ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ 10 ਵਿਭਾਗਾਂ ਦੀ ਮੁੱਖ ਮੰਤਰੀ ਐਲਾਨਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਵਿੱਚ ਖੇਡ ਅਤੇ ਯੁਵਾ ਮਾਮਲੇ ਵਿਭਾਗ ਵੱਲੋਂ ਚਾਰ ਏਕੜ ਤੋਂ ਵੱਧ ਥਾਂ ‘ਤੇ ਸਥਾਪਤ ਕੀਤੇ ਗਏ ਸਾਰੇ ਖੇਡ ਸਟੇਡੀਅਮਾਂ ਦੀ ਵਿਸਥਾਰ ਮੈਪਿੰਗ ਕਰਨ ਦੇ ਨਿਰਦੇਸ਼ ਦਿੱਤੇ ਤਾਂਕਿ ਅਜਿਹੇ ਸਟੇਡੀਅਮ ਦੀ ਵਾਧੂ ਜਰੂਰਤਾਂ ਦਾ ਪਤਾ ਲਗਾ ਕੇ ਜ਼ਮੀਨੀ ਪੱਧਰ ‘ਤੇ ਮਜਬੂਤ ਖੇਡ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਖੇਡ ਸਟੇਡੀਅਮ ਕੋਚ ਅਤੇ ਟ੍ਰੇਨਰਾਂ ਦੇ ਇਲਾਵਾ ਆਧੁਨਿਕ ਖੇਡ ਸਮੱਗਰੀਆਂ ਅਤੇ ਸਟਾਫ ਰੂਮ ਦੀ ਸਹੂਲਤ ਨਾਲ ਲੈਸ ਹੋਣਗੇ। ਸ੍ਰੀ ਮਨੋਹਰ ਲਾਲ ਅੱਜ ਇੱਥੇ ਉੱਚਰੀ ਸਿੱਖਿਆ, ਤਕਨੀਕੀ ਸਿੱਖਿਆ, ਕਿਰਤ, ਵਿਕਾਸ ਅਤੇ ਪੰਚਾਇਤ, ਸਿੰਚਾਈ, ਕੁਰੂਕਸ਼ੇਤਰ ਵਿਕਾਸ ਬੋਰਡ (ਕੇ.ਡੀ.ਬੀ.), ਸ਼ਹਿਰੀ ਸਥਾਨਕ ਨਿਗਮ ਅਤੇ ਖੇਡ ਅਤੇ ਯੁਵਾ ਮਾਮਲੇ ਸਮੇਤ 10 ਵਿਭਾਗਾਂ ਦੀ ਮੁੱਖ ਮੰਤਰੀ ਐਲਾਨਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਆਯੋਜਿਤ ਇੱਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

VIA PUNJAB