- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਰੋਡਵੇਜ ਦਾ ਕਿਸੇ ਵੀ ਤਰਾਂ ਦਾ ਨਿੱਜੀਕਰਣ ਨਹੀਂ ਹੋ ਰਿਹਾ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਵਿਚ ਰੋਡਵੇਜ ਦਾ ਕਿਸੇ ਵੀ ਤਰਾਂ ਦਾ ਨਿੱਜੀਕਰਣ ਨਹੀਂ ਹੋ ਰਿਹਾ ਹੈ| ਇਸ ਵਿਚ ਰੋਡਵੇਜ ਦੇ ਕਿਸੇ ਵੀ ਕਰਮਚਾਰੀ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਇਸ ਨਾਲ ਰੋਡਵੇਜ ਦੇ ਕਰਮਚਾਰੀਆਂ ਨੂੰ ਫਾਇਦਾ ਮਿਲੇਗਾ| ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਲਾਡਵਾ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰੀਖਣ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਿੱਤੀ| ਮੁੱਖ ਮੰਤਰੀ ਨੇ ਲਾਡਵਾ ਵਿਚ 1040 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਬਣ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰੀਖਣ ਕਰਨ ਤੋਂ ਬਾਅਦ ਕਿਹਾ ਕਿ ਰੋਡਵੇਜ ਦੇ ਬੇੜੇ ਵਿਚ ਬੱਸਾਂ ਨੂੰ ਸ਼ਾਮਿਲ ਕਰਕੇ ਬੇੜੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ| ਇੰਨਾਂ ਵਿਚ ਡਰਾਈਵਰ ਮਾਲਕ ਦਾ ਹੋਵੇਗਾ, ਜਦੋਂ ਕਿ ਕੰਡਕਟਰ ਰੋਡਵੇਜ ਦਾ ਹੋਵੇਗਾ, ਆਮਦਨ ਵੀ ਰੋਡਵੇਜ ਦੀ ਹੋਵੇਗੀ ਅਤੇ ਰੂਟ ਅਤੇ ਸਮੇਂ ਵੀ ਰੋਡਵੇਜ ਵੱਲੋਂ ਹੀ ਤੈਅ ਕੀਤਾ ਜਾਵੇਗਾ| ਇਸ ਤਰਾਂ, ਇਹ ਯੋਜਨਾ ਪੂਰੀ ਤਰਾਂ ਨਾਲ ਕਰਮਚਾਰੀ ਦੋਸਤਾਨਾ ਹੋਵੇਗੀ ਅਤੇ ਆਵਾਜਾਈ ਦੀ ਸਹੂਲਤ ਤੁਲਨਾ ਨਾਲ ਵਧੀਆ ਹੋਵੇਗੀ| ਮੁੱਖ ਮੰਤਰੀ ਨੇ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਜਲ ਸ਼ੁੱਧ ਕਰਨ ਦੀ ਸਮੱਰਥਾ ਰੋਜਾਨਾ 7 ਐਮ.ਐਲ.ਡੀ. ਤਕ ਹੋ ਜਾਵੇਗੀ| ਇਹ ਪਲਾਂਟ ਐਮ.ਬੀ.ਬੀ.ਆਰ. ਤਕਨੀਕੀ ਵਿਵਸਥਾ ਦੇ ਹਿਸਾਬ ਨਾਲ ਬਣਾਇਆ ਜਾ ਰਿਹਾ ਹੈ| ਮੌਜ਼ੂਦਾ ਵਿਚ ਇਸ ਦੀ ਰੋਜਾਨਾ ਜਲ ਸ਼ੁੱਧ ਕਰਨ ਦੀ ਸਮੱਰਥਾਂ 3.80 ਐਮ.ਐਲ.ਡੀ. ਹੈ| ਇਸ ਦੇ ਪੂਰੀ ਤਰਾਂ ਨਾਲ ਚਾਲੂ ਹੋ ਜਾਣ ਨਾਲ ਲੋਕਾਂ ਨੂੰ ਵਧੀਆ ਸਾਫ ਪੀਣ ਵਾਲਾ ਪਾਣੀ ਮਿਲ ਸਕੇਗਾ| ਉਨਾਂ ਕਿਹਾ ਕਿ ਸਾਡਾ ਮੁੱਖ ਮੰਤਵ ਜਨਤਾ ਨੂੰ ਵਧੀਆ ਸਹੂਲਤਾਂ ਮਹੁੱਇਆ ਕਰਵਾਉਣਾ ਹੈ ਅਤੇ ਇਸ ਦਿਸ਼ਾ ਵਿਚ ਅਸੀਂ ਸਫਲ ਵੀ ਹੋਏ ਹਨ| ਭਾਰਤੀ ਜਨਤਾ ਪਾਰਟੀ ਸੂਬੇ ਵਿਚ ਸੁਸ਼ਾਸਨ ਦੇਣ ਵਿਚ ਕਾਮਯਾਬ ਰਹੀ ਹੈ| ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਨੂੰ ਪਸੰਦ ਆ ਰਹੇ ਹਨ ਅਤੇ ਫਿਰ ਤੋਂ ਸਾਡੀ ਸਰਕਾਰ ਬਣੇਗੀ| ਉਨਾਂ ਕਿਹਾ ਕਿ 31 ਅਕਤੂਬਰ ਨੂੰ ਦੇਸ਼ ਭਰ ਵਿਚ ਏਕਤਾ ਲਈ ਦੌੜ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ| ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਬੰਨੇ ਵਾਲੇ ਸਰਦਾਰ ਬੱਲਭ ਭਾਈ ਪਟੇਨ ਦੀ ਦੁਨਿਆ ਦੀ ਸੱਭ ਤੋਂ ਉੱਚੀ ਮੂਰਤੀ ਬਣਾਈ ਗਈ ਹੈ| ਇਹ ਦੇਸ਼ ਅਤੇ ਸੂਬੇ ਦੇ ਲੋਕਾਂ ਲਈ ਖਿੱਚ ਦੀ ਥਾਂ ਬਣ ਕੇ ਉਭਰੇਗਾ| ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਦਿਵਾਲੀ ਦੇ ਪਵਿੱਤਰ ਤਿਉਹਾਰ ਦੀ ਸ਼ੁਭਕਾਮਨਾਵਾਂ ਵੀ ਦਿੱਤੀ ਅਤੇ ਕਿਹਾ ਕਿ ਇਹ ਤਿਉਹਾਰ ਸੂਬਾ ਵਾਸੀਆਂ ਲਈ ਖੁਸ਼ੀ ਦਾ ਪੈਗਾਮ ਲੈ ਕੇ ਆਵੇ| ਇਸ ਮੌਕੇ ‘ਤੇ ਲਾਡਵਾ ਦੇ ਵਿਧਾਇਕ ਡਾ.ਪਵਨ ਸੈਣੀ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਚਲ ਰਹੀ ਹਰਿਆਣਾ ਸਰਕਾਰ ਨੇ ਚਾਰ ਸਾਲ ਵਿਚ ਵਿਕਾਸ ਦੇ ਬੇਮਿਸਾਲ ਕੰਮ ਕੀਤਾ ਹੈ| ਸੱਭ ਕਾ ਸਾਥ-ਸੱਭ ਕਾ ਵਿਕਾਸ ਸੂਬੇ ਦੀ ਵਿਵਸਥਾ ਨੂੰ ਦਰਸਾਉਂਦਾ ਹੈ ਕਿ ਮੌਜ਼ੂਦਾ ਹਰਿਆਣਾ ਸਰਕਾਰ ਸਮਾਜ ਦੇ ਹਰ ਵਰਗ ਦੀ ਸਾਂਝੀ ਅਤੇ ਦੋਸਤਾਨਾ ਸਰਕਾਰ ਹੈ|


