- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਆਨਲਾਈਨ ਪੋਟਰਲ-ਸਕੂਲ ਸੂਚਨਾ ਪ੍ਰਬੰਧਨ ਪ੍ਰਣਾਲੀ ਡਾਟਾ ਨੂੰ ਅਪਲੋਡ ਕਰਨ ਦੀ ਪ੍ਰਕ੍ਰਿਆ ਤੇਜ ਕਰਨ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਆਦੇਸ਼ ਦਿੱਤੇ ਕਿ ਆਨਲਾਈਨ ਪੋਟਰਲ-ਸਕੂਲ ਸੂਚਨਾ ਪ੍ਰਬੰਧਨ ਪ੍ਰਣਾਲੀ (ਐਸ.ਆਈ.ਐਮ.ਐਸ.) ‘ਤੇ ਸਾਰੇ ਸਕੂਲਾਂ ਦੇ ਅਧਿਆਪਕ-ਵਿਦਿਆਰਥੀ ਦਾ ਨਵੀਂਤਮ ਡਾਟਾ ਅਪਲੋਡ ਕਰਨ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਉਣ| ਇਸ ਕੰਮ ਨੂੰ ਕਰਨ ਦਾ ਮੰਤਵ 12ਵੀਂ ਜਮਾਤ ਤਕ ਦੇ ਸਾਰੇ ਸਕੂਲਾਂ ਵਿਚ ਵਿਦਿਆਰਥੀ-ਅਧਿਆਪਕ ਦੀ ਲੋਂੜ ਨੂੰ ਯਕੀਨੀ ਕਰਕੇ ਵਿਦਿਆਰਥੀਆਂ ਨੂੰ ਗੁਣਾਤਮਕ ਸਿਖਿਆ ਮਹੁੱਇਆ ਕਰਵਾਇਆ ਹੈ| ਮੁੱਖ ਮੰਤਰੀ ਅੱਜ ਇੱਥੇ ਸਿਖਿਆ ਵਿਭਾਗ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਉਨਾਂ ਕਿਹਾ ਕਿ ਰਾਜ ਸਰਕਾਰ ਪ੍ਰਣਾਲੀ ਵਿਚ ਹੋਰ ਵੱਧ ਪਾਰਦਰਸ਼ਤਾ ਲਿਆਉਣ ਲਈ ਲਗਾਤਾਰ ਯਤਨਸ਼ੀਲ ਹਨ| ਰਾਜ ਸਰਕਾਰ ਨੇ ਪਹਿਲਾਂ ਹੀ ਪਾਰਦਰਸ਼ਤੀ ਆਨਲਾਈਨ ਅਧਿਆਪਕ ਤਬਾਦਲਾ ਨੀਤੀ ਨੂੰ ਸਫਲਤਾ ਨਾਲ ਲਾਗੂ ਕੀਤਾ ਹੈ| ਮੀਟਿੰਗ ਵਿਚ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਵੀ ਹਾਜਿਰ ਸਨ| ਪੋਟਰਲ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਅਪਡੇਡਟ ਡਾਟਾ, ਜਮਾਤਵਾਰ ਅਤੇ ਸੈਕਸ਼ਨਵਾਰ ਵੀ ਸਿੰਗਲ ਪਲੇਟਫਾਰਮ ‘ਤੇ ਰੈਗੂਲਰ ਆਧਾਰ ‘ਤੇ ਉਪਲੱਬਧ ਹੋਣਾ ਚਾਹੀਦਾ ਹੈ ਅਤੇ ਇਸ ਦੀ ਸਮੇਂ-ਸੀਮਾ ਵੀ ਨਿਰਧਾਰਿਤ ਹੋਵੇ| ਉਨਾਂ ਕਿਹਾ ਕਿ ਇਸ ਤੋਂ ਇਲਾਵਾ ਨਵੇਂ ਦਾਖਲਿਆਂ, ਸਕੂਲ ਵਿਚ ਪੜਾਈ ਨੂੰ ਵਿਚਕਾਰ ਛੱਡਣ ਵਾਲੇ ਅਤੇ ਆਪਣੀ ਪੜਾਈ ਪੂਰੀ ਕਰਕੇ ਸਕੂਲ ਛੱਡਣ ਵਾਲੇ ਵਿਦਿਆਰਥਣਾਂ ਦਾ ਵੀ ਡਾਟਾ ਆਟੋਮੈਟਿਕ ਅਪਡੇਟ ਹੋਣਾ ਚਾਹੀਦਾ ਹੈ| ਆਨਲਾਈਨ ਪੋਟਰਲ ਦੀ ਸੰਚਾਲਨ ਪ੍ਰਣਾਲੀ ਦੀ ਸਮੀਖਿਆ ਕਰਦੇ ਹੋਏ ਉਨਾਂ ਨੇ ਜਿਲਾ ਕਰਨਾਲ ਦੇ ਪਿੰਡ ਕਾਛੂਆ ਦੇ ਸਰਕਾਰੀ ਸਕੂਲ ਵਿਚ ਵਿਦਿਆਰਥੀ-ਅਧਿਆਪਕ ਦੇ ਅਨੁਪਾਤ ਬਾਰੇ ਵਿਚ ਵੀ ਜਾਣਕਾਰੀ ਲਈ| ਮੀਟਿੰਗ ਵਿਚ ਇਹ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿਚ ਮਾਂ-ਪਿਓ ਤੇ ਅਧਿਆਪਕਾਂ ਦੀ ਮੀਟਿੰਗ ਨੂੰ ਆਯੋਜਿਤ ਕਰਨ ਦੇ ਕੰਮ ਨੂੰ ਜਿਲਾ ਸਿਖਿਆ ਤੇ ਸਿਖਲਾਈ ਸੰਸਥਾਨ (ਡੀ.ਆਈ.ਈ.ਟੀ.) ਨੂੰ ਸੌਂਪਿਆ ਜਾਵੇਗਾ| ਸੰਸਥਾਨ ਦੇ ਅਧਿਆਪਕ ਇਹ ਯਕੀਨੀ ਕਰੇਗਾ ਕਿ ਮਾਂ-ਪਿਓ ਤੇ ਅਧਿਆਪਕਾਂ ਦੀ ਮੀਟਿੰਗ ਹਰ ਮਹੀਨੇ ਸਕੂਲਾਂ ਵਿਚ ਆਯੋਜਿਤ ਕੀਤੀ ਜਾ ਰਹੀ ਹੈ| ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਟੀ.ਜੀ.ਟੀ. ਅਤੇ ਪੀ.ਜੀ.ਟੀ. ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਵਿਭਾਗ ਦੇ ਨਿਦੇਸ਼ਾਲਯ ‘ਤੇ ਇਕ ਸਿਖਲਾਈ ਸੈਲ ਵੀ ਸਥਾਪਿਤ ਕੀਤਾ ਗਿਆ ਹੈ| 40 ਅਧਿਆਪਕਾਂ ਦੇ ਦੋ ਬੈਚਾਂ ਨੂੰ ਪਹਿਲਾਂ ਹੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਅਜਿਹੇ ਹੋਰ ਬੈਚਾਂ ਨੂੰ ਛੇਤੀ ਹੀ ਸੈਲੀ ਵਿਚ ਸਿਖਲਾਈ ਦਿੱਤੀ ਜਾਵੇਗੀ| ਮੀਟਿੰਗ ਵਿਚ ਦਸਿਆ ਕਿ ਕਈ ਮੰਨੇ-ਪ੍ਰਮੰਨੇ ਨਿੱਜੀ ਵਿਦਿਅਕ ਸੰਸਥਾਨਾਂ ਨੇ ਵਿਭਾਗ ਤੋਂ ਅਪੀਲ ਕੀਤੀ ਹੈ ਕਿ ਇਸ ਸਿਖਲਾਈ ਸੈਲ ਵਿਚ ਉਨਾਂ ਦੇ ਨਿੱਜੀ ਸੰਸਥਾਨਾਂ ਵਿਚ ਕੰਮ ਕਰਦੇ ਵਿਦਿਅਕ ਅਮਲੇ ਨੂੰ ਸਿਖਿਅਤ ਕੀਤਾ ਜਾਵੇਗਾ| ਮੀਟਿੰਗ ਵਿਚ ਇਹ ਵੀ ਦਸਿਆ ਕਿ ਵਿਦਿਆਰਥਣ ਟਰਾਂਸਪੋਰਟ ਸੁਰੱਖਿਆ ਯੋਜਨਾ ਦੇ ਤਹਿਤ ਹੁਣ ਤਕ 21,000 ਤੋਂ ਵੱਧ ਵਿਦਿਆਰਥਣਾਂ ਨੇ ਬਿਨੈ ਕੀਤੇ ਹਨ| ਇਸ ਯੋਜਨਾ ਦੇ ਤਹਿਤ ਵਿਦਿਆਰਥਣਾਂ ਨੂੰ ਉਨਾਂ ਦੇ ਘਰ ਤੋਂ ਵਿਦਿਅਕ ਸੰਸਥਾਨਾਂ ਤਕ ਲੈ ਜਾਣ ਲਈ ਮੁਫਤ ਯਾਤਰਾ ਸਹੂਲਤ ਕਰਵਾਈ ਜਾਵੇਗੀ| ਇਸ ਯੋਜਨਾ ਦੇ ਤਹਿਤ ਹਰੇਕ ਜਿਲਾ ਸਿਖਿਆ ਅਧਿਕਾਰੀ ਨੂੰ 10 ਲੱਖ ਰੁਪਏ ਦੀ ਰਕਮ ਮਹੁੱਇਆ ਕਰਵਾਈ ਗਈ ਹੈ| ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਕੂਲਾਂ ਵਿਚ ਵੇਸਟ ਟੂ ਵੈਲਥ ਮੁਹਿੰਮ ਆਯੋਜਿਤ ਕੀਤਾ ਜਾਵੇਗਾ| ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਉਹ ਖੁਦ ਹਫਤੇ ਵਿਚ ਇਕ ਦਿਨ ਇਕ ਪ੍ਰਾਇਮਰੀ, ਮਿਡਲ ਅਤੇ ਹਾਈ ਸੈਕੰਡਰੀ ਸਕੂਲ ਦਾ ਦੌਰਾ ਕਰਨਗੇ ਅਤੇ ਵਿਦਿਆਰਥਣਾਂ ਤੇ ਅਧਿਆਪਕਾਂ ਦੇ ਨਾਲ ਗੱਲਬਾਤ ਕਰਨਗੇ| ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਿਖਿਆ ਦੀ ਗੁਣਵੱਤਾ ਦੀ ਸਮੀਖਿਆ ਵੀ ਕਰਨਗੇ| ਇਸ ਤਰਾਂ, ਵਿਭਾਗ ਦੇ ਡਾਇਰੈਕਟਰ ਅਤੇ ਜਿਲਾ ਸਿਖਿਆ ਅਧਿਕਾਰੀ ਇਸ ਮੰਤਵ ਲਈ ਆਪਣੇ-ਆਪਣੇ ਜਿਲਿਆਂ ਵਿਚ ਹਫਤੇ ਵਿਚ ਇਕ ਵਾਰ ਇਕ ਸਕੂਲ ਦਾ ਦੌਰਾ ਕਰਨਗੇ| ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਵਧੀਕ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ, ਸਕੂਲ ਸਿਖਿਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਸੈਕੰਡਰੀ ਸਿਖਿਆ ਵਿਭਾਗ ਦੇ ਡਾਇਰੈਕਟਰ ਰਾਜੀਵ ਰਤਨ, ਮੌਲਿਕ ਸਿਖਿਆ ਵਿਭਾਗ ਦੇ ਡਾਇਰੈਕਟਰ ਰਾਜਨਾਰਾਇਣ ਕੌਸ਼ਿਕ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜਿਰ ਸਨ|


