- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਕਿਰਤੀਆਂ ਨੂੰ ਵੱਖ-ਵੱਖ ਯੋਜਨਾਵਾਂ ਦੇ ਤਹਿਤ 1.45 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ – ਕਿਰਤ ਤੇ ਰੁਜ਼ਗਾਰ ਰਾਜ ਮੰਤਰੀ
ਚੰਡੀਗੜ- ਹਰਿਆਣਾ ਦੇ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿਚ ਕਿਰਤ ਕੰਮ ਨਾਲ ਜੁੜੇ ਕਿਸੇ ਵੀ ਕਿਰਤੀ ਨੂੰ ਆਪਣੇ ਪਰਿਵਾਰ ਦੀ ਸਿਹਤ, ਬੱਚਿਆਂ ਦੀ ਪੜਾਈ ਅਤੇ ਵਿਆਹ ਦੇ ਖਰਚ ਦੀ ਚਿੰਤਾ ਕਰਨ ਦੀ ਲੋਂੜ ਨਹੀਂ ਹੈ| ਇਸ ਦੀ ਚਿੰਤਾ ਹੁਣ ਸੂਬਾ ਸਰਕਾਰ ਕਰੇਗੀ| ਰਾਜ ਮੰਤਰੀ ਨਾਇਬ ਸਿੰਘ ਸੈਣੀ ਅੱਜ ਜਿਲਾ ਹਿਸਾਰ ਦੇ ਬਰਵਾਲਾ ਅਨਾਜ ਮੰਡੀ ਵਿਚ ਆਯੋਜਿਤ ਅੰਤਯੋਦਯ ਮੇਲਾ-ਕਿਰਤੀ ਜਾਗਰੂਕਤਾ ਤੇ ਸਨਮਾਨ ਸਮਾਰੋਹ ਵਿਚ ਮੌਜ਼ੂਦਾ ਹਜ਼ਾਰਾਂ ਕਿਰਤੀਆਂ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਨੇ ਮੇਲੇ ਵਿਚ ਆਈ 1640 ਕਿਰਤ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡ ਕੀਤੀ ਅਤੇ ਵੱਖ-ਵੱਖ ਯੋਜਨਾਵਾਂ ਦੇ 288 ਲਾਭਕਾਰੀਆਂ ਨੂੰ ਲਗਭਗ 1.45 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ| ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਿਮਾਰ ਹੋਣ ‘ਤੇ ਸਿਹਤ ਸੇਵਾਵਾਂ, ਆਪਣੇ ਬੱਚਿਆਂ ਦੀ ਪੜਾਈ ਅਤੇ ਉਨਾਂ ਦੇ ਵਿਆਹ, ਇਹ ਤਿੰਨ ਖਰਚ ਹਰ ਵਿਅਕਤੀ ਦੀ ਚਿੰਤਾ ਦਾ ਕਾਰਣ ਹੁੰਦੇ ਹਨ| ਗਰੀਬਾਂ ਨੂੰ ਸਿਹਤ ਚਿੰਤਾਵਾਂ ਤੋਂ ਮੁਕਤ ਕਰਨ ਲਈ ਸੂਬਾ ਸਰਕਾਰ ਨੇ ਕਿਰਤ ਵਿਭਾਗ ਵਿਚ ਰਜਿਸਟਰਡ ਹਰੇਕ ਕਿਰਤ ਤੇ ਉਨਾਂ ਦੇ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਪਰਿਵਾਰ ਨੂੰ ਕਿਸੇ ਵੀ ਬਿਮਾਰੀ ‘ਤੇ ਇਕ ਸਾਲ ਵਿਚ 5 ਲੱਖ ਰੁਪਏ ਤਕ ਦੇ ਮੁਫਤ ਇਲਾਜ ਦੀ ਸਹੂਲਤ ਮਿਲੇਗੀ| ਅਜੇ ਤਕ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ, 175 ਨਿੱਜੀ ਹਸਪਤਾਲਾਂ, ਸਾਰੇ ਮੈਡੀਕਲ ਕਾਲਜ ਅਤੇ ਈ.ਐਸ.ਆਈ. ਕੇਂਦਰਾਂ ‘ਤੇ ਇਹ ਸਹੂਲਤ ਦਿੱਤੀ ਜਾ ਰਹੀ ਹੈ| ਉਨਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਦਿਸ਼ਾ ਵਿਚ ਮਹੱਤਵਪੂਰਨ ਪਹਿਲ ਕਰਦੇ ਹੋਏ ਕਿਰਤੀਆਂ ਦੇ ਪਹਿਲੀ ਤੋਂ 8ਵੀਂ ਜਮਾਤ ਤਕ ਪੜਣ ਵਾਲੇ ਬੱਚਿਆਂ ਨੂੰ 8,000 ਰੁਪਏ, 9ਵੀਂ ਤੋਂ 12ਵੀਂ ਜਮਾਤਾਂ ਤਕ ਦੇ ਬੱਚਿਆਂ ਨੂੰ 10,000 ਰੁਪਏ, ਗ੍ਰੈਜੂਏਟ, ਆਈ.ਟੀ.ਆਈ. ਤੇ ਬਹੁਤਕਨੀਕੀ ਕੋਰਸ ਕਰਨ ਵਾਲੇ ਬੱਚਿਆਂ ਨੂੰ 15,000 ਰੁਪਏ, ਪੋਸਟ-ਗ੍ਰੈਜੂਏਟ ਕਰਨ ਵਾਲੇ ਬੱਚਿਆਂ ਨੂੰ 20,000 ਰੁਪਏ ਦਾ ਵਜੀਫਾ ਅਤੇ ਡਾਕਟਰ, ਇੰਜੀਨੀਅਰ, ਵਕਾਲਤ ਦੀ ਪੜਾਈ ਅਤੇ ਆਈ.ਏ.ਐਸ. ਦੀ ਤਿਆਰੀ ਕਰਨ ਵਾਲੇ ਬੱਚਿਆਂ ਦੀ ਫੀਸ ਤੇ ਹੋਸਟਲ ਖਰਚ ਦੇਣ ਦੀ ਪਹਿਲ ਕੀਤੀ ਹੈ| ਇਸ ਤਰਾਂ, ਕਿਰਤੀਆਂ ਦੀ ਕੁੜੀਆਂ ਦੇ ਵਿਆਹ ਲਈ 51,000 ਰੁਪਏ ਮੁੱਖ ਮੰਤਰੀ ਵਿਆਹ ਸ਼ਗੂਨ ਯੋਜਨਾ ਅਤੇ 50,000 ਰੁਪਏ ਕਿਰਤ ਵਿਭਾਗ ਰਾਹੀਂ ਦਿੱਤੀ ਜਾਂਦੀ ਹੈ| ਪਹਿਲਾਂ ਦੁਰਘਟਨਾਂ ਹੋਣ ‘ਤੇ ਕਿਰਤੀ ਪਰਿਵਾਰਾਂ ਨੂੰ ਮਿਲਣ ਵਾਲੀ ਸਾਰੀ ਸਹੂਲਤਾਂ ਦਾ ਫਾਇਦਾ ਬੰਦ ਕਰ ਦਿੱਤਾ ਜਾਂਦਾ ਸੀ, ਲੇਕਿਨ ਮੌਜ਼ੂਦਾ ਸਰਕਾਰ ਨੇ ਇਹ ਯਕੀਨੀ ਕੀਤਾ ਹੈ ਕਿ ਕਿਸੇ ਕਿਰਤੀ ਦੀ ਮੌਤ ਤੋਂ ਬਾਅਦ ਵੀ ਉਨਾਂ ਦੇ ਪਰਿਵਾਰ ਨੂੰ ਇੰਨਾਂ ਸਾਰੀਆਂ ਸਹੂਲਤਾਂ ਦਾ ਲਾਭ ਮਿਲਦਾ ਰਹੇ|ਰਾਜ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਚਾਰ ਸਾਲ ਦੇ ਸਮੇਂ ਵਿਚ ਕਿਰਤੀਆਂ ਲਈ 24 ਯੋਜਨਾਵਾਂ ਚਲਾਉਂਦੇ ਹੋਏ ਉਨਾਂ ਦੇ ਖਾਤਿਆਂ ਵਿਚ 600 ਕਰੋੜ ਰੁਪਏ ਭਿਜਵਾਉਣ, ਜਦੋਂ ਕਿ ਸਾਬਕਾ ਕਾਂਗਰਸ ਸਰਕਾਰ ਦੇ 10 ਸਾਲ ਦੇ ਰਾਜ ਵਿਚ ਕਿਰਤੀਆਂ ‘ਤੇ ਸਿਰਫ 28 ਕਰੋੜ ਰੁਪਏ ਖਰਚ ਕੀਤੇ ਸਨ| ਉਨਾਂ ਦਸਿਆ ਕਿ ਹਰੇਕ ਕਿਰਤੀ ਨੂੰ ਚੰਗੀ ਗੁਣਵੱਤਾ ਦਾ 1150 ਕੈਲੋਰੀ ਦਾ ਭਰਪੇਟ ਭੋਜਨ ਸਿਰਫ 10 ਰੁਪਏ ਵਿਚ ਦਿੱਤਾ ਜਾ ਰਿਹਾ ਹੈ| ਇਸ ਨਹੀ ਸੂਬੇ ਵਿਚ 9 ਜਿਲਿਆਂ ਵਿਚ ਅੰਤਯੋਦਯ ਕੈਂਟਿਨਾਂ ਖੋਲ ਗਏ ਹਨ| ਸੂਬੇ ਦੇ ਹੋਰ ਜਿਲਿਆਂ ਵਿਚ ਵੀ ਜਲਦ ਹੀ ਇਸ ਤਰਾਂ ਦੀ ਕੈਂਟਿਨਾਂ ਖੋਲਿਆਂ ਜਾਣਗੀਆਂ|ਉਨਾਂ ਕਿਹਾ ਕਿਹਾ ਕਿ ਮੇਰੇ ਤੋਂ ਪਹਿਲਾਂ ਕਿਸੇ ਕਿਰਤ ਮੰਤਰੀ ਨੇ ਕਿਰਤੀਆਂ ਵਿਚਕਾਰ ਜਾ ਕੇ ਉਨਾਂ ਨੂੰ ਯੋਜਨਾਵਾਂ ਦਾ ਲਾਭ ਨਹੀਂ ਪਹੁੰਚਾਇਆ, ਜਦੋਂ ਕਿ ਮੈਂ ਖੁਦ ਨੇ ਲੇਬਰ ਚੌਕਾਂ ‘ਤੇ ਜਾ ਕੇ ਮਜਦੂਰਾਂ ਦੇ ਰਜਿਸਟਰੇਸ਼ਨ ਕਰਵਾਉਣ ਦਾ ਕੰਮ ਕੀਤਾ ਹੈ ਤਾਂ ਜੋ ਹਰ ਕਿਰਤੀ ਨੂੰ ਯੋਜਨਾਵਾਂ ਦਾ ਲਾਭ ਮਿਲ ਸਕੇ|ਉਨਾਂ ਕਿਹਾ ਕਿ ਜੋ ਅਜੇ ਤਕ ਮਜਦੂਰਾਂ ਦੀ ਪਾਸ ਬੁੱਕ ਦਬਾਏ ਬੈਠੇ ਹਨ, ਅਜਿਹੇ ਬਿਚੌਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| ਜੇਕਰ ਕਿਸੇ ਕਿਰਤੀ ਦੀ ਪਾਸਬੁੱਕ ਕਿਸੇ ਦੇ ਕੋਲ ਹਾਂ ਤਾਂ ਉਹ ਇਸ ਦੀ ਸ਼ਿਕਾਇਤ ਵਿਭਾਗ ਜਾਂ ਪ੍ਰਸ਼ਾਸਨ ਨੂੰ ਕਰਨ ਤਾਂ ਜੋ ਉਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ| ਉਨਾਂ ਕਿਹਾ ਕਿ ਕੰਨਿਆਦਾਨ ਯੋਜਨਾ ਦੇ ਤਹਿਤ 127 ਲਾਭਕਾਰਆਂ ਨੂੰ 1.09 ਕਰੋੜ ਰੁਪਏ, ਮਾਂ ਲਾਭ ਯੋਜਨਾ ਦੇ ਤਹਿਤ 30 ਲਾਭਕਾਰੀਆਂ ਨੂੰ 10.80 ਲੱਖ ਰੁਪਏ, ਪਿਤਾ ਲਾਭ ਯੋਜਨਾ ਦੇ ਤਹਿਤ 91 ਲਾਭਕਾਰੀਆਂ ਨੂੰ 19.11 ਲੱਖ ਰੁਪਏ ਅਤੇ ਪੁੱਤਰ ਦੇ ਵਿਆਹ ਲਈ 40 ਲਾਭਕਾਰੀਆਂ ਦੇ 6.20 ਲੱਖ ਰੁਪਏ ਦਾ ਲਾਭ ਦਿੱਤਾ ਗਿਆ ਹੈ|


