ਹਰਿਆਣਾ ਸਰਕਾਰ ਧਨੌਰਾ ਐਸਕੇਪ ਗੰਦੇ ਪਾਣੀ ਦੇ ਨਾਲੇ ਦੇ ਸ਼ੋਧਨ ਦੇ ਪ੍ਰਸਤਾਵ ਨੂੰ ਲਾਗੂ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ – ਖੁਰਾਕ ਅਤੇ ਸਪਲਾਈ ਰਾਜ ਮੰਤਰੀ

ਚੰਡੀਗੜ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜ ਨੇ ਕਿਹਾ ਕਿ ਏਜੀ ਹਾਜੀ ਨਾਮਕ ਇਕ ਨਿਜੀ ਕੰਪਨੀ ਨੇ ਖੇਤਰ ਦੇ ਧਨੌਰਾ ਐਸਕੇਪ ਗੰਦੇ ਪਾਣੀ ਦੇ ਨਾਲੇ ਦੇ ਸ਼ੋਧਨ ਦੇ ਪ੍ਰਸਤਾਵ ਨੂੰ ਲਾਗੂ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ| ਇਸ ਨਾਲ ‘ਵੇਸਟ ਟੂ ਐਨਰਜੀ’ ਲਈ ‘ਅਲਟਰਾ ਕੋਲਡ ਪਲਾਜਾ ਗੈਸੀਫ਼ਿਕੇਸ਼ਨ ਤਕਨੀਕ’ ਦੀ ਵਰਤੋ ਕੀਤੀ ਜਾਵੇਗੀ| ਸ੍ਰੀ ਕੰਬੋਜ ਨੇ ਅੱਜ ਇੱਥੇ ਇਸ ਸਬੰਧ ਵਿਚ ਇਕ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿਚ ਚੌਗਿਰੰਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਸਮੇਤ ਜਨ ਸਿਹਤ ਵਿਭਾਗ, ਸਿੰਚਾਈ, ਉਦਯੋਗ ਅਤੇ ਨਵੀਨੀਕਰਣ ਉਰਜਾ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ| ਇਸ ਦੇ ਲਈ ਜਨ ਸਿਹਤ ਵਿਭਾਗ ਨੂੰ ਥਾਂ ਮਹੁਈਆ ਕਰਾਉਣ ਦੀ ਡਿਊਟੀ ਲਗਾਈ ਗਈ ਹੈ| ਉਨਾਂ ਨੇ ਦਸਿਆ ਕਿ ਉਪਰੋਕਤ ਕੰਪਨੀ ਵੱਲੋਂ ਯਮੁਨਾਨਗਰ ਜਾਂ ਧਨੌਰਾ ਐਸਕੇਪ ਦੇ ਕੋਲ ਇਕ ਸੀਵਰੇਜ ਟ੍ਰੀਟਮੈਂਟ-ਕਮ-ਪਾਵਰ ਪਲਾਂਟ ਲਗਾਉਣ ਦੇ ਇਛੁੱਕ ਹਨ, ਜਿਸ ਨਾਲ ਗੰਦੇ ਪਾਣੀ ਦਾ ਸ਼ੋਧਨ ਕਰਕੇ ਤਿੰਨ ਹਿੱਸਿਆਂ ਵਿਚ ਵੰਡਿਆ ਜਾਵੇਗਾ| ਕੰਪਨੀ ਦੇ ਪ੍ਰਬੰਧ ਨਿਦੇਸ਼ਕ ਅਜੈ ਗਿਰੋਤਰਾ ਨੇ ਆਪਣੀ ਡਿਜੀਟਲ ਪ੍ਰਦਰਸ਼ਨ ਵਿਚ ਦਾਅਵਾ ਹੈ ਕਿ ਉਹ ਗੰਦੇ ਪਾਣੀ ਨੂੰ ਸ਼ੋਧਿਤ ਕਰਨ ਦੇ ਨਾਲ ਬਿਜਲੀ, ਪੀਣ ਦਾ ਸਾਫ਼ ਪਾਣੀ ਅਤੇ ਫ਼ਿਊਲ ਵਜੋ ਮਹੁਈਆ ਕਰਾਉਣਗੇ| ਉਨਾਂ ਨੇ ਕਿਹਾ ਕਿ ਧਨੌਰਾ ਐਸਕੇਪ ਕਰੀਬ 65 ਐਮ.ਐਲ.ਡੀ. ਕੂੜਾ ਯੁਕਤ ਤਰਲ ਪਦਾਰਥ ਆਉਂਦਾ ਹੈ, ਜਿਸ ਨਾਲ ਪ੍ਰਤੀ ਘੰਟਾ 650 ਮੇਗਾਵਾਟ ਬਿਜਲੀ, 35 ਐਮ.ਐਲ.ਡੀ. ਸਾਫ਼ ਪਾਣੀ ਅਤੇ 15 ਐਮ.ਐਲ.ਡੀ. ਫ਼ਿਊਲ ਤਿਆਰ ਕੀਤਾ ਜਾ ਰਿਹਾ ਹੇ| ਇਸ ਨਾਲ ਨਾ ਸਿਰਫ਼ ਆਲੇ-ਦੁਆਲੇ ਦੇ ਪਿੰਡਾਂ ਵਿਚ ਫ਼ੈਲੀ ਗੰਦਗੀ ਅਤੇ ਬਦਬੂ ਤੋ ਛੁਟਕਾਰਾ ਮਿਲੇਗਾ, ਸਗੋ ਹੋਰ ਜਰੂਰਤ ਦੇ ਪਦਾਰਥ ਵੀ ਮਹੁਈਆ ਹੋਣਗੇ| ਖੁਰਾਕ ਮੰਤਰੀ ਨੇ ਕਿਹਾ ਕਿ ਖੇਤਰ ਦੇ ਇਸ ਨਾਲੇ ਨਾਲ ਆਲੇ-ਦੁਆਲੇ ਦੇ ਪਿੰਡਾਂ ਵਿਚ ਬਦਬੂ ਤੇ ਗੰਦਾ ਪਾਣੀ ਪੁੱਜ ਰਿਹਾ ਹੈ, ਜਿਸ ਨਾਲ ਬਿਮਾਰੀ ਫ਼ੈਲਣ ਦਾ ਸ਼ੱਕ ਬਣੀਆ ਰਹਿੰਦਾ ਹੈ| ਉਨਾਂ ਨੇ ਕਿਹਾ ਕਿ ਇਸ ਤੋਂ ਛੁਟਕਾਰਾ ਦਿਵਾਉਣ ਲਈ ਕਲਸੋਰਾ, ਜੁਪਟੀ ਚਾਪਰਾ, ਡਬਕੋਲੀ ਕਲਾਂ ਤੇ ਡੱਬਕੋਲੀ ਖੁਰਦ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ|

VIA PUNJAB