ਹਰਿਆਣਾ ਦੇ ਮੁੱਖ ਮੰਤਰੀ ਨੇ ਬਹੁਮੰਜ਼ਿਲਾ ਫਲੈਟਾਂ ਦੀ ਪਰਿਯੋਜਨਾ ਦੇ ਲਾਭਕਾਰੀਆਂ ਨੂੰ ਵੰਡ ਪੱਤਰ ਦਿੱਤੇ

ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2022 ਤਕ ਦੇਸ਼ ਦੇ ਹਰੇਕ ਪਰਿਵਾਰ ਨੂੰ ਸਸਤੀ ਰਿਹਾਇਸ਼ ਸਹੂਲਤਾਂ ਮਹੁਇਆ ਕਰਵਾਉਣ ਦੇ ਵਿਜਨ ਨੂੰ ਅਗੇ ਵਧਾਉਂਦੇ ਹੋਏ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਵਲੋਂ ਕੀਤੀ ਗਈ ਪਹਿਲ ਦੇ ਨਤੀਜੇ ਵਜੋਂ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਰਾਜ ਬਣ ਗਿਆ, ਜਦੋਂ ਮੁਖ ਮੰਤਰੀ ਨੇ ਖੁਦ ਆਪਣੇ ਹਥਾਂ ਨਾਲ ਯੋਜਨਾ ਦੇ ਤਹਿਤ ਹਰਿਆਣਾ ਰਿਹਾਇਸ਼ ਬੋਰਡ ਵਲੋਂ ਪੰਚਕੂਲਾ ਦੇ ਸੈਕਟਰ 31 ਵਿਚ ਸਾਬਕਾ ਤੇ ਸੇਵਾ ਕਰਦੇ ਸੈਨਿਕਾਂ ਤੇ ਨੀਮ ਫੌਜ ਦੇ ਕਰਮਚਾਰੀਆਂ ਲਈ ਬਹੁਮੰਜਿਲਾ ਫਲੈਟਾਂ ਦੀ ਪਰਿਯੋਜਨਾ ਦੇ ਲਾਭਕਾਰੀਆਂ ਨੂੰ ਵੰਡ ਪਤਰ ਸੌਂਪੇ ਹਨ। ਮੁਖ ਮੰਤਰੀ ਨੇ ਲਾਭਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਨਾਂ ਨੇ ਸਮਰਪਨ ਭਾਵ ਨਾਲ ਦੇਸ਼ ਦੀ ਸੇਵਾ ਕੀਤੀ ਹੈ।

VIA PUNJAB