- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਦਾਦਰੀ ਵਿਚ 130 ਕਰੋੜ ਰੁਪਏ ਦੀ ਨਵੀ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ
ਚੰਡੀਗੜ – ਹਰਿਆਣਾ ਦੇ ਜਿਲਾ ਦਾਦਰੀ ਦਾ ਮਿੰਨੀ ਸਕੱਤਰ ਤੇ ਅਦਾਲਤ ਕੰਪਲੈਕਸ ਦਾ ਨਿਰਮਾਣ ਚਿੜੀਆ ਮੋਡ ਦੇ ਕੋਲ ਕਨੀਨਾ ਰੋਡ ‘ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਸੈਕਟਰ 10 ਏ ਦੀ ਲਾਗਤ 50 ਏਕੜ ਜਮੀਨ ‘ਤੇ ਕੀਤਾ ਜਾਵੇਗਾ| ਦਾਦਰੀ ਸ਼ਹਿਰ ਦੇ ਸੀ.ਸੀ.ਆਈ. ਕੰਪਲੈਕਸ ਨੂੰ ਵੀ ਕੇਂਦਰ ਸਰਕਾਰ ਨਾਲ ਮੰਜ਼ੂਰੀ ਲੈ ਕੇ ਜਿਲਾ ਮੁੱਖ ਦਫਤਰ ਅਨੁਸਾਰ ਵਿਕਸਿਤ ਕੀਤਾ ਜਾਵੇਗਾ| ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਅੱਜ ਨਵੀਂ ਅਨਾਜ ਮੰਡੀ ਕੰਪਲੈਕਸ, ਚਰਖੀ ਦਾਦਰੀ ਵਿਚ ਜਨ ਵਿਸ਼ਵਾਸ ਰੈਲੀ ਨੂੰ ਸੰਬੋਧਤ ਕਰਦੇ ਹੋਏ ਕੀਤੀ| ਉਨਾਂ ਨੇ ਇਸ ਮੌਕੇ ‘ਤੇ ਦਾਦਰੀ ਵਿਧਾਨ ਸਭਾ ਹਲਕੇ ਲਈ ਲਗਭਗ 80 ਕਰੋੜ ਰੁਪਏ ਅਤੇ ਬਾਢੜਾ ਵਿਧਾਨ ਸਭਾ ਖੇਤਰ ਲਈ ਲਗਭਗ 48 ਕਰੋੜ ਰੁਪਏ ਕੁਲ 130 ਕਰੋੜ ਰੁਪਏ ਦੀ ਨਵੀ ਵਿਕਾਸ ਯੋਜਨਾਵਾਂ ਦੇ ਐਲਾਨ ਕੀਤਾ| ਸਾਂਸਦ ਧਰਮਬੀਰ ਸਿੰਘ ਦੀ ਮੰਗ ‘ਤੇ 2 ਕਰੋੜ ਰੁਪਏ ਦੀ ਲਾਗਤ ਨਾਂਲ 10 ਪਿੰਡਾਂ ਵਿਚ ਅੰਬੇਡਰ ਭਵਨ ਬਣਾਉਣ ਦਾ ਵੀ ਐਲਾਨ ਕੀਤਾ| ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅੱਜ ਜਿਲਾ ਚਰਖ ਦਾਦਰ ਦੀ ਲਗਭਗ 174 ਕਰੋੜ ਰੁਪਏ ਦੀ ਲਾਗਤ ਦੀ ਸੱਤ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ| ਰੈਲੀ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੇ 48 ਸਾਲਾਂ ਦੇ ਵਿਕਾਸ ‘ਤੇ ਮੌਜ਼ੂਦ ਸਰਕਾਰ ਦਾ 48 ਮਹੀਨੇ ਦਾ ਸਮਾਂ ਵੱਧ ਭਾਰੀ ਹੈ| ਮੌਜ਼ੂਦਾ ਸਰਕਾਰ ਨੇ ਬਿਨਾਂ ਕਿਸੇ ਭੇਦਭਾਅ ਅਤੇ ਖੇਤਰਵਾਦ ਦੇ ਸੱਭ ਦਾ ਸਾਥ ਸੱਭ ਕਾ ਵਿਕਾਸ ਦੀ ਭਾਵਨਾ ਨੂੰ ਬਲ ਦਿੰਦੇ ਹੋਏ ਸਾਰੇ 90 ਹਲਕਿਆਂ ਵਿਚ ਬਰਾਬਰ ਵਿਕਾਸ ਕਰਵਾਇਆ ਹੈ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਉਨਾਂ ਨੇ ਹੀ ਇਸ ਅਨਾਜ ਮੰਡੀ ਵਿਚ ਦਾਦਰੀ ਨੂੰ ਜਿਲਾ ਬਣਾਉਣ ਦੀ ਐਲਾਨ ਕੀਤੀ ਸੀ| ਸਰਕਾਰ ਕੋਲ ਵਿਕਾਸ ਕੰਮਾਂ ਲਈ ਬਜਟਨ ਦੀ ਕੋਈ ਕਮੀ ਨਹੀਂ ਹੈ| ਮੁੱਖ ਮੰਤਰੀ ਨੇ ਕਿਹਾ ਕਿ ਦੱਖਣ ਹਰਿਆਣਾ ਦੇ ਖੇਤਰ ਵਿਚ ਪਾਣੀ ਦਾ ਪ੍ਰਬੰਧ ਕਰਨ ਲਈ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ| ਸਾਬਕਾ ਮੁੱਖ ਮੰਤਰੀ ਬੰਸੀ ਲਾਲ ਨੇ ਨਹਿਰਾਂ ‘ਤੇ 300 ਟੇਲ ਦਾ ਨਿਰਮਾਣ ਕਰਵਾਇਆ ਸੀ| ਪਿਛਲੇ 25-30 ਸਾਲਾਂ ਤੋਂ ਇਹ ਨਹਿਰਾਂ ਸੁਕੀ ਪਈ ਸੀ| ਇੰਨਾਂ ਵਿਚੋਂ 293 ਟੇਲਿਆਂ ‘ਤੇ ਪਿਛਲੇ ਸਾਲ ਪਾਣੀ ਪਹੁੰਚਾਇਆ ਗਿਆ| ਉੱਤਰਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਨਾਲ ਸਮਝੌਤਾ ਕਰਕੇ ਸਰਕਾਰ ਨੇ ਲਖਵਾਰ ਬੰਨ ਦਾ 47 ਫੀਸਦੀ ਦੋ ਸਾਲ ਬਾਅਦ ਹਰਿਆਣਾ ਵਿਚ ਲਿਆਉਣ ਦਾ ਕੰਮ ਕੀਤਾ ਹੈ| ਇਸ ਤਰਾਂ, ਜਿਲਾ ਰਿਵਾੜੀ ਦੇ ਮਸਾਨੀ ਬੰਨ ਨੂੰ ਵਿਕਸਿਤ ਕਰਕੇ ਉੱਥੇ ਜਮੀਨੀ ਪਾਣੀ ਪੱਧਰ ਉੱਚਾ ਚੁੱਕਿਆ ਜਾਵੇਗਾ| ਹੁਣ ਤਕ ਕਰੀਬ 40 ਫੁੱਟ ਪਾਣੀ ਦਾ ਪੱਧਰ ਉੱਪਰ ਆ ਚੁੱਕਿਆ ਹੈ| ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਸੂਬੇ ਦੇ 14,000 ਤਾਲਾਬ ਹਨ| ਇੰਨਾਂ ਤਾਲਾਬਾਂ ਨੂੰ ਸੁੰਦਰ ਅਤੇ ਪੱਕਾ ਬਣਾਉਣ ਲਈ ਰਾਜ ਪੱਧਰ ਤੇ ਤਾਲਾਬ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ| ਸੂਬੇ ਦੇ 17 ਲੱਖ ਸਾਬਕਾ ਸੈਨਿਕਾਂ ਤੇ ਨੀਮ ਫੌਜੀਆਂ ਪਰਿਵਾਰਾਂ ਦੀ ਸੁੱਖ ਸਹੂਲਤਾਂ ਲਈ ਨਵੀਂ ਯੋਜਨਾਵਾਂ ਲਾਗੂ ਕੀਤੀ ਜਾਵੇਗੀ| ਉਨਾਂ ਕਿਹਾ ਕਿ ਪਿੰਡਾਂ ਦੇ ਲਾਲ ਡੋਰੇ ਵਿਚ ਹੁਣ ਜੋ ਵੀ ਜਮੀਨ ਆਵੇਗੀ, ਉੱਥੇ ਜਮੀਨ ਦੀ ਰਜਿਸਟਰੀ ਹੋਵੇਗੀ ਅਤੇ ਉਸ ਤੇ ਬੈਂਕ ਦੇ ਕਰਜ਼ਾ ਵੀ ਲਏ ਜਾ ਸਕਦੇ ਹਨ| ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ 15 ਦਿਨਾਂ ਵਿਚ ਕੇ.ਐਮ.ਪੀ. ਐਕਸਪ੍ਰੈਸ ਵੇ ਦਾ ਉਦਘਾਟਨ ਕਰਨਗੇ| ਕਰੀਬ 185 ਕਿਲੋਮੀਟਰ ਐਨ.ਸੀ.ਆਰ. ਦੇ ਖੇਤਰ ਵਿਚ ਇਸ ਕੇ.ਐਮ.ਪੀ. ਦੇ ਨੇੜੇ ਦੋ ਵੱਡੇ ਆਧੁਨਿਕ ਸ਼ਹਿਰ ਵਸਾਏ ਜਾਣਗੇ| ਰੈਲੀ ਵਿਚ ਮੁੱਖ ਮੰਤਰੀ ਨੇ ਜਿਲਾ ਦਾਦਰੀ ਵਿਚ ਪੁਲਿਸ ਦੇ ਕੁਲ 907 ਆਸਾਮੀਆਂ ਪ੍ਰਵਾਨ ਕੀਤੀ ਹੈ| ਇੱਕੇ ਦੋ ਨਵੇਂ ਪੁਲਿਸ ਸਟੇਸ਼ਨ, ਦੋ ਪੁਲਿਸ ਚੌਕਿਆਂ ਬਣਾਈ ਜਾਵੇਗੀ| ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਰੈਲੀ ਵਿਚ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਹੀ ਕਿਸਾਨਾਂ ਨੂੰ 3600 ਕਰੋੜ ਰੁਪਏ ਮੁਆਵਜਾ ਦੇਣ ਦਾ ਕੰਮ ਕੀਤਾ| ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਿਸ ਤਰਾਂ ਨਾਲ ਡਿਜੀਟਲ ਹਰਿਆਣਾ ਦਾ ਨਿਰਮਾਣ ਕੀਤਾ ਹੈ, ਉਸ ਤਰਾਂ ਵੁਹ ਜਿਲਾ ਦਾਦਰੀ ਨੂੰ ਵੀ ਡਿਜੀਟਲ ਅਰਥਾਤ ਆਧੁਨਿਕ ਵਿਕਸਿਤ ਬਣਾਉਣ ਦੀ ਮੰਗ ਕਰਦੇ ਹਨ| ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਫਸਲਾਂ ਦਾ ਲਾਭਕਾਰੀ ਮੁੱਲ ਨਿਰਧਾਰਿਤ ਕਰਨ ਦਾ ਫਾਰਮੂਲਾ ਬਣਾ ਦਿੱਤਾ ਹੈ|


