- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਕੂਲ ਸਿੱਖਿਆ ਵਿਭਾਗ ਵੱਲੋਂ 10 ਬੀ.ਪੀ.ਈ.ਓਜ਼ ਦੇ ਤਬਾਦਲੇ
ਚੰਡੀਗੜ – ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ 10 ਬਲਾਕ ਪ੍ਰਾਇਮਰੀ ਐਜ਼ੂਕੇਸ਼ਨ ਅਫਸਰਾਂ (ਬੀ.ਪੀ.ਈ.ਓਜ਼) ਦੇ ਤਬਾਦਲੇ ਕਰ ਦਿੱਤੇ ਹਨ।ਸ੍ਰੀ ਲਖਵਿੰਦਰ ਸਿੰਘ ਨੂੰ ਬਲਾਕ ਸੰਗਤ, ਸ੍ਰੀ ਸੁਨੀਲ ਕੁਮਾਰ ਨੂੰ ਫਾਜ਼ਿਲਕਾ-1, ਸ੍ਰੀ ਪ੍ਰੇਮ ਕੁਮਾਰ ਨੂੰ ਸਮਾਣਾ-1, ਨੀਨਾ ਰਾਣੀ ਨੂੰ ਮਾਜਰੀ, ਵੀਰਜੀਤ ਕੌਰ ਨੂੰ ਨੌਸ਼ਹਿਰਾ ਪੰਨੂਆਂ, ਸ੍ਰੀ ਗੁਰਦੇਵ ਸਿੰਘ ਨੂੰ ਅੰਮਿ੍ਰਤਸਰ-1, ਸ੍ਰੀ ਸੁਸ਼ਲੀ ਕੁਮਾਰ ਨੂੰ ਬਾਘਾ ਪੁਰਾਣਾ, ਸ੍ਰੀ ਜਸਕਰਨ ਸਿੰਘ ਨੂੰ ਫਰੀਦਕੋਟ-2, ਸ੍ਰੀ ਤੀਰਥ ਰਾਮ ਨੂੰ ਹੁਸ਼ਿਆਰਪੁਰ-2ਏ ਅਤੇ ਜਸਵਿੰਦਰ ਸਿੰਘ ਨੂੰ ਬਲਾਕ ਪਟਿਆਲਾ-3 ਵਿਖੇ ਤਾਇਨਾਤ ਕੀਤਾ ਗਿਆ ਹੈ।ਬਦਲੀ ਉਪਰੰਤ ਜਦੋਂ ਤੱਕ ਪੁਰਾਣੇ ਸਟੇਸ਼ਨ ’ਤੇ ਕੋਈ ਬੀ.ਪੀ.ਈ.ਓ. ਤਾਇਨਾਤ ਨਹੀਂ ਹੋ ਜਾਂਦਾ, ਓਦੋਂ ਤੱਕ ਉਕਤ ਅਧਿਕਾਰੀ ਨੂੰ ਹਫਤੇ ਦੇ ਆਖਰੀ ਤਿੰਨ ਦਿਨ (ਵੀਰਵਾਰ, ਸ਼ੁਕਰਵਾਰ, ਸ਼ਨੀਵਾਰ) ਆਪਣੇ ਪਹਿਲੇ ਸਟੇਸ਼ਨ ’ਤੇ ਡਿਊਟੀ ਦੇਣ ਅਤੇ ਪਹਿਲੇ ਤਿੰਨ ਦਿਨ ਉਸ ਨੂੰ ਆਪਣੀ ਨਵੀਂ ਤਾਇਨਾਤੀ ਵਾਲੇ ਸਥਾਨ ’ਤੇ ਹਾਜ਼ਰ ਹੋਣ ਲਈ ਆਖਿਆ ਗਿਆ ਹੈ।


