ਸੂਬੇ ਦੇ 1505 ਮਰੀਜਾਂ ਨੂੰ ਕਰੀਬ 1.90 ਕਰੋੜ ਰੁਪਏ ਦੀ ਮੈਡੀਕਲ ਸਹਾਇਤਾ ਮਹੁਈਆ ਕਰਵਾਈ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਹੁਣ ਤਕ ਸੂਬੇ ਦੇ 1505 ਮਰੀਜਾਂ ਨੂੰ ਕਰੀਬ 1.90 ਕਰੋੜ ਰੁਪਏ ਦੀ ਮੈਡੀਕਲ ਸਹਾਇਤਾ ਮਹੁਈਆ ਕਰਾਈ ਗਈ ਹੈ| ਪਿਛਲੇ 4 ਮਹੀਨੇ ਦੌਰਾਨ ਕੁੱਲ 2598 ਮੀਰਜਾਂ ਵੱਲੋਂ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾਇਆ ਗਿਆ ਹੈ| ਸ੍ਰੀ ਵਿਜ ਨੇ ਦਸਿਆ ਕਿ ਹਰਿਆਣਾ ਦੇ 1166 ਮਰੀਜਾਂ ਨੇ ਪ੍ਰਾਈਵੇਟ ਹਸਪਤਾਲਾਂ ਅਤੇ 1432 ਮਰੀਜਾਂ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਕੀਤਾ ਹੈ| ਇਸ ਦੇ ਲਈ ਹੁਣ ਤਕ ਕੁੱਲ 1913 ਮਰੀਜਾਂ ਵੱਲੋਂ ਕਲੇਮ ਪੇਸ਼ ਕੀਤੇ ਗਏ ਹਨ, ਜਿਸ ਵਿੱਚੋਂ 891 ਮਰੀਜਾਂ ਨੇ ਪ੍ਰਾਈਵੇਟ ਹਸਪਤਾਲਾਂ ਅਤੇ 1022 ਮਰੀਜਾਂ ਨੇ ਸਰਕਾਰੀ ਹਸਪਤਾਲਾਂ ਦੇ ਬਿੱਲ ਮਹੁਈਆ ਕਰਵਾਏ ਹਨ| ਇਸ ਵਿੱਚੋਂ 1505 ਮਰੀਜਾਂ ਦਾ ਭੁਗਤਾਨ ਕੀਤਾ ਹੈ ਅਤੇ ਬਾਕੀ ਮਰੀਜਾਂ ਦੇ ਬਿੱਲਾਂ ਦੇ ਭੁਗਤਾਨ ਦੀ ਪ੍ਰਕ੍ਰਿਆ ਚੱਲ ਰਹੀ ਹੈ| ਇਸ ਤੋਂ ਇਲਾਵਾ ਹੋਰ ਮਰੀਜਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ|ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਆਯੂਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਇਸ ਸਾਲ 15 ਅਗਸਤ ਤੋਂ ਕੀਤੀ ਗਈ ਸੀ| ਇਸ ਦੇ ਬਾਅਦ ਤੋਂ ਲਾਭਕਾਰੀ ਪਛਾਣ ਪ੍ਰਣਾਲੀ ਦੇ ਤਹਿਤ ਰਾਜ ਦੇ 2,11, 670 ਲੋਕਾਂ ਦੇ ਗੋਲਡਨ ਰਿਕਾਰਡ ਨੂੰ ਮੰਜ਼ੂਰ ਕੀਤਾ ਹੈ| ਇਸ ਵਿੱਚੋਂ 1,95,694 ਲੋਕਾਂ ਦੇ ਰਿਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਗਿਆ ਹੈ, ਜੋ ਕਿ ਕੁੱਲ ਮੌਜੂਦਗੀ ਦਾ ਕਰੀਬ 93 ਫ਼ੀਸਦੀ ਹੈ| ਇਸ ਯੋਜਨਾ ਦੇ ਤਹਿਤ ਸੂਬੇ ਦੇ ਕਰੀਬ 15.50 ਲੱਖ ਪਰਿਵਾਰਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ| ਜਿਸ ਦੇ ਕਰੀਬ 75 ਤੋਂ 80 ਲੱਖ ਲੋਕਾਂ ਨੂੰ ਲਾਭ ਮਿਲੇਗਾ|ਸ੍ਰੀ ਵਿਜ ਨੇ ਦਸਿਆ ਕਿ ਇਸ ਯੋਜਨਾ ਦਾ ਲਾਭ ਸਾਰੇ ਲੋਕਾਂ ਨੂੰ !ਦਿਵਾਉਣ ਲਈ ਹਰਿਆਣਾ ਸਰਕਾਰ ਵੱਲੋਂ ਕੁੱਲ 291 ਹਸਪਤਾਲਾਂ ਨੂੰ ਪੈਨਲ ‘ਤੇ ਕੀਤਾ ਹੈ, ਇੰਨਾ ਵਿਚ ਵਿਸ਼ੇਸ਼ ਸਹੂਲਤਾਂ ਨਾਲ ਲੈਸ 207 ਪ੍ਰਾਈਵੇਟ ਹਸਪਤਾਲ ਅਤੇ 84 ਸਰਕਾਰੀ ਹਸਪਤਾਲ ਸ਼ਾਮਿਲ ਹਨ| ਇੰਨਾ ਤੋਂ ਇਲਾਵਾ, ਪੈਨਲ ਲਈ 182 ਹੋਰ ਹਸਪਤਾਲ ਪ੍ਰਕ੍ਰਿਆਧੀਨ ਹਨ|ਇੰਨਾ ਵਿਚ 165 ਪ੍ਰਾਈਵੇਟ ਅਤੇ 17 ਸਰਕਾਰੀ ਹਸਪਤਾਲ ਸ਼ਾਮਿਲ ਹਨ ਅਤੇ 15 ਹੋਰ ਹਸਪਤਾਲਾਂ ਨੇ ਪੈਨਲ ਲਈ ਬਿਨੈ ਕੀਤਾ ਹੈ|

VIA PUNJAB