- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਿਹਤ ਮਾਨਕਾਂ ਵਿਚ ਹਰਿਆਣਾ ਦੇਸ਼ ਵਿਚ ਪਹਿਲੇ ਸਥਾਨ ‘ਤੇ – ਸਿਹਤ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਿਹਤ ਮਾਨਕਾਂ ਵਿਚ ਸੱਭ ਤੋਂ ਤੇਜ਼ੀ ਨਾਲ ਸੁਧਾਰ ਕਰਨ ਵਿਚ ਹਰਿਆਣਾ ਦੇਸ਼ ਵਿਚ ਪਹਿਲੇ ਸਥਾਨ ‘ਤੇ ਰਿਹਾ ਹੈ| ਇਸ ਸਬੰਧ ਵਿਚ ਨੀਤੀ ਆਯੋਗ ਦੀ ਤਾਜਾ ਰਿਪੋਰਟ ਦੇ ਅਨੁਸਾਰ ਰਾਜ ਨੇ ਹੋਰ ਸੂਬਿਆਂ ਦੀ ਤੁਲਨਾ ਵਿਚ ਸੱਭ ਤੋਂ ਵੱਧ 6.55 ਅੰਕਾਂ ਦਾ ਵਾਧਾ ਦਰਜ ਕੀਤਾ ਹੈ| ਇਸ ਦੇ ਲਈ ਨੀਤੀ ਆਯੋਗ ਵੱਲੋਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਸਿਹਤ ਸੇਵਾਵਾਂ ਅਤੇ ਸਿਹਤ ਮਾਨਕਾਂ ਦਾ ਅਧਿਐਨ ਕੀਤਾ ਹੈ| ਹਰਿਆਣਾ ਦੇ ਬਾਅਦ ਰਾਜਸਥਾਨ 6.30 ਨੰਬਰ ਸਮੇਤ ਦੂਜੇ ਅਤੇ ਝਾਰਖੰਡ 5.99 ਅੰਕਾਂ ਦੇ ਨਾਲ ਤੀਜੇ ਨੰਬਰ ‘ਤੇ ਰਿਹਾ ਹੈ| ਆਯੋਗ ਨੇ ਸਾਲ 2015-16 ਨੂੰ ਆਧਾਰ ਸਾਲ ਮਾਨਕ ਸੰਦਰਭ ਸਾਲ 2017-18 ਦੇ ਦੋ ਸਾਲ ਦੇ ਦੌਰਾਨ ਸਿਹਤ ਮਾਨਕਾਂ ਦੀ ਜਾਂਚ ਕੀਤੀ ਹੈ| ਇੰਨਾਂ ਵਿਚ ਬੱਚਿਆਂ ਦੇ ਲੋ-ਬਰਥ ਵੇਟ, ਨਵਜਾਤ ਮੌਤ ਦਰ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਤੇ ਮਾਂ ਮੌਤ ਦਰ ਵਿਚ ਸੁਧਾਰ ਸੰਸਥਾਗਤ ਜਣੇਪਾ ਵਿਚ ਵਾਧਾ, ਹਸਪਤਾਲਾਂ ਦੀ ਗ੍ਰੇਡਿੰਗ ਅਤੇ ਐਨ.ਏ.ਬੀ.ਐਚ./ਐਨ.ਕਿਊ.ਏ.ਐਸ. ਵੈਰੀਫ਼ਾਇਡ ਪ੍ਰਮਾਣ ਪੱਤਰ ਯੁਕਤ ਹੋਣਾ, ਲਿੰਗਾਨੁਪਾਤ ਅਤੇ ਮਾਹਰ ਵਿਅਕਤੀਆਂ, ਡਾਕਟਰਾਂ ਅਤੇ ਸਟਾਫ਼ ਦੀ ਉਪਲੱਬਧਤਾ ਸਮੇਤ 23 ਮਾਨਕਾਂ ਦਾ ਜਾਂਚ ਕੀਤੀ ਹੈ| ਸਿਹਤ ਮੰਤਰੀ ਨੇ ਦਸਿਆ ਕਿ ਸਾਲ 2014 ਦੇ ਬਾਅਦ ਤੋਂ ਸੂਬੇ ਦੀ ਸਿਹਤ ਸੇਵਾਵਾਂ ਵਿਚ ਵਰਨਣਯੋਗ ਸੁਧਾਰ ਹੋਇਆ ਹੈ| ਇਸ ਦੇ ਤਹਿਤ ਆਯੋਗ ਦੀ ਰਿਪੋਰਟ ਵਿਚ ਪ੍ਰਤੀ ਇਕ ਹਜਾਰ ਜਿੰਦਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿਚ 6 ਨੰਬਰਾਂ ਦੀ ਕਮੀ ਆ ਕੇ 37, ਬੱਚਾ ਮੌਤ ਦਰ 3 ਅੰਕ ਘੱਟ ਹੋ ਕੇ 30 ਅਤੇ ਨਵਜਾਤ ਦਰ 2 ਅੰਕ ਘੱਟ ਹੋ ਕੇ 22 ਹੋਈ ਹੈ| ਇਸ ਤਰਾ ਘੱਟ ਵਜਨ ਦੇ ਬੱਚਿਆਂ ਦੇ ਪੈਦਾ ਹੁੰਦੇ ਹੀ ਦਰ ਵਿਚ ਕਮੀ ਆਈ ਹੈ, ਇਸ ਨਾਲ ਪਹਿਲਾਂ ਜਿੱਥੇ ਇਹ ਆਂਕੜਾ 14.9 ਹੁੰਦਾ ਸੀ, ਉਹ ਘੱਟ ਹੋ ਗੇ 8.47 ਹੋ ਗਿਆ ਹੈ| ਸੰਪੂਰਣ ਟੀਕਾਕਰਣ ਕਵਰੇਜ 5.39 ਅੰਕ ਵੱਧ ਕੇ 88.86 ਅੰਕ ਅਤੇ ਸੰਸਥਾਗਤ ਜਣੇਪਾ 80.25 ਤੋਂ ਵੱਧ ਕੇ 84.19 ਅੰਕਾਂ ਤਕ ਪਹੁੰਚ ਗਿਈ ਹੈ|ਸ੍ਰੀ ਵਿਜ ਨੇ ਕਿਹਾ ਕਿ ਤਿੰਨ ਸਾਲਾਂ ਦੌਰਾਨ ਹਸਪਤਾਲਾਂ ਵਿਚ ਮੁੱਖ ਡਾਕਟਰਾਂ, ਏ.ਐਨ.ਐਮ. ਤੇ ਸਟਾਫ਼ ਦੀ ਮੌਜੂਦਗੀ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ| ਇਸ ਦੇ ਨਾਲ ਹੀ ਮੁੱਢਲੇ ਸਿਹਤ ਕੇਂਦਰਾਂ ਅਤੇ ਜਨਤਕ ਸਿਹਤ ਕੇਂਦਰਾਂ ‘ਤੇ ਡਾਕਟਰਾਂ ਦੀ ਖਾਲੀ ਥਾਂਵਾਂ ਦੀ ਤੈਨਾਤੀ ਵਿਚ ਕਰੀਬ 8 ਅੰਕਾਂ ਅਤੇ ਪੈਰਾਮੈਡੀਕਲ ਸਟਾਫ਼ ਨਰਸਾਂ ਵਿਚ 3 ਅੰਕ ਦੀ ਵਾਧਾ ਆਇਆ ਹੈ| ਇਸ ਦੇ ਨਾਲ ਹੀ ਗ੍ਰੇਡਿੰਗ 4 ਦੇ ਜਨਤਕ ਸਿਹਤ ਕੇਂਦਰਾਂ ਦੀ ਗਿਣਤੀ 22 ਤੋਂ ਵੱਧ ਕੇ 41.5 ਫ਼ੀਸਦੀ ਹੋ ਗਈ ਹੈ| ਰਾਜ ਵਿਚ ਮਾਹਰ ਡਾਰਕਟਰਾਂ ਦੀ ਗਿਣਤੀ ਵਿਚ ਵਰਨਣਯੋਗ 21.1 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ| ਉਨਾ ਨੇ ਕਿਹਾ ਕਿ ਇਸ ਤੋਂ ਇਲਾਵਾ, ਵੀ ਅਨੇਕ ਮਾਨਕਾਂ ਵਿਚ ਹਰਿਆਣਾ ਸਿਹਤ ਮਾਨਕਾਂ ਵਿਚ ਵਾਧਾ ਦਰਜ ਕੀਤਾ ਹੈ, ਜਿਨਾਂ ਦਾ ਭਵਿੱਖ ਵਿਚ ਹੋਰ ਵੱਧ ਸੁਧਾਰ ਕਰਨਗੇ|


