- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ‘ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ’ ਦੇ ਗਠਨ ਦਾ ਐਲਾਨ ਕੀਤਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਅਸੰਗਠਿਤ ਮਜਦੂਰਾਂ ਨੂੰ ਤੋਹਫਾ ਦਿੰਦੇ ਹੋਏ ‘ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ’ ਦੇ ਗਠਨ ਦਾ ਐਲਾਨ ਕੀਤਾ| ਇਹ ਬੋਰਡ ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਮਜਦੂਰਾਂ ਦੀ ਭਲਾਈ ਦੇ ਕੰਮ ਕਰੇਗਾ| ਇਸ ਦੇ ਨਾਲ ਹੀ ਸਨਿਰਮਾਣ ਕਰਮਕਾਰ ਭਲਾਈ ਬੋਰਡ ਵਿਚ ਰਜਿਸਟਰਡ 60 ਸਾਲ ਦੀ ਉਮਰ ਤੋਂ ਵੱਧ ਮਜਦੂਰਾਂ ਨੂੰ ਬੋਰਡ ਵੱਲੋਂ ਮਿਲਣ ਵਾਲੀ 1000 ਰੁਪਏ ਦੀ ਮਹੀਨਾ ਪੈਨਸ਼ਨ ਨੂੰ ਵੱਧਾ ਕੇ 2500 ਰੁਪਏ ਕਰਨ ਦਾ ਐਲਾਨ ਕੀਤਾ| ਮੁੱਖ ਮੰਤਰੀ ਨੇ ਇਹ ਐਲਾਨ ਅੱਜ ਕਰਨਾਲ ਵਿਚ ਵਿਸ਼ਵਕਰਮਾ ਜੈਯੰਤੀ ਦੇ ਮੌਕੇ ਵਿਚ ਆਯੋਜਿਤ ਰਾਜ ਪੱਧਰ ਮਜਦੂਰ ਦਿਵਸ ਸਮਾਰੋਹ ਵਿਚ ਮੌਜ਼ੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕੀਤੀ| ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਰਤ ਅਤੇ ਰੁਜਗਾਰ ਮੰਤਰੀ ਨਾਇਬ ਸਿੰਘ ਸੈਨੀ ਵੱਲੋਂ ਰੱਖੀ ਗਈ 33 ਮੰਗਾਂ ਨੂੰ ਵੀ ਮੌਕੇ ‘ਤੇ ਮੰਜੂਰੀ ਪ੍ਰਦਾਨ ਕੀਤੀ| ਉਨਾਂ ਨੇ ਕਿਹਾ ਕਿ ਮਜਦੂਰਾਂ ਦੇ ਸੰਗਠਿਤ ਅਤੇ ਅਸੰਗਠਿਤ ਦੋ ਖੇਤਰ ਹਨ| ਹਰਿਆਣਾ ਵਿਚ ਲਗਭਗ 25 ਫ਼ੀਸਦੀ ਮਜਦੂਰ ਸੰਗਠਿਤ ਖੇਤਰ ਵਿਚ ਅਤੇ 75 ਫ਼ੀਸਦੀ ਮਜਦੂਰ ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਹਨ| ਉਨਾਂ ਨੇ ਕਿਹਾ ਕਿ ਸਾਡਾ ਧਿਆਨ ਸਿਰਫ਼ ਸੰਗਠਿਤ ਖੇਤਰ ‘ਤੇ ਹੀ ਨਹੀਂ ਸਗੋ ਅਸੰਗਠਿਤ ਖੇਤਰ ‘ਤੇ ਵੀ ਹੈ| ਇਸ ਲਈ ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਮਜਦੂਰਾਂ ਦੀ ਭਲਾਈ ਲਈ ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ ਗਠਨ ਕੀਤਾ ਗਿਆ ਹੈ| ਉਨਾਂ ਨੇ ਕਿਹਾ ਕਿ ਸਾਡੇ ਬਹੁਤ ਮਜਦੂਰ ਅਸੰਗਠਿਤ ਖੇਤਰ, ਵਿਸ਼ੇਸ਼ਕਰ ਭਵਨ ਨਿਰਮਾਣ ਖੇਤਰ ਵਿਚ ਕੰਮ ਕਰਦੇ ਹਨ| ਅੱਜ ਸੂਬੇ ਦੇ ਭਵਨ ਅਤੇ ਹੋਰ ਸਨਿਰਮਾਣ ਕਰਮਕਾਰ ਭਲਾਈ ਬੋਰਡ ਵਿਚ 7 ਲੱਖ 76 ਹਜਾਰ ਤੋਂ ਵੱਧ ਮਜਦੂਰ ਰਜਿਸਟਰਡ ਹਨ, ਜਿੰਨਾਂ ਵਿੱਚੋਂ 5 ਲੱਖ 8 ਹਜਾਰ ਤੋਂ ਵੱਧ ਮੈਂਬਰ ਸਰਗਰਮ ਹਨ| ਇੰਨਾਂ ਦੇ ਅਤੇ ਇੰਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਰਾਜ ਸਰਕਾਰ ਵੱਲੋਂ ਕਈ ਤਰਾਂ ਦੀਆਂ ਯੋਜਨਾਵਾਂ ਚਲਾਈ ਜਾ ਰਹੀਆਂ ਹਨ| ਇਸ ਬੋਰਡ ਵਿਚ ਰਜਿਸਟਰਡ 60 ਸਾਲ ਦੀ ਉਮਰ ਤੋਂ ਵੱਧ ਮਜਦੂਰਾਂ ਨੂੰ ਬੋਰਡ ਵੱਲੋਂ 1 ਹਜਾਰ ਰੁਪਏ ਮਹੀਨਾ ਪੈਂਸ਼ਨ ਦਿੱਤੀ ਜਾਂਦੀ ਹੈ, ਅੱਜ ਤੋਂ ਇਸ ਨੂੰ ਵੱਧਾ ਕੇ 2500 ਰੁਪਏ ਕਰ ਦਿੱਤਾ ਹੈ| ਮੁੱਖ ਮੰਰਤੀ ਨੇ ਦੇਸ਼ ਵਿਚ ਮਜਦੂਰਾਂ ਦੀ ਸਿਹਤ ਲਈ ਕੇਂਦਰ ਸਰਕਾਰ ਵੱਲੋ ਸ਼ੁਰੂ ਕੀਤੀ ਜਾਣ ਵਾਲੀ ਇਕ ਨਵੀਂ ਯੋਜਨਾ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ 23 ਸਤੰਬਰ ਤੋਂ ਕੇਂਦਰ ਸਰਕਾਰ ਸਾਲ 2014 ਦੇ ਐਸ.ਈ.ਸੀ.ਸੀ. ਡਾਟੇ ਦੇ ਆਧਾਰ ‘ਤੇ ਗਰੀਬ ਪਰਿਵਾਰਾਂ ਲਈ 5 ਲੱਖ ਰੁਪਏ ਸਾਲਾਨਾ ਸਿਹਤ ਸੇਵਾਵਾਂ ਲਈ ਦਿੱਤੇ ਜਾਣਗੇ| ਉਨਾਂ ਦਸਿਆ ਕਿ ਹਰਿਆਣਾ ਵਿਚ ਐਸ.ਈ.ਸੀ.ਸੀ. ਡਾਟਾ ਦੇ ਆਧਾਰ ‘ਤੇ ਇਸ ਸਮੇਂ 14 ਲੱਖ ਗਰੀਬ ਪਰਿਵਾਰ ਹਨ, ਜਿੰਨਾਂ ਵਿੱਚੋਂ ਸਾਢੇ 8 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ| ਪਰ ਜੋ ਪਰਿਵਾਰ ਕਿਸੇ ਕਾਰਨ ਐਸ.ਈ.ਸੀ.ਸੀ. ਡਾਟਾ ਵਿਚ ਨਹੀਂ ਆ ਪਾਏ ਹਨ, ਉਨਾਂ ਮਜਦੂਰ ਪਰਿਵਾਰਾਂ ਨੂੰ ਸਨਿਰਮਾਣ ਕਰਮਕਾਰ ਭਲਾਈ ਬੋਰਡ ਵੱਲੋਂ 5 ਲੱਖ ਰੁਪਏ ਦੀ ਰਕਮ ਸਿਹਤ ਸੇਵਾਵਾਂ ਲਈ ਦਿੱਤੀ ਜਾਵੇਗੀ| ਉਨਾਂ ਨੇ ਕਿਹਾ ਕਿ ਇਹ ਸ਼ੁਭ ਸੰਜੋਗ ਹਨ ਕਿ ਵਿਸ਼ਵਕਰਮਾ ਜੈਯੰਤੀ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਜਨਮਦਿਨ ਹੈ| ਅਜਿਹੇ ਮਹਾਨ ਦਿਨ ‘ਤੇ ਮੈਂ ਇੱਥੇ ਪੰਜਕੂਲਾ ਵਿਚ ਬਨਣ ਵਾਲੇ ਕਿਰਤ ਸ਼ਕਤੀ ਭਵਨ, ਈ.ਐਸ.ਆਈ. ਡਾਇਰੈਕਟੋਰੇਟ ਭਵਨ ਅਤੇ ਡਿਸਪੈਂਸਰੀ ਭਵਨ ਦਾ ਨੀਂਹ ਪੱਥਰ ਰੱਖਿਆ ਹੈ| ਉਨਾਂ ਨੇ ਕਿਹਾ ਕਿ ਮਜਦੂਰ ਆਪਣਾ ਪਸੀਨਾ ਬਹਾ ਕੇ ਮੰਜਿਲਾਂ ਖੜੀਆਂ ਕਰਦਾ ਹੈ| ਕਲ- ਕਾਰਖਾਨਿਆਂ ਵਿਚ ਉਤਪਾਦਨ ਵਧਾ ਕੇ ਰਾਸ਼ਟਰ ਨੂੰ ਖੁਸ਼ਹਾਲੀ ਵੱਲ ਲੈ ਜਾਂਦਾ ਹੈ| ਹਰੇਕ ਦੇਸ਼ ਦੇ ਆਰਥਿਕ ਵਿਕਾਸ ਅਤੇ ਖੁਸ਼ਹਾਲ ਵਿਚ ਕਿਰਤ ਦੀ ਮਹਤੱਵਪੂਰਨ ਭੂਕਿਮਾ ਰਹਿੰਦੀ ਹੈ| ਉਨਾਂ ਨੇ ਕਿਹਾ ਕਿ ਅਸੀਂ ‘ਸ੍ਰੀਮੇਵ-ਜੈਯਤੇ’ ਵਿਚ ਵਿਸ਼ਵਾਸ ਕਰਦੇ ਹਾਂ ਅਤੇ ਮਜਦੂਰਾਂ ਦਾ ਸਮਾਨ ਕਰਦੇ ਹਾਂ| ਉਨਾਂ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਅੰਤੋਂਦੇਯ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਅਸੀਂ ਸੱਭ ਤੋਂ ਪਹਿਲਾਂ ਉਨਾਂ ਲੋਕਾਂ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹੈ, ਜਿੰਨਾਂ ਨੇ ਜੀਵਨ ਦੀ ਬੁਨਿਆਦੀ ਲੋਂਤਾਂ ਦੀ ਸੱਭ ਤੋਂਵੱਧ ਜਰੂਰਤ ਹੈ| ਰਾਜ ਸਰਕਾਰ ਮਜਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨਾਂ ਦੇ ਭਲਾਈ ਲਈ ਸਮਰਪਿਤ ਹਨ| ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਮਜਦੂਰਾਂ ਦੀ ਭਲਾਈ ਲਈ ਸੱਭ ਤੋਂ ਪਹਿਲਾਂ ਕਦਮ ਘੱਟੋ ਘੱਟ ਤਨਖਾਹ ਦੀ ਮੁੜ ਨਿਰਧਾਰਣ ਪ੍ਰਣਾਲੀ ਦੀ ਕਮੀਆਂ ਨੂੰ ਦੂਰ ਕਰਨ ਦਾ ਚੁਕਿਆ| ਅੱਜ ਹਰਿਆਣਾ ਜਿਆਦਤਰ ਘੱਟੋ ਘੱਟ ਵੇਤਨ ਦੇਣ ਵਾਲੇ ਰਾਜਾਂ ਵਿੱਚੋਂ ਇਕ ਹੈ| ਅੱਜ ਸੂਬੇ ਵਿਚ ਅਕੁਸ਼ਲ ਮਜਦੂਰਾਂ ਦੀ ਤਨਖਾਹ 8542 ਰੁਪਏ ਮਹੀਨਾ ਹੈ| ਯਾਨੀ ਉਸ ਨੂੰ 329 ਰੁਪਏ ਦੀ ਦਿਹਾੜੀ ਮਿਲਦੀ ਹੈ| ਅਸੀ ਚੋਣਾਂ ਦੇ ਸਮੇਂ 300 ਰੁਪਏ ਦੈਨਿਕ ਤਨਖਾਹ ਦੇਣ ਦਾ ਐਲਾਨ ਕੀਤਾ ਸੀ ਅਤੇ ਉਸ ਨੂੰ ਪੂਰਾ ਕੀਤਾ ਹੈ| ਉਨਾਂ ਨੇ ਕਿਹਾ ਕਿ ਮਜਦੂਰਾਂ ਦੇ ਬੱਚਿਆਂ ਲਈ ਸਿਖਿਆ, ਖੇਡਾਂ ਵਿਚ ਪ੍ਰੋਤਸਾਹਨ ਅਤੇ ਮੈਡੀਕਲ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ| ਮਹਿਲਾ ਮਜਦੂਰਾਂ ਨੂੰ ਜਣੇਪੇ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ| ਦੁਰਘਟਨਾ ਵਿਚ ਮਜਦੂਰਾਂ ਦੇ ਅੰਗਾਂ ਦੀ ਹਾਨੀ ਜਾਂ ਮੌਤ ‘ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ| ਮਜਦੂਰਾਂ ਨੂੰ ਸਾਈਕਲ ਤੇ ਔੌਜਾਰ ਆਦਿ ਖਰੀਦਣ ਲਈ ਵੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ| ਇੰਨਾਂ ਲਈ ਪੈਂਸ਼ਨ ਅਤੇ ਬੀਮੇ ਦੀ ਵੀ ਯੋਜਨਾਵਾਂ ਹਨ| ਉਨਾਂ ਨੇ ਕਿਹਾ ਕਿ ਰਜਿਸਟਰਡ ਮਜਦੂਰਾਂ ਦੀ ਮੌਤ ਹੋਣ ‘ਤੇ ਆਸ਼ਰਿਤਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਕਮ ਇਕ ਲੱਖ ਰੁਪਏ ਤੋਂ ਵਧਾ ਕੇ ਦੋ ਲੱਖ ਰੁਪਏ ਕਰ ਦਿੱਤੀ ਗਈ ਹੈ| ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਸਰਕਾਰ ਨੇ ਗਰੀਬ ਮਹਿਲਾਵਾਂ ਨੂੰ ਸਵੱਛ ਫ਼ਿਊਲ ਮਹੁਈਆ ਕਰਾਉਣ ਦੀ ਦਿਸ਼ਾ ਵਿਚ ਕਦਮ ਚੁੱਕੇ| ਮੁੱਖ ਮੰਤਰੀ ਨੇ ਮੌਜੂਦ ਜਨਸਮੂਹ ਨੂੰ ਕਿਹਾ ਕਿ ਜੇ ਇੱਥੇ ਵੀ ਕਿਸੇ ਦੇ ਘਰ ਵਿਚ ਗੈਸ ਸਿਲੇਂਡਰ ਨਹੀਂ ਹੈ ਤਾਂ ਸਬੰਧਿਤ ਜਿਲਾ ਅਧਿਕਾਰੀ ਨੂੰ ਸੂਚਿਤ ਕਰਨ, 48 ਘੰਟੇ ਦੇ ਅੰਦਰ-ਅੰਦਰ ਉਨਾਂ ਨੂੰ ਗੈਸ ਸਿਲੇਂਡਰ ਮਿਲ ਜਾਣਗੇ| ਉਨਾਂ ਨੇ ਕਿਹਾ ਕਿ ਸੂਬੇ ਵਿਚ ਮਜਦੂਰਾਂ ਅਤੇ ਹੋਰ ਜਰੂਰਤ ਮੰਦਾਂ ਨੂੰ 10 ਰੁਪਏ ਵਿਚ ਸਵੱਛ, ਪੌਸ਼ਟਿਕ ਅਤੇ ਸਿਹਤਮੰਦ ਭੋਜਨ ਪ੍ਰਦਾਨ ਕਰਨ ਲਈ ਮਜਦੂਰ ਭਲਾਈ ਬੋਰਡ ਵੱਲੋਂ 9 ਜਿਲਿਆਂ ਵਿਚ 23 ਕੈਂਟੀਨਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਜਿਲਿਆਂ ਵਿਚ ਜਲਦੀ ਹੀ ਸ਼ੁਰੂ ਕੀਤੀਆਂ ਜਾਣਗੀਆਂ| ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਰਾਜ ਵਿਚ ਯੂਨੀਵਰਸਿਟੀ ਦੇ ਨਾਂਅ ਨੇਤਾਵਾਂ ਦੇ ਨਾਂਅ ‘ਤੇ ਰੱਖੇ ਜਾਂਦੇ ਰਹੇ ਹਨ| ਪਰ ਅਸੀਂ ਇਸ ਪਰੰਪਰਾ ਨੂੰ ਛੱਡ ਕੇ ਨਵੀਂ ਪਰੰਪਰਾ ਸ਼ੁਰੂ ਕੀਤੀ ਅਤੇ ਯੂਨੀਵਰਸਿਟੀ ਦੇ ਨਾਂਅ ਸਮਾਜ ਨੂੰ ਦਿਸ਼ਾ ਦਿਖਾਉਣ ਵਾਲੇ ਅਤੇ ਪ੍ਰੇਰਣਾ ਦੇਣ ਵਾਲੇ ਮਹਾਪੁਰਸ਼ਾਂ ਦੇ ਨਾਂਅ ‘ਤੇ ਰੱਖੇ ਹਨ| ਜਿਲਾ ਪਲਵਲ ਵਿਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ| ਕਿਰਤ ਅਤੇ ਰੁਜਗਾਰ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ‘ਸੱਭਕਾ ਸਾਥ-ਸੱਭਕਾ ਵਿਕਾਸ’ ਦੇ ਸਿਧਾਂਤ ‘ਤੇ ਚੱਲਦੇ ਹੋਏ ਸਾਡੀ ਸਰਕਾਰ ਵੱਲੋਂ ਮਜਦੂਰਾਂ ਨੂੰ ਅੱਗੇ ਵੱਧਣ ਵਿਚ ਅਨੇਕ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ| ਸਾਡੀ ਸਰਕਾਰ ਨੇ ਮਜਦੂਰਾਂ ਦੇ ਘੱਟੋ ਘੱਟ ਵੇਤਨਮਾਨ ਵਿਚ 52 ਫ਼ੀਸਦੀ ਤੋਂ 73 ਫ਼ੀਸਦੀ ਤਕ ਦਾ ਵਾਧਾ ਕੀਤਾ ਹੈ| ਇਸ ਤੋਂ ਇਲਾਵਾ, ਭਵਨ ਅਤੇ ਸਨਿਰਮਾਣ ਕਰਮਕਾਰ ਭਲਾਈ ਬੋਰਡ ਵੱਲੋਂ ਰਜਿਸਟਰਡ ਨਿਰਮਾਣ ਮਜਦੂਰਾਂ ਨੂੰ ਕੰਮ ਦੇ ਦੌਰਾਨ ਕਿਸੇ ਦੁਰਘਟਨਾ ਤੋਂ ਅਪੰਗ ਹੋਣ ‘ਤੇ ਸਹਾਇਤਾ ਰਕਮ ਦਿੱਤੀ ਜਾਂਦੀ ਹੈ| ਪਹਿਲਾਂ ਇਹ ਰਕਮ ਅਪੰਗਤਾ ਦੇ ਅਨੁਪਾਤ ਵਿਚ 1 ਤੋਂ 2 ਲੱਖ ਰੁਪਏ ਦੇ ਮੱਧ ਵਿਚ ਦਿੱਤੀ ਜਾਂਦੀ ਸੀ, ਜਿਸ ਨੂੰ ਵਧਾ ਕੇ ਸਾਡੀ ਸਰਕਾਰ ਨੇ 1.5 ਤੋਂ 5 ਲੱਖ ਰੁਪਏ ਕਰ ਦਿੱਤਾ ਹੈ| ਇਸ ਤੋਂ ਇਲਾਵਾ, ਰਜਿਸਟਰਡ ਮਜਦੂਰਾਂ ਦੀ ਮੌਤ ਹੋਣ ‘ਤੇ 5 ਲੱਖ ਰੁਪਏ ਅਤੇ ਅਰਜਿਸਟਰਡ ਨੂੰ 2.5 ਲੱਖ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਪ੍ਰਾਵਧਾਨ ਕੀਤਾ ਹੈ| ਇਸ ਮੌਕੇ ਤੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਖੁਰਾਕ ਅਤੇ ਸਪਲਾਈ ਮੰਤਰੀ ਕਰਣ ਦੇਵ ਕੰਬੋਜ , ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਅਸੰਧ ਦੇ ਵਿਧਾਇਕ ਬਖਸ਼ੀਸ਼ ਸਿੰਘ ਵਿਰਕ, ਘਰੌਂਡਾ ਦੇ ਵਿਧਾਇਕ ਹਰਿਵਿੰਦਰ ਕਲਿਆਨ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ|


