- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੇ ਨਵੇਂ ਨਿਯੁਕਤ ਆਨਰੇਰੀ ਮਹਾਸਕੱਤਰ ਸ੍ਰੀ ਪ੍ਰਵੀਣ ਅਤਰੀ ਨੇ ਅੱਜ ਆਪਣਾ ਅਹੁਦਾ ਗ੍ਰਹਿਣ ਕੀਤਾ
ਚੰਡੀਗੜ੍ਹ – ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੇ ਨਵੇਂ ਨਿਯੁਕਤ ਆਨਰੇਰੀ ਮਹਾਸਕੱਤਰ ਸ੍ਰੀ ਪ੍ਰਵੀਣ ਅਤਰੀ ਨੇ ਅੱਜ ਆਪਣਾ ਅਹੁਦਾ ਗ੍ਰਹਿਣ ਕੀਤਾ। ਉਨ੍ਹਾਂ ਨੇ ਇਸ ਮੌਕੇ ‘ਤੇ ਆਨਰੇਰੀ ਮਹਾਸਕੱਤਰ ਦੇ ਅਹੁਦੇ ਦੀ ਮਹਤੱਵਪੂਰਣ ਜਿਮੇਵਾਰੀ ਦੇ ਲਈ ਰਾਜਪਾਲ ਅਤੇ ਪ੍ਰਧਾਨ, ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਸ੍ਰੀ ਸਤਅਦੇਵ ਨਰਾਇਣ ਆਰਿਆ ਅਤੇ ਮੁੱਖ ਮੰਤਰੀ ਅਤੇ ਉੱਪ ਪ੍ਰਧਾਨ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਉਹ ਬੱਚਿਆਂ ਦੀ ਭਲਾਈ ਦੀ ਨਵੀਂ ਯੋਜਨਾਵਾਂ ਲੈ ਕੇ ਆਉਣਗੇ ਅਤੇ ਪਹਿਲਾਂ ਤੋਂ ਚੱਲ ਰਹੀਆਂ ਯੋਜਨਾਵਾਂ ਅਤੇ ਕੰਮਾਂ ਨੂੰ ਅੱਗੇ ਵਧਾਉਣ ਦਾ ਕਾਰਜ ਕਰਣਗੇ।ਇਸ ਮੌਕੇ ‘ਤੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਵਾਇਸ ਚੇਅਰਮੈਨ ਪਾਰੀਸਾ ਸ਼ਰਮਾ, ਸੀਨੀਅਰ ਬਾਲ ਭਲਾਈ ਅਧਿਕਾਰੀ ਓਪੀ ਮੇਹਰਾ, ਰੈਡਕ੍ਰਾਸ ਸਕੱਤਰ ਡੀਆਰ ਸ਼ਰਮਾ, ਨਰੇਂਦਰ ਕੁਮਾਰ ਤੇ ਹੋਰ ਮਾਣਯੋਗ ਵਿਅਕਤੀਆਂ ਤੋਂ ਇਲਾਵਾ ਪ੍ਰਵੀਣ ਅਤਰੀ ਪਰਿਵਾਰਜਨ ਵੀ ਜੌਜੂਦ ਸਨ।


