ਹਰਿਆਣਾ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਹੁਈਆ ਕਰਾਉਣ ਦੇ ਉਦੇਸ਼ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੋ ਆਯੂਰਵੈਦਿਕ ਡਿਸਪੈਂਸਰੀਆਂ ਖੋਲਣ ਨੂੰ ਮੰਜੂਰੀ ਦਿੱਤੀ

ਚੰਡੀਗੜ – ਹਰਿਆਣਾ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਹੁਈਆ ਕਰਾਉਣ ਦੇ ਉਦੇਸ਼ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੋ ਆਯੂਰਵੈਦਿਕ ਡਿਸਪੈਂਸਰੀਆਂ ਖੋਲਣ, ਇਕ ਪ੍ਰਾਥਮਿਕ ਸਿਹਤ ਕੇਂਦਰਾਂ ਨੂੰ ਸਮੂਦਾਇਕ ਸਿਹਤ ਕੇਂਦਰ ਬਨਾਉਣ ਅਤੇ ਇਕ ਉੱਪ-ਸਿਹਤ ਕੇਂਦਰ ਨੂੰ ਪ੍ਰਾਥਮਿਕ ਸਿਹਤ ਕੇਂਦਰ ਬਨਾਉਣ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ| ਮੁੱਖ ਮੰਤਰੀ ਨੇ ਜਿਲਾ ਯਮੁਨਾਨਗਰ ਦੇ ਪਿੰਡ ਕਲੇਸਰ ਵਿਚ ਇਕ ਆਯੂਰਵੈਦਿਕ ਡਿਸਪੈਂਸਰੀ ਅਤੇ ਜਾਟ ਧਰਮਸ਼ਾਲਾ, ਆਰਿਆ ਨਗਰ, ਸੋਨੀਪਤ ਵਿਚ ਇਕ ਆਯੂਰਵੈਦਿਕ ਡਿਸਪੈਂਸਰੀ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ| ਇਸ ਤਰਾ, ਮੁੱਖ ਮੰਤਰੀ ਨੇ ਪ੍ਰਾਥਮਿਕ ਸਿਹਤ ਕੇਂਦਰ, ਖੌਂਡਾ ਖਿਰੀ, ਨਾਰਨੌਲ ਨੂੰ ਸਮੂਦਾਇਕ ਸਿਹਤ ਕੇਂਦਰ ਬਨਾਉਣ ਅਤੇ ਉੱਪ ਸਿਹਤ ਕੇਂਦਰ, ਤਾਹਰਪੁਰ, ਜਿਲਾ ਯਮੁਨਾਨਗਰ ਨੂੰ ਪ੍ਰਾਥਮਿਕ ਸਿਹਤ ਕੇਂਦਰ ਵਿਚ ਅੱਪਗ੍ਰੇਡ ਕਰਨ ਨੂੰ ਮੰਜੂਰੀ ਦਿੱਤੀ ਹੈ| ਉਨਾਂ ਨੇ ਕਿਹਾ ਕਿ ਇੰਨਾਂ ਸਿਹਤ ਸੰਸਥਾਵਾਂ ਵਿਚ ਅਹੁਦਿਆਂ ਦੀ ਸਿਰਜਨਾ ਲਈ ਵੀ ਮੰਜੂਰੀ ਦਿੱਤੀ ਵਈ ਹੈ|ਉਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਮੈਡੀਕਲ ਅਧਿਕਾਰੀ, ਆਯੂਰਵੈਦਿਕ ਡਿਸਪੈਂਸਰੀ, ਸੀਨੀਅਰ ਮੈਡੀਕਲ ਅਧਿਕਾਰੀ, ਡੈਂਟਰ ਸਰਜਨ ਅਤੇ ਸਹਾਇਕ, ਫ਼ਾਰਮਸਿਸਟ, ਸਟਾਫ਼ ਨਰਸ, ਲੈਬ ਤਕਨੀਸ਼ੀਅਨ ਅਤੇ ਰੇਡੀਓਗ੍ਰਾਫ਼ਰ ਦੇ ਇਲਾਵਾ ਹੋਰ ਕਰਮਚਾਰੀਆਂ ਦੇ ਅਹੁਦਿਆਂ ਦੇ ਸਿਰਜਨ ਨੂੰ ਵੀ ਮੰਜੂਰੀ ਦਿੱਤੀ ਗਈ ਹੈ|ਇਸ ਤੋਂ ਇਲਾਵਾ, ਨਗਰ ਨਿਗਮ, ਹਿਸਾਰ ਦੀ ਦੋ ਅਣਅਥੋਸਰਾਇਜਡ ਕਲੌਨੀਆਂ ਨਾਂਅ ਟਾਵਰ ਕਲੌਨੀ ਅਤੇ ਦੇਵੀਲਾਲ ਕਲੌਨੀ ਵਿਚ ਨਾਗਰਿਕ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮਹੁਈਆ ਕਰਾਉਣ ਲਈ ਨੋਟੀਫ਼ਾਇਡ ਕਰਨ ਤਹਿਤ ਮੰਜੂਰੀ ਦਿੱਤੀ ਗਈ ਹੈ|

VIA PUNJAB