ਹਰਿਆਣਾ ਦੇ ਮੁੱਖ ਮੰਤਰੀ ਨੇ ਮਹੇਂਦਰਗੜ੍ਹ ਵਿਚ ਮਹੇਂਦਰਗੜ੍ਹ ਵਿਧਾਨ ਸਭਾ ਦੇ ਵਿਕਾਸ ਲਈ 250 ਕਰੋੜ ਰੁਪਏ ਦੇ ਐਲਾਨ ਕੀਤੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮਹੇਂਦਰਗੜ੍ਹ ਵਾਸੀਆਂ ਨੂੰ ਕਈ ਐਲਾਨ ਕਰਕੇ ਤੋਹਫੇ ਦਿੱਤੇ, ਜਿੰਨ੍ਹਾਂ ਵਿਚ ਪਿੰਡ ਖਾਤੋਦੜਾ (ਮਹੇਂਦਰਗੜ੍ਹ) ਵਿਚ ਆਈ.ਐਮ.ਟੀ. (ਇੰਡਸਟ੍ਰੀਅਲ ਮਾਡਲ ਟਾਊਨਸ਼ਿਪ) ਸਥਾਪਿਤ ਕਰਨ ਤੋਂ ਇਲਾਵਾ ਮਹੇਂਦਰਗੜ੍ਹ ਵਿਧਾਨ ਸਭਾ ਦੇ ਵਿਕਾਸ ਲਈ 250 ਕਰੋੜ ਰੁਪਏ ਦਾ ਐਲਾਨ ਕੀਤਾ׀ ਇਸ ਤੋਂ ਇਲਾਵਾ, ਮਹੇਂਦਰਗੜ੍ਹ ਵਿਧਾਨ ਸਭਾ ਖੇਤਰ ਦੀ ਵੱਖ-ਵੱਖ ਢਾਣਿਆਂ ਵਿਚ ਯੋਗ ਪੀਣ ਵਾਲੇ ਪਾਣੀ ਸਪਲਾਈ ਦੀ ਦਿਸ਼ਾ ਵਿਚ 123 ਕਰੋੜ ਰੁਪਏ ਦੀ ਪੀਣ ਵਾਲੇ ਪਾਣੀ ਯੋਜਨਾਵਾਂ ਲਾਗੂਕਰਨ ਕੀਤੀ ਜਾਵੇਗੀ׀ ਉੱਥੇ ਮਹੇਂਦਰਗੜ੍ਹ ਵਿਧਾਨ ਸਭਾ ਖੇਤਰ ਵਿਚ ਹਰਿਆਣਾ ਖੇਤੀਬਾੜੀ ਮਾਰਕੀਟਿੰਗ ਬੋਰਡ ਵੱਲੋਂ 50 ਕਿਲੋਮੀਟਰ ਲੰਬਾਈ ਦੀ ਵੱਖ-ਵੱਖ ਪੇਂਡੂ ਸੰਪਰਕ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ׀ ਮਹੇਂਦਰਗੜ੍ਹ ਸ਼ਹਿਰ ਵਿਚ ਪੁਰਾਣੇ ਸਰਕਾਰੀ ਮਹਿਲਾ ਕਾਲਜ ਦੇ ਪੁਰਾਣੇ ਭਵਨ ਵਿਚ ਇਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਥਾਪਿਤ ਕੀਤੇ ਜਾਣ ਤੋਂ ਇਲਾਵਾ ਉਸ ਸਕੂਲ ਵਿਚ ਇਕ ਕੌਸ਼ਲ ਵਿਕਾਸ ਕੇਂਦਰ ਵੀ ਸਥਾਪਿਤ ਕੀਤੇ ਜਾਣ ਦਾ ਐਲਾਨ ਕੀਤਾ׀ ਮਹੇਂਦਰਗੜ੍ਹ ਵਿਚ ਆਯੋਜਿਤ ਧੰਨਵਾਦ ਰੈਲੀ ਵਿਚ ਹਰਿਆਣਾ ਦੇ ਸਿਖਿਆ ਮੰਤਰੀ ਤੇ ਮਹੇਂਦਰਗੜ੍ਹ ਦੇ ਵਿਧਾਇਕ ਪ੍ਰੋ. ਰਾਮ ਬਿਲਾਸ ਸ਼ਰਮਾ ਵੱਲੋਂ ਮਹੇਂਦਰਗੜ੍ਹ ਵਿਧਾਨ ਸਭਾ ਦੇ ਵਿਕਾਸ ਲਈ ਰੱਖੀ ਗਈ ਮੰਗਾਂ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੇ ਸਾਰੇ ਖੇਰਤਾਂ ਲਈ ਵੀ ਹਰਿਆਣਾ ਸਰਕਾਰ ਨੇ ਅਨੇਕ ਯੋਜਨਾਵਾਂ ਨੂੰ ਲਾਗੂ ਕੀਤੀ ਹੈ׀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਐਲਾਨਾਂ ਦੇ ਤਹਿਤ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ਵਿਚੋਂ 80 ਫੀਸਦੀ ਵਿਕਾਸ ਕੰਮ ਪੂਰਾ ਕਰਵਾਇਆ ਜਾ ਚੁੱਕਾ ਹੈ׀ ਮੁੱਖ ਮੰਤਰੀ ਐਲਾਨਾਂ ਦੇ ਤਹਿਤ ਹੋਰ ਬੱਚੇ ਹੋਏ ਵਿਕਾਸ ਕੰਮਾਂ ਨੂੰ ਵੀ ਪੂਰਾ ਕਰਵਾਇਆ ਜਾ ਰਿਹਾ ਹੈ׀ ਮੁੱਖ ਮੰਤਰੀ ਨੇ ਕਿਹਾ ਕਿ ਮਹੇਂਦਰਗੜ੍ਹ ਵਿਧਾਨ ਸਭਾ ਖੇਤਰ ਦੀ ਸਾਰੀ ਸੰਭਵ ਮੰਗਾਂ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ׀ ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਵੱਧਾਏ ਗਏ ਫਸਲਾਂ ਦੇ ਘੱਟੋਂ ਘੱਟ ਸਹਾਇਕ ਮੁੱਲ ’ਤੇ ਫਸਲਾਂ ਵਿਸ਼ੇਸ਼ ਕਰਕੇ ਬਾਜਰਾ ਦੀ ਖਰੀਦ ਲਈ ਹਰਿਆਣਾ ਸਰਕਾਰ ਵੱਲੋਂ ਵਿਆਪਕ ਪੱਧਰ ’ਤੇ ਪ੍ਰਬੰਧ ਯਕੀਨੀ ਕੀਤੇ ਗਏ ਹਨ׀ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਿਸਾਨ ਦੋਸਤਾਨਾ ਹਨ ਅਤੇ ਸਾਲ 2022 ਤਕ ਕਿਸਾਨਾਂ ਦੀ ਆਮਦਨ ਨੂੰ ਦੁਗੱਣਾ ਕਰਨ ਦੀ ਦਿਸ਼ਾ ਵਿਚ ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਖ-ਵੱਖ ਪੱਧਰਾਂ ’ਤੇ ਕੰਮ ਕਰ ਰਹੀ ਹੈ׀ ਕੇਂਦਰ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਵੱਖ-ਵੱਖ ਨੀਤੀਗਤ ਬਦਲਾਵਾਂ ਨੂੰ ਲਾਗੂ ਕੀਤਾ ਹੈ׀ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਦੀ ਦਿਸ਼ਾ ਵਿਚ ਪਿਛਲੇ ਦਿਨਾਂ ਫਸਲਾਂ ਦੇ ਘੱਟੋਂ ਘੱਟ ਸਹਾਇਕ ਮੁੱਲਾਂ ਵਿਚ ਕੀਤਾ ਗਿਆ ਵਾਧਾ ਅਸਲ ਵਿਚ ਹੀ ਪ੍ਰਧਾਨ ਮੰਤਰੀ ਦੀ ਕਿਸਾਨਾਂ ਦੀ ਭਲਾਈ ਤੇ ਖੇਤੀਬਾੜੀ ਖੇਤਰ ਦੇ ਵਿਕਾਸ ਦੇ ਪ੍ਰਤੀ ਗੰਭੀਰਤਾ ਦਰਸਾਉਂਦਾ ਹੈ׀ ਮੁੱਖ ਮੰਤਰੀ ਨੇ ਕਿਹਾ ਕਿ ਫਸਲਾਂ ਦੇ ਘੱਟੋਂ ਘੱਟ ਸਹਾਇਕ ਮੁੱਲਾਂ ਵਿਚ ਵਾਧੇ ਨਾਲ ਖੇਤੀਬਾੜੀ ਖੇਤਰ ਆਰਥਿਕ ਤੌਰ ’ਤੇ ਮਜਬੂਤ ਹੋਵੇਗਾ׀ ਬਾਜਰਾ ਫਸਲ ਦਾ ਘੱਟੋਂ ਘੱਟ ਸਹਾਇਕ ਮੁੱਲ ਦੁਗੱਣਾ ਕੀਤੇ ਜਾਣ ਨਾਲ ਬਾਜਰਾ ਕਿਸਾਨਾਂ ਨੂੰ ਵੱਘ ਲਾਭ ਹੋਵੇਗਾ׀ ਹਰਿਆਣਾ ਸੂਬੇ ਵਿਚ ਬਾਜਰੇ ਦੀ ਖਰੀਦ ਲਈ ਸੂਬਾ ਸਰਕਾਰ ਵੱਲੋਂ ਵਿਆਪਕ ਪੱਧਰ ਯਕੀਨੀ ਕਰ ਦਿੱਤੇ ਗਏ ਹਨ׀ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਯੋਗ ਸਿੰਚਾਈ ਪਾਣੀ ਮਹੁੱਇਆ ਕਰਵਾਉਣ ਲਈ ਵੱਖ-ਵੱਖ ਪੱਧਰਾਂ ’ਤੇ ਕੰਮ ਕੀਤਾ ਗਿਆ ਹੈ׀ ਨਹਿਰਾਂ ਦੀ ਸਫਾਈ ’ਤੇ ਖਾਸ ਧਿਆਨ ਦਿੱਤੇ ਜਾਣ ਦੇ ਨਤੀਜੇ ਵੱਜੋਂ ਹਰਿਆਣਾ ਸੂਬੇ ਵਿਚ 30 ਸਾਲਾਂ ਦੌਰਾਨ ਲਗਭਗ 300 ਟੇਲਿਆਂ ’ਤੇ ਪਹਿਲੀ ਵਾਰ ਨਹਿਰੀ ਪਾਣੀ ਮਹੁੱਇਆ ਹੋ ਪਾਇਆ ਹੈ׀ ਲਘੂ ਸਿੰਚਾਈ ਪਰਿਯੋਜਨਾਵਾਂ ਨੂੰ ਵੀ ਵਿਸਥਾਰ ਦਿੱਤਾ ਜਾ ਰਿਹਾ ਹੈ׀ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਾਤੀ ਵਾਲੀ ਸਿਆਸਤ ਤੋਂ ਉੱਪਰ ਉੱਠ ਕੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ׀ ਹਰਿਆਣਾ ਵਿਚ ਯੋਗਤਾ ਦੇ ਆਧਾਰ ’ਤੇ ਸਰਕਾਰੀ ਰੁਜ਼ਗਾਰਾਂ ਲਈ ਨੌਜੁਆਨਾਂ ਦੀ ਚੋਣ ਕੀਤੀ ਗਈ ਹੈ׀ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਦਾ ਲਗਾਤਾਰ ਯਤਨ ਜਾਰੀ ਰਹੇਗਾ׀ ਸਮਾਜ ਵਿਚ ਆਰਥਿਕ ਤੇ ਸਮਾਜਿਕ ਤੌਰ ’ਤੇ ਕਮਜੋਰ ਵਰਗਾਂ ਦੀ ਭਲਾਈ ਤੇ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਅਹਿਮ ਪਹਿਲ ਹੈ׀ ਸਮਾਜ ਵਿਚ ਆਖਰੀ ਲਾਈਨ ’ਤੇ ਖੜੇ ਵਿਅਕਤੀ ਤਕ ਵਿਕਾਸ ਦਾ ਲਾਭ ਪਹੰੁਚਾਉਣ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਅੰਤਯੋਦਯ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ׀ ਹਰਿਆਣਾ ਦੇ ਸਿਖਆ ਮੰਤਰੀ ਤੇ ਮਹੇਂਦਰਗੜ੍ਹ ਦੇ ਵਿਧਾਇਕ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਫਸਲਾਂ ਖਾਸ ਕਰਕੇ ਬਾਜਰਾ ਦੇ ਘੱਟੋਂ ਘੱਟ ਸਹਾਇਕ ਮੁੱਲ ਵਿਚ ਵਾਧੇ ਨਾਲ ਬਾਜਰਾ ਬਿਜਾਈ ਦੇ ਇਸ ਖੇਤਰ ਵਿਚ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਲਾਭ ਹੋਵੇਗਾ׀ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਵੱਲੋਂ ਵੱਧ ਰਹੇ ਹਾਂ׀ ਫਸਲਾਂ ਖਾਸ ਕਰਕੇ ਬਾਜਰਾ ਦੀ ਖਰੀਦ ਵੱਧੇ ਹੋਏ ਘੱਟੋਂ ਘੱਟ ਸਹਾਇਕ ਮੁੱਲ ’ਤੇ ਖਰੀਦਣ ਲਈ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪ੍ਰਬੰਧ ਯਕੀਨੀ ਕੀਤੇ ਗਏ ਹਨ

VIA PUNJAB