- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
‘ਵਿਸ਼ਵ ਕੈਂਸਰ ਦਿਵਸ’ ਮਨਾਉਣ ਲਈ 4 ਫਰਵਰੀ ਨੂੰ 30 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਕੀਤੀ ਜਾਵੇਗੀ ਘਰ-ਘਰ ਜਾਕੇ ਸਕ੍ਰੀਨਿੰਗ
30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਤੇ ਵਿਹਾਰ ਸਬੰਧੀ ਵੇਰਵੇ ਈ-ਕਾਰਡਾਂ ਕੀਤੇ ਜਾਣਗੇ ਦਰਜ
ਚੰਡੀਗੜ – ਪੰਜਾਬ ਵਿੱਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਜਾਂਚ ਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ 4 ਫਰਵਰੀ ਨੂੰ ਮਨਾਏ ਜਾ ਰਹੇ ‘ਵਿਸ਼ਵ ਕੈਂਸਰ ਦਿਵਸ’ ਦੇ ਸਬੰਧ ਵਿੱਚ ਡੋਰ ਟੂ ਡੋਰ ਸਕ੍ਰੀਨਿੰਗ ਪ੍ਰੋਗਰਾਮ ਸ਼ੁਰੂ ਕਰਨ ਲਈ ਪੂਰੀ ਤਰ•ਾਂ ਤਿਆਰ ਹੈ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਦਿੱਤੀ।ਸ੍ਰੀ ਮਹਿੰਦਰਾ ਨੇ ਕਿਹਾ ਕਿ 4 ਫਰਵਰੀ, 2019 ਨੂੰ ਵਿਸ਼ੇਸ਼ ਸਕ੍ਰੀਨਿੰਗ ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾਣਗੇ ਜਿਨ•ਾਂ ਵਿੱਚ ਆਮ ਜਨਤਾ ਦੀ ਵੱਖ ਵੱਖ ਕਿਸਮ ਦੇ ਕੈਂਸਰ(ਮੂੰਹ, ਛਾਤੀ ਤੇ ਸਰਵਿਕਸ ਕੈਂਸਰ) ਸਬੰਧੀ ਜਾਂਚ ਕੀਤੀ ਜਾਵੇਗੀ। ਸ਼ੱਕੀ ਮਰੀਜ਼ਾਂ ਨੂੰ ਹੋਰ ਵਧੇਰੇ ਜਾਂਚ ਲਈ ਚੇਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲਿ•ਆਂ ਵਿੱਚ ਅਛੂਤ ਦੀਆਂ ਬਿਮਾਰੀਆਂ ਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਲਈ ਵਿਭਾਗ ਵੱਲੋਂ ਵਿਸ਼ੇਸ਼ ਆਈ.ਈ.ਸੀ ਵੈਨਾਂ ਪਹਿਲਾਂ ਹੀ ਚਲਾਈਆਂ ਗਈਆਂ ਹਨ। ਸ੍ਰੀ ਮਹਿੰਦਰਾ ਨੇ ਕਿਹਾ 30 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਜਾਣਕਾਰੀ ਆਨਲਾਈਨ ਇੰਟੀਗ੍ਰੇਟਡ ਹੈਲਥ ਐਪਲੀਕੇਸ਼ਨ( ਈ-ਹੈਲਥ ਕਾਰਡ)ਵਿੱਚ ਭਰੀ ਜਾਵੇਗੀ ਜਿਸ ਨਾਲ ਅਜਿਹੇ ਲੋਕਾਂ ਦੀ ਜਨਸੰਖਿਆ ਤੇ ਵਿਹਾਰ ਸਬੰਧੀ ਵੇਰਵੇ ਦਰਜ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਮੂਲ ਰੂਪ ਵਿੱਚ ਇੱਕ ਈ-ਹੈਲਥ ਕਾਰਡ ਹੈ ਜੋ ਕਿ ਨਾਨ-ਕਮਿਉਨੀਕੇਬਲ ਬਿਮਾਰੀਆਂ ਸਬੰਧੀ ਜੋਖਮਾਂ ਦੀ ਨਜ਼ਰਸਾਨੀ ਲਈ ਇੱਕ ਸਸਤਾ , ਸੁਚੱਜਾ ਤੇ ਭਰੋਸੇਯੋਗ ਯੰਤਰ ਹੈ। ਇਹ ਐਪਲੀਕੇਸ਼ਨ ਵੱਖ ਵੱਖ ਐਨਸੀਡੀਜ਼ ਵੱਲੋਂ ਦਿਤੇ ਸੁਝਾਵਾਂ ਅਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ‘ਤੇ ਤਿਆਰ ਕੀਤੀ ਗਈ ਹੈ।ਈ-ਹੈਲਥ ਕਾਰਡ ਦੀਆਂ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਉਨ•ਾਂ ਕਿਹਾ ਕਿ ਲੋਕਾਂ ਨੂੰ ਚੰਗੀ ਸਿਹਤ ਸੰਭਾਲ ਲਈ ਜਾਗਰੂਕ ਕਰਨ ਅਤੇ ਕਿਸੇ ਵਕਤ ਕਿਸੇ ਵੀ ਥਾਂ ‘ਤੇ ਆਪਣੀ ਸਿਹਤ ਸਬੰਧੀ ਮੌਜੂਦਾ ਜਾਣਕਾਰੀ ਲੈਣ ਲਈ ਮਦਦਗਾਰ ਵੀ ਸਿੱਧ ਹੋਵੇਗੀ। ਸ੍ਰੀ ਮਹਿੰਦਰਾ ਨੇ ਕਿਹਾ ਇਨ•ਾਂ ਜਾਣਕਾਰੀਆਂ ਸਦਕਾ ਨੀਤੀਕਾਰਾਂ ਨੂੰ ਅਜਿਹੀ ਆਬਾਦੀ ਦੇ ਗੰਭੀਰ ਬਿਮਾਰੀਆਂ ਨੂੰ ਆਂਕਣ ਵਿੱਚ ਸਹਾਇਤਾ ਮਿਲੇਗੀ ਅਤੇ ਜਿਸ ਨਾਲ ਲੋਕਾਂ ਦੀ ਲੋੜ ਮੁਤਾਬਕ ਪ੍ਰੋਗਰਾਮ ਤੇ ਨੀਤੀਆਂ ਬਣਾਈਆਂ ਜਾ ਸਕਣਗੀਆਂ।ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਸੂਬਾ ਪੱਧਰੀ ਸਿਖਲਾਈ ‘ ਟ੍ਰੇਨਿੰਗ ਆਫ਼ ਟ੍ਰੇਨਰਜ਼'(ਟੀਓਟੀ) ਮੁਕੰਮਲ ਕੀਤੀ ਜਾ ਚੁੱਕੀ ਹੈ ਅਤੇ ਜ਼ਿਲ•ਾ ਪੱਧਰੀ ਸਿਖਲਾਈ ਜਾਰੀ ਹੈ ਜੋ ਬਹੁਤ ਜਲਦ ਮੁਕੰਮਲ ਹੋ ਜਾਵੇਗੀ। ਉਨਾਂ ਦੱਸਿਆ ਇਸ ਸਕ੍ਰੀਨਿੰਗ ਪ੍ਰੋਗਰਾਮ ਦੇ ਮੱਦੇਨਜ਼ਰ ਹੁਣ ਤੱਕ 574 ਮੈਡੀਕਲ ਅਫ਼ਸਰਾਂ, 1652 ਸਟਾਫ ਨਰਸਾਂ ,3778 ਏਐਨਐਮ/ਐਮ.ਪੀ.ਡਬਲਿਊ ਅਤੇ 17010 ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਚੁੱਕੀ ਹੈ।


