ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ‘ਤੇ ਲਾਠੀਚਾਰਜ

ਸੰਗਰੂਰ – ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ‘ਤੇ ਜ਼ਬਰਦਸਤ ਲਾਠੀਚਾਰਜ ਹੋਇਆ, ਪਾਣੀ ਦੀਆਂ ਬੁਛਾੜਾਂ ਨਾਲ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੂੰ ਖਦੇੜ ਦਿੱਤਾ ਗਿਆ। ਪੁਲਿਸ ਦੇ ਜ਼ਬਰ ਨਾਲ ਜਿੱਥੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਦੀ ਪੱਗ ਲੱਥ ਗਈ, ਨਾਲ ਹੀ ਲੜਕੀਆਂ ‘ਤੇ ਡੰਡਾ ਵਰ੍ਹਿਆ। ਪਿਛਲੇ ਲਗਭਗ ਅੱਸੀ ਦਿਨਾ ਤੋਂ ਸੰਗਰੂਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੁਜ਼ਗਾਰ ਦੀ ਮੰਗ ਲਈ ਤੇ 55% ਦੀ ਬੀ.ਏ ਚੋਂ ਸ਼ਰਤ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਅੱਜ ਸੰਗਰੂਰ ਦੇ ਬਜ਼ਾਰਾਂਂ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲੇ ਦੇ ਪੁੱਤਲਿਆਂ ਨੂੰ ਗਧੀ ਤੇ ਬਿਠਾ ਕੇ ਤੇ ਗਲ ਛਿੱਤਰਾਂ ਦਾ ਹਾਰ ਪਾਕੇ ਰੋਸ ਭਰਭੂਰ ਮੁਜ਼ਾਹਰਾ ਕੀਤਾ ਤੇ ਫਿਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਪੁਤਲਾ ਫੂਕਣ ਦੀ ਕੋਸ਼ਿਸ਼ ਕੀਤੀ ਤਾਂ ਸੰਗਰੂਰ ਦੇ ਪੁਲਸ ਪਰਸਾਸਨ ਵੱਲੋਂ ਦੀਆਂ ਧਾੜਾ ਵੱਲੋ ਬੀ.ਐਡ.ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਕਰੂਰਤਾ ਭਰਭੂਰ ਲਾਠੀਚਾਰਜ ਕੀਤਾ ਗਿਆ, ਪੁਲਸ ਵੇਲੋਂ ਬੇਰੁਜ਼ਗਾਰ ਅਧਿਆਪਕਾਂਵਾ ਨਾਲ ਜਿੱਥੇ ਬਦਸੂਲਕੀ ਕੀਤੀ ਗਈ ਉਥੇ ਪੁਲਸ ਵੱਲੋ ਅਧਿਆਪਕਾਂਵਾ ਨੂੰ ਅਸ਼ਸੀਲ ਗਾਲੀ ਗਲੋਚ ਕੀਤਾ ਗਿਆ ਤੇ ਬੇਰੁਜ਼ਗਾਰ ਅਧਿਆਪਕਾ ਤੇ ਪੁਲਸ ਵੱਲੋ ਪੱਥਰਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਸੇ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇ ਪਰਕਾਸ਼ ਪੂਰਵ ਦੇ ਡਰਾਮੇ ਕਰ ਰਹੀ ਹੈ ਉਥੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਤੇ ਭੈਣਾ ਦੀਆਂ ਚੁੰਨੀਆ ਸੰਗਰੂਰ ਦੇ ਪੁਲਸ ਪਰਸਾਸਨ ਵੱਲੋ ਸਿੱਖਿਆ ਮੰਤਰੀ ਦੀ ਸਹਿ ਤੇ ਸੜਕਾਂ ਤੇ ਰੋਲੀਆਂ ਹਨ ਜਿਸ ਲਈ ਪੰਜਾਬ ਦੇ ਲੋਕ ਸਿੱਖਿਆ ਮੰਤਰੀ ਨੂੰ ਤੇ ਕਾਂਗਰਸ ਸਰਕਾਰ ਨੂੰ ਕਦੇ ਵੀ ਮਾਫ ਨਹੀ ਕਰਨਗੇ। ਇਸ ਸਮੇਂ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਬੀ.ਐਡ .ਟੈਟ.ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪਰਧਾਨ ਸੁਖਵਿੰਦਰ ਢਿਲਵਾਂ ਤੇ ਸੂਬਾ ਸਕੱਤਰ ਗੁਰਜੀਤ ਕੌਰ ਖੇੜੀ ਨੇ ਕਿਹਾ ਕਿ ਅੱਜ ਜਿਨੀ ਕਰੂਰਤਾ ਨਾਲ ਸੰਗਰੂਰ ਦੇ ਪੁਲਸ ਪਰਸਾਸਨ ਵੱਲੋ ਸਿੱਖਿਆ ਮੰਤਰੀ ਦੀ ਸਹਿ ਤੇ ਲਾਠੀਚਾਰਜ ਕੀਤਾ ਗਿਆ ਹੈ ਇਹ ਆਉਣ ਵਾਲੇ ਸਮੇਂ ਚ ਸਰਕਾਰ ਦੀ ਕਬਰ ਚ ਕਿੱਲ ਸਾਬਤ ਹੋਵੇਗਾ। ਉਹਨਾ ਕਿਹਾ ਕਿ ਹੁਣ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਸਿੱਖਿਆ ਮੰਤਰੀ ਦੀਆਂ ਲੂੰਬੜ ਚਾਲਾ ਵਿੱਚ ਨਹੀ ਆਉਣਗੇ ਕਿਓਕਿ ਬੇਰੁਜ਼ਗਾਰ ਸਮਝ ਗਏ ਹਨ ਕਿ ਸਰਕਾਰ ਦੇ ਰੁਜ਼ਗਾਰ ਮੇਲੇ ਡਰਾਮੇ ਸਾਬਤ ਹੋ ਚੁੱਕੇ ਹਨ। ਇਸ ਸਮੇਂ ਗੁਰਦੀਪ ਮਾਨਸਾ ਸੂਬਾ ਕਮੇਟੀ ਮੈਂਬਰ ਤੇ ਯੁਧਜੀਤ ਬਠਿੰਡਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਨੇ ਪਾਵਨ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸੌਹ ਹੀ ਨਹੀ ਖਾਦੀ ਸਗੋਂ ਅੱਜ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਨੇ ਕਿਸੇ ਵੀ ਕੀਮਤ ਤੇ ਰੁਜ਼ਗਾਰ ਨਹੀ ਦੇਣਾ ਚਾਹੁੰਦੀ ਉਪਰੋਕਤ ਆਗੂਆਂ ਨੇ ਸਾਂਝੀ ਸੁਰ ਵਿੱਚ ਕਿਹਾ ਕਿ ਉਹਨਾ ਦਾ ਸੰਘਰਸ਼ ਜਿੱਥੇ ਰੁਜ਼ਗਾਰ ਲਈ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਥੇ 55% ਦੀ ਨੀਤੀ ਰੱਦ ਕਰਵਾਉਣ ਲਈ ਤੇ ਉਮਰ ਹੱਦ 42 , 47 ਕਰਵਾਉਣ ਲਈ ਚੱਲ ਰਿਹਾ ਹੈ ਜੋ ਬਿਨਾ ਕਿਸੇ ਪੁਲਸ ਦੀਆਂ ਧਾੜਾ ਦੀ ਪਰਵਾਹ ਕੀਤੇ ਚਲਦਾ ਰਹੇਗਾ।।ਜ਼ਿਕਰਯੋਗ ਗੱਲ ਹੈ ਕਿ ਖਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਦਾ ਸੰਘਰਸ਼ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਿਹਾ ਸੀ।

VIA PUNJAB