- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੂਬੇ ਦੇ 3 ਜਿਲਿਆਂ ਵਿਚ 100-100 ਬਿਸਤਰਿਆਂ ਨਾਲ ਲੈਸ ਮਾਂ ਅਤੇ ਬਾਲ ਸਿਹਤ ਵਿੰਗ ਸਥਾਪਿਤ ਕੀਤਾ ਜਾਵੇਗਾ – ਸਿਹਤ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮਾਂ ਅਤੇ ਨੰਵੇਂ ਜੰਮੇ ਬੱਚਿਆਂ ਦੀ ਸੁਰੱਖਿਆ ਲਈ ਰਾਜ ਦੇ 3 ਜਿਲਿਆਂ ਵਿਚ 100-100 ਬਿਸਤਰਿਆਂ ਨਾਲ ਲੈਸ ਮਾਂ ਅਤੇ ਬਾਲ ਸਿਹਤ (ਐਮ.ਸੀ.ਐਚ.) ਵਿੰਗ ਸਥਾਪਿਤ ਕੀਤਾ ਜਾਵੇਗਾ| ਇਸ ਵਿਚ ਮਾਂ ਅਤੇ ਬੱਚਾ ਮੌਤ ਦਰ ਨੂੰ ਹੋਰ ਘੱਟ ਕਰਨ ਲਈ ਆਧੁਨਿਕ ਸਹੂਲਤਾਂ ਮਹੁਈਆ ਕਰਾਈਆਂ ਜਾਣਗੀਆਂ| ਸਿਹਤ ਮੰਤਰੀ ਨੇ ਦਸਿਆ ਕਿ ਕੇਂਦਰੀ ਪਰਿਵਾਰ ਤੇ ਸਿਹਤ ਭਲਾਈ ਮੰਤਰਾਲੇ ਨੇ ਹਰਿਆਣਾ ਵਿਚ ਹਰੇਕ ਵਿੰਗ ਦੀ ਸਥਾਪਨਾ ਲਈ 20 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ| ਇਸ ਦੇ ਨਾਲ ਹੀ ਚਾਲੂ ਮਾਲੀ ਸਾਲ ਵਿਚ ਹਰੇਕ ਐਨ.ਸੀ.ਐਚ. ਲਈ 1-1 ਕਰੋੜ ਰੁਪਏ ਟੋਕਨ ਮਨੀ ਵੱਜੋਂ ਮੰਜੂਰ ਕੀਤੇ ਹਨ ਅਤੇ ਬਾਕੀ ਰਕਮ ਐਮ.ਸੀ.ਐਚ. ਦੇ ਕੰਮ ਸ਼ੁਰੂ ਹੋਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ| ਉਨਾਂ ਨੇ ਦਸਿਆ ਕਿ ਵਧੀਆ ਸ਼੍ਰੇਣੀ ਦੇ ਤੀਸਰੀ ਸ਼੍ਰੇਣੀ ਦੇ ਹਸਪਤਾਲਾਂ ਨਾਲ ਵੀ ਇੰਨਾਂ ਦਾ ਲਿੰਕ ਰੱਖਿਆ ਜਾਵੇਗਾ ਤਾਂ ਜੋ ਲੋਂੜ ਪੈਣ ‘ਤੇ ਮੀਰਜ ਨੂੰ ਰੈਫ਼ਰ ਦੀ ਸਹੂਲਤ ਮਿਲ ਸਕੇ| ਇਸ ਤਰਾਂ ਦੇ 100 ਬਿਸਤਰਿਆਂ ਨਾਲ ਲੈਸ ਕੇਂਦਰਾਂ ਨੂੰ ਵੱਖ-ਵੱਖ ਪੜਾਆਂ ਵਿਚ ਸੂਬੇ ਦੇ ਸਾਰੇ ਜਿਲਿਆਂ ਵਿਚ ਸਥਾਪਿਤ ਕੀਤਾ ਜਾਵੇਗਾ| ਸ੍ਰੀ ਵਿਜ ਨੇ ਦਸਿਆ ਕਿ ਨਵੀਂ ਐਮ.ਸੀ.ਐਚ. ਵਿੰਗ ਦੀ ਸਥਾਪਨਾ ਪੰਚਕੂਲਾ, ਪਾਣੀਪਤ ਅਤੇ ਹਿਸਾਰ ਦੇ ਮੌਜੂਦਾ ਸਿਹਤ ਕੇਂਦਰਾਂ, ਸਬ ਡਿਵੀਜਨ ਹਸਪਤਾਲ ਜਾਂ ਜਿਲਾ ਸਿਵਲ ਹਸਪਤਾਲਾਂ ਵਿਚ ਹੀ ਕੀਤੀ ਜਾਵੇਗੀ| ਇੰਨਾਂ ਵਿਚ ਬੱਚੇ ਦਾ ਜਨਮ ਤੋਂ ਪਹਿਲਾਂ ਅਤੇ ਬੱਚੇ ਦੇ ਜਨਮ ਤੋਂ ਬਾਅਦ ਦੀ ਗੁਣਵੱਤਾ ਸਿਹਤ ਸੇਵਾਵਾਂ ਤੁਰੰਤ ਮਹੁਈਆ ਕਰਾਈਆਂ ਜਾਣਗੀਆਂ, ਜਿਸ ਵਿਚ ਜਣੇਪਾ, ਮਾਤਾ, ਨਵਜਾਤ ਅਤੇ ਬਾਲ ਸਿਹਤ ਦੀ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ| ਇਸ ਦੇ ਨਾਲ ਹੀ ਜਣੇਪੇ ਤੋਂ ਬਾਅਦ 48 ਘੰਟੇ ਤਕ ਠਹਿਰਣ ਦੀ ਵਿਵਸਥਾ ਅਤੇ ਸੁਰੱਖਿਅਤ ਅਤੇ ਸਨਮਾਨਪੂਰਵਕ ਮਾਂ ਦੇਖਭਾਲ ਦੀ ਸਹੂਲਤ ਹੋਵੇਗੀ| ਸਿਹਤ ਮੰਤਰੀ ਨੇ ਦਸਿਆ ਕਿ ਇੰਨਾਂ ਸਾਰੇ ਐਮ.ਸੀ.ਐਚ. ਵਿੰਗ ਵਿਚ ਓ.ਪੀ.ਡੀ., ਲੇਬਰ ਰੂਮ, ਆਈ.ਸੀ.ਯੂ., ਐਸ.ਐਨ.ਸੀ.ਯੂ., ਓ.ਟੀ. ਰੂਮ, ਡਿਲੀਵਰੀ ਤੋਂ ਪਹਿਲਾਂ ਅਤੇ ਬਾਅਦ ਵਿਚ ਠਹਿਰਣ ਦੇ ਰੂਮ ਅਤੇ ਏ.ਐਨ.ਸੀ. ਤੇ ਪ੍ਰਾਈਵੇਟ ਵਾਰਡ, ਲੈਬ, ਅਲਟਰਾਸਾਊਂਡ ਸਮੇਤ ਵੇਟਿੰਗ ਰੂਮ, ਪੈਂਟਰੀ, ਐਂਬੂਲੈਂਸ ਆਦਿ ਦੀ ਸਹੂਲਤ ਹੋਵੇਗੀ| ਇਸ ਤੋਂ ਇਲਾਵਾ, ਮੀਰਜ ਅਤੇ ਤੀਮਾਰਦਾਰ ਲਈ ਵਧੀਆ ਸਹੂਲਤਾਂ, ਸਮੂਚਿਤ ਪਾਵਰ ਸਪਲਾਈ ਅਤੇ ਪਬਲਿਕ ਐਡਰਸ ਪ੍ਰਣਾਲੀ ਵੀ ਹੋਵੇਗੀ| ਸ੍ਰੀ ਵਿਜ ਦਸਿਆ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੀ ਵਧੀਆ ਸਿਹਤ ਸਹੂਲਤਾਂ ਨਾਲ ਸੂਬੇ ਦੀ ਐਮ.ਐਮ.ਆਰ. ਅਤੇ ਆਈ.ਐਮ.ਆਰ. ਵਿਚ ਭਾਰੀ ਕਮੀ ਦਰਜ ਕੀਤੀ ਗਈ ਹੈ| ਇਸ ਤੋਂ ਇਲਾਵਾ, ਅਸੀਂ ਸਾਲ 2030 ਤਕ ਮਾਂ ਮੌਤ ਦਰ ਅਤੇ ਬੱਚਾ ਮੌਤ ਦਰ ਨੂੰ ਹੋਰ ਘੱਟ ਕਰਨ ਦਾ ਟੀਚਾ ਰੱਖਿਆ ਗਿਆ ਹੈ| ਇਸ ਦੇ ਤਹਿਤ ਇਕ ਲੱਖ ਜਿੰਦਾਂ ਬੱਚਿਆਂ ‘ਤੇ ਮਾਂ ਮੌਤ ਦਰ ਨੂੰ ਘੱਟ ਕਰ ਕੇ 70 ਤਕ ਅਤੇ ਪ੍ਰਤੀ ਇਕ ਹਜਾਰ ਜਿੰਦਾਂ ਬੱਚਿਆਂ ‘ਤੇ ਨਵਜਾਤ ਮੌਤ ਦਰ ਨੂੰ ਘੱਟ ਕਰ ਕੇ 12 ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਦਰ ਘੱਟ ਕਰ ਕੇ 25 ਪ੍ਰਤੀ ਹਜਾਰ ਤਕ ਲਿਆਉਣ ਦਾ ਟੀਚਾ ਹੈ|


