ਹਰਿਆਣਾ ਨੂੰ ਕੌਮੀ ਪ੍ਰੋਗ੍ਰਾਮ ਬੇਟੀ ਬਚਾਓ, ਬੇਟੀ ਪੜਾਓ ਵਧੀਆ ਢੰਗ ਨਾਲ ਲਾਗੂ ਕਰਨ ਲਈ ਚਾਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ

ਚੰਡੀਗੜ – ਹਰਿਆਣਾ ਨੂੰ ਕੌਮੀ ਪ੍ਰੋਗ੍ਰਾਮ ਬੇਟੀ ਬਚਾਓ, ਬੇਟੀ ਪੜਾਓ ਦੇ ਸਫਲਤਾ ਨਾਲ ਲਾਗੂ ਕਰਨ ਲਈ ਚਾਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ| ਇਹ ਪੁਰਸਕਾਰ 24 ਜਨਵਰੀ ਨੂੰ ਨੈਸ਼ਨਲ ਗਰਲ ਚਲਾਇਡ ਡੇ ਦੇ ਮੌਕੇ ‘ਤੇ ਨਵੀਂ ਦਿੱਲੀ ਵਿਚ ਆਯੋਜਿਤ ਸਮਾਰੋਹ ਵਿਚ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤੇ ਜਾਣਗੇ| ਇੰਨਾਂ ਵਿਚ ਇਕ ਰਾਜ ਪੱਧਰੀ ਅਤੇ ਤਿੰਨ ਜਿਲਾ ਪੱਧਰੀ ਪੁਰਸਕਾਰ ਸ਼ਾਮਿਲ ਹਨ| ਹਰਿਆਣਾ ਸੂਬੇ ਨੂੰ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੇ ਤਹਿਤ ਵਧੀਆ ਕੰਮ ਕਰਨ ਲਈ ਓਵਰਆਲ ਸਪੋਰਟ, ਮਾਰਗਦਰਸ਼ਨ, ਨਿਗਰਾਨੀ ਤੇ ਟੀਚੇ ਨੂੰ ਹਾਸਲ ਕਰਨ ਦੀ ਸ਼੍ਰੇਣੀ ਦੇ ਤਹਿਤ ਸਨਮਾਨ ਲਈ ਚੋਣ ਕੀਤੀ ਗਈ ਹੈ| ਇਸ ਤੋਂ ਇਲਾਵਾ, ਹਰਿਆਣਾ ਦੇ ਤਿੰਨ ਜਿਲਿਆਂ ਨੂੰ ਵੀ ਇਸ ਪ੍ਰੋਗ੍ਰਾਮ ਵਿਚ ਸ਼ਲਾਘਾਯੋਗ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਜਾਵੇਗਾ| ਇੰਨਾਂ ਵਿਚ ਜਿਲਾ ਕਰਨਾਲ ਨੂੰ ਇਫੈਕਟੀਵ ਕਮਿਨਿਊਟੀ ਅੰਗੇਜਮੈਂਟ ਸ਼੍ਰੇਣੀ, ਜਿਲਾ ਝੱਜਰ ਨੂੰ ਅਨੇਬਲਿੰਗ ਗਰਲ ਚਾਇਲਡ ਐਜੂਕੇਸ਼ਨ ਦੀ ਸ਼੍ਰੇਣੀ ਵਿਚ, ਜਿਲਾ ਕੁਰੂਕਸ਼ੇਤਰ ਨੂੰ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਸ਼੍ਰੇਣੀ ਵਿਚ ਚੁਣਿਆ ਗਿਆ ਹੈ| ਉਨਾਂ ਦਸਿਆ ਕਿ ਬੇਟੀ ਬਚਾਓ, ਬੇਟੀ ਪੜਾਓ ਯੋਜਨਾ ਨੂੰ ਲਾਗੂ ਹੋਏ ਚਾਰ ਸਾਲ ਪੂਰੇ ਹੋਣ ਜਾ ਰਹੇ ਹਨ| ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲ ਵੱਲੋਂ 24 ਜਨਵਰੀ ਨੂੰ ਨੈਸ਼ਨਲ ਗਰਲ ਚਾਇਲਡ ਡੇ ਮਨਾਇਆ ਜਾ ਰਿਹਾ ਹੈ, ਜਿਸ ਵਿਸ਼ਾ ਉੱਜਵਰ ਭਵਿੱਖ ਲਈ ਲੜਕੀਆਂ ਦਾ ਸਸ਼ਕਤੀਕਰਣ ਹੈ| ਉਨਾਂ ਦਸਿਆ ਕਿ ਨੈਸ਼ਨਲ ਗਰਲ ਚਾਇਲਡ ਡੇ ਮਨਾਉਣ ਦਾ ਮੰਤਵ ਘੱਟਦੇ ਕੰਨਿਆ ਸ਼ਿਸ਼ੂ ਲਿੰਗਾਨੁਪਾਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੜਕੀਆਂ ਦੇ ਪ੍ਰਤੀ ਹਾਂ-ਪੱਖੀ ਸੋਚ ਪੈਦਾ ਕਰਨਾ ਹੈ| ਉਨਾਂ ਦਸਿਆ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ 5 ਸੂਬਿਆਂ ਤੇ ਸੰਘੀ ਸੂਬਿਆਂ ਅਤੇ ਦੇਸ਼ ਦੇ 25 ਜਿਲਿਆਂ ਨੂੰ ਨੈਸ਼ਨਲ ਗਰਲ ਚਲਾਇਡ ਡੇ ਦੇ ਮੌਕੇ ‘ਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ|

VIA PUNJAB