- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਵਿਚ ਲਗਭਗ 13 ਕਰੋੜ ਰੁਪਏ ਦੀ ਲਾਗਤ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਵਿਚ ਲਗਭਗ 13 ਕਰੋੜ ਰੁਪਏ ਦੀ ਲਾਗਤ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਵਿਚ ਲਗਭਗ 13 ਕਰੋੜ ਰੁਪਏ ਦੀ ਲਾਗਤ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ| ਮੁੱਖ ਮੰਤਰੀ ਨੇ ਐਲੀਵੇਟਿਡ ਕਾਰੀਡੋਰ ਦੇ ਹੇਠਾਂ ਪਾਰਕਿੰਗ ਥਾਂ ਦਾ ਉਦਘਾਟਨ ਕੀਤਾ, ਜਿਨਾ ਵਿਚ ਐਲੀਵੇਟਿਡ ਕਾਰੀਡੋਰ ਦੇ ਹੇਠਾਂ 14 ਪਾਰਕਿੰਗ ਬਲਾਕਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨਾ ਵਿਚ 3000 ਵਾਹਨਾਂ ਦੀ ਪਾਰਕਿੰਗ ਦੀ ਸਮਰੱਥਾ ਹੈ| ਇਸ ਨਾਲ ਪਾਣੀਪਤ ਸ਼ਹਿਰ ਵਿਚ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਸਹਾਇਤਾ ਮਿਲੇਗੀ| ਇੰਨਾ ਪਾਰਕਿੰਗ ਥਾਂਵਾਂ ਦੇ ਨਿਰਮਾਣ ‘ਤੇ 6 ਕਰੋੜ 83 ਲੱਖ ਰੁਪਏ ਦੀ ਲਾਗਤ ਆਈ ਹੈ| ਇਸ ਤੋਂ ਇਲਾਵਾ, ਐਲੀਵੇਟਿਡ ਕਾਰੀਡੋਰ ਦੇ ਹੇਠਾਂ ਹੀ ਸੁਲਭ ਪਖਾਨਿਆਂ ਦੀ ਤਰਜ ‘ਤੇ 5 ਪਖਾਨੇ ਬਣਾਏ ਗਏ ਹਨ| ਇਸ ਖੇਤਰ ਵਿਚ ਕਾਫ਼ੀ ਰੋਸ਼ਨੀ ਦੀ ਵਿਵਸਥਾ ਲਈ ਐਲ.ਈ.ਡੀ. ਲਾਈਟਸ ਲਗਾਈ ਗਈਆਂ ਹਨ| ਐਲੀਵੇਟਿਡ ਕਾਰੀਡੋਰ ਦੇ ਹੇਠਾਂ ਦੀ ਥਾਂ ਦੀ ਸੁੰਦਰਤਾ ਲਈ ਬਾਗਬਾਨੀ ਵੀ ਕੀਤੀ ਗਈ ਹੈ ਅਤੇ ਸਾਰੇ 45 ਖੰਭਿਆਂ ਨੂੰ ਮਾਇਸਿਕ ਟਾਇਲਾਂ ਲਗਾ ਕੇ ਸਜਾਇਆ ਗਿਆ ਹੈ| ਇਸ ਦੇ ਨਾਲ ਹੀ ਪਾਰਕਿੰਗ ਖੇਤਰ ਦੇ ਦੋਨਾਂ ਪਾਸੇ ਫ਼ੁੱਟਪਾਥ ਬਣਾਏ ਗਏ ਹਨ ਅਤੇ ਆਮ ਜਨਤਾ ਦੇ ਬੈਠਣ ਲਈ 90 ਬੈਂਚ ਵੀ ਸਥਾਪਿਤ ਕੀਤੇ ਗਏ ਹਨ| ਪੁੱਲ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਉਚਾਈ ਨੂੰ ਨਾਪਣ ਦੇ ਪੈਮਾਨੇ ਦੀ ਵਿਵਸਥਾ ਕੀਤੀ ਗਈ ਹੈ| ਬੱਸ ਅੱਡਾ, ਪਾਣੀਪਤ ਦੇ ਨੇੜੇ ਆਵਾਜਾਈ ਨੂੰ ਸੁਗਮ ਬਨਾਉਣ ਲਈ ਵਾਧੂ ਬੱਸ ਕਿਯੂ ਲੇਨ ਦੀ ਵਿਵਸਥਾ ਕੀਤੀ ਗਈ ਹੈ| ਇਸ ਤਰਾ ਸ਼ਿਵਾਜੀ ਸਟੇਡੀਅਮ ਵਿਚ ਸਪੋਰਟਸ ਫ਼ੈਸੀਲਿਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ| ਇਸ ਸੈਂਅਰ ਦਾ ਨਿਰਮਾਣ 2 ਕਰੋੜ ਰੁਪਏ 72 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ| ਇਸ ਵਿਚ ਖਿਡਾਰੀਆਂ ਦੇ ਲਈ ਸਾਰੀ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨਾ ਵਿਚ ਪ੍ਰੈਕਟਿਸ ਹਾਲ, ਜਿਮ, ਪੌਸ਼ਨ ਕੇਂਦਰ ਵੀ.ਆਈ.ਪੀ. ਲਾਂਜ, ਚਾਰ ਡੋਰ ਮੈਟਰੀ ਆਦਿ ਸ਼ਾਮਿਲ ਹਨ| ਮੁੱਖ ਮੰਤਰੀ ਵੱਲੋਂ ਮਿਨੀ ਸਕੱਤਰੇਤ ਪਰਿਸਰ ਵਿਚ ਈ.ਵੀ.ਐਮ. ਮਸ਼ੀਨਾਂ ਦੇ ਗੋਦਾਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ| ਇਸ ਗੋਦਾਮ ਦੇ ਨਿਰਮਾਣ ‘ਤੇ 4 ਕਰੋੜ ਦੋ ਲੱਖ ਰੁਪਏ ਦੀ ਲਾਗਤ ਆਵੇਗੀ| ਇਸ ਦਾ ਕਵਰਡ ਏਰੀਆ 4346 ਵਰਗ ਫ਼ੁੱਟ ਹੋਵੇਗਾ| ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਵਿਧਾਇਕ ਰੋਹਿਤਾ ਰੇਵੜੀ ਅਤੇ ਮਹੀਪਾਲ ਧਾਂਦਾ, ਡਾਇਰੈਕਟਰ (ਰਿਫ਼ਾਈਨਰੀਜ), ਭਾਰਤੀ ਤੇਲ ਨਿਗਮ, ਬੀ.ਵੀ. ਰਾਮਾਗੋਪਾਤ, ਕਾਰਜਕਾਰੀ ਨਿਦਸ਼ਕ ਵੀ.ਕੇ. ਰਾਇਜਾਦਾ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ|


