- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੀ ਨਵਨਿਯੁਕਤ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਆਪਣਾ ਆਹੁਦਾ ਗ੍ਰਹਿਣ ਕੀਤਾ
ਚੰਡੀਗੜ – ਹਰਿਆਣਾ ਦੀ ਨਵਨਿਯੁਕਤ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਆਪਣਾ ਆਹੁਦਾ ਗ੍ਰਹਿਣ ਕਰ ਲਿਆ ਹੈ| ਗੌਰਤਲਬ ਹੈ ਕਿ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਦੇ ਪਿਤਾ ਪ੍ਰੋਫ਼ੈਸਰ ਜੇ.ਸੀ. ਆਨੰਦ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਰਹੇ ਸਨ ਅਤੇ ਉਨਾਂ ਦੀ ਵੱਡੀ ਭੈਣ ਸ੍ਰੀਮਤੀ ਮੀਨਾਕਸ਼ੀ ਆਨੰਦ ਚੌਧਰੀ 1969 ਬੈਚ ਦੀ ਆਈ.ਏ.ਐਸ. ਅਧਿਕਾਰੀ ਰਹੀ ਹੈ ਅਤੇ ਉਹ 8 ਨਵੰਬਰ, 2005 ਤੋਂ 30 ਅਪ੍ਰੈਲ 2006 ਦੇ ਵਿਚ ਮੁੱਖ ਸਕੱਤਰ ਦੇ ਅਹੁਦੇ ‘ਤੇ ਰਹੀ ਹੈ| ਇਸ ਤਰਾ, ਦੂਸਰੀ ਭੈਣ ਸ੍ਰੀਮਤੀ ਉਰਵਸ਼ੀ ਗੁਲਾਟੀ ਵੀ 1975 ਬੈਚ ਦੀ ਆਈ.ਏ.ਐਸ. ਅਧਿਕਾਰੀ ਰਹੀ ਹੈ ਅਤੇ ਉਹ 31 ਅਕਤੂਬਰ , 2009 ਤੋਂ 31 ਮਾਰਚ, 2012 ਦੇ ਵਿਚ ਮੁੱਖ ਸਕੱਤਰ ਦੇ ਅਹੁਦੇ ‘ਤੇ ਵਿਰਾਜਮਾਨ ਰਹੀ ਹੈ| ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਹਰਿਆਣਾ ਦੀ 33ਵੀਂ ਮੁੱਖ ਸਕੱਤਰ ਬਣੀ ਹੈ|ਉਨਾਂ ਨੇ ਮੁੱਖ ਸਕੱਤਰ ਅਹੁਦਾ ਗ੍ਰਹਿਣ ਕਰਨ ਬਾਅਦ ਕਿਹਾ ਕਿ ਉਨਾਂ ਨੂੰ ਅੱਜ ਖੁਸ਼ੀ ਹੈ ਕਿ ਉਨਾ ਦੇ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਉਹ ਇਸ ਅਹੁਦੇ ‘ਤੇ ਵਿਰਾਜਮਾਨ ਹੋਈ ਹੈ, ਜਿਸ ‘ਤੇ ਉਨਾਂ ਦੀ ਦੋਨਾਂ ਵੱਡੀਆਂ ਭੈਣਾਂ ਸ੍ਰੀਮਤੀ ਮੀਨਾਕਸ਼ੀ ਆਨੰਦ ਚੌਧਰੀ ਤੇ ਸ੍ਰੀਮਤੀ ਉਰਵਸ਼ੀ ਗੁਲਾਈ ਰਹੀਆਂ ਸਨ| ਉਨਾਂ ਨੇ ਕਿਹਾ ਕਿ ਉਹ ਇਸ ਅਹੁਦੇ ‘ਤੇ ਰਹਿੰਦੇ ਹੋਏ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਸਾਰੀ ਮਹਤੱਵਪੂਰਣ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਆਪਣਾ ਪੂਰਾ ਯਤਨ ਕਰੇਗੀ ਤਾਂ ਜੋ ਰਾਜ ਦਾ ਪੂਰਾ ਵਿਕਾਸ ਹੋ ਸਕੇ| ਇਸ ਮੌਕੇ ‘ਤੇ ਆਮ ਪ੍ਰਸਾਸ਼ਨ ਵਿਭਾਗ ਤੇ ਸਕੱਤਰ ਸ੍ਰੀ ਬਿਜੇਂਦਰਾ ਸਿੰਘ, ਪ੍ਰਸੋਨਲ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਨੀਤਿਨ ਯਾਦਵ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸਮੀਰ ਪਾਲ ਸਰੋ ਸਮੇਤ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ|


