- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣ ਦੇ ਮੁੱਖ ਮੰਤਰੀ ਨੇ ਕਿਸਾਨ ਖੇਤ ਸੜਕ ਮਾਰਗ ਯੋਜਨਾ ਦੇ ਨਾਂਅ ਨਾਲ ਇਕ ਨਵੀਂ ਯੋਜਨਾ ਦਾ ਐਲਾਨ ਕੀਤਾ
ਚੰਡੀਗੜ – ਹਰਿਆਣ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮੁੱਖ ਮੰਤਰੀ ਕਿਸਾਨ ਖੇਤ ਸੜਕ ਮਾਰਗ ਯੋਜਨਾ ਦੇ ਨਾਂਅ ਨਾਲ ਇਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਸੂਬੇ ਦੇ ਪਿੰਡਾਂ ਵਿਚ 3 ਅਤੇ 4 ਕਰਮ ਦੇ ਸਾਰੇ ਰਸਤਿਆਂ ਨੂੰ ਅਗਲੇ 5 ਸਾਲ ਵਿਚ ਪੜਾਅਵਾਰ ਢੰਗ ਨਾਲ ਖਡੰਜੇ ਦਾ ਬਣਾਇਆ ਜਾਵੇਗਾ| ਕੁਲ ਮਿਲਾ ਕੇ, ਇਸ ਯੋਜਨਾ ਦੇ ਤਹਿਤ ਹਰੇਕ ਵਿਧਾਨ ਸਭਾ ਖੇਤਰ ਤੋਂ 500 ਕਿਲੋਮੀਟਰ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਐਲਾਨ ਕੀਤੀ ਕਿ ਕਿਸਾਨਾਂ ਦੀ ਖੇਤੀਬਾੜੀ ਯੋਗ ਜਮੀਨ ਦਾ ਰਜਿਸਟਰੇਸ਼ਨ ਸਾਲ ਵਿਚ ਦੋ ਵਾਰ ਹੋਵੇਗਾ ਤਾਂ ਜੋ ਕਿਸਾਨਾਂ ਨੂੰ ਫਸਲ ਦੀ ਬਜਾਈ ਤੋਂ ਲੈ ਕੇ ਮੰਡੀ ਵਿਚ ਉਨਾਂ ਦੇ ਉਤਪਾਦ ਦੀ ਵਿਕਰੀ ਤਕ ਮਦਦ ਪ੍ਰਦਾਨ ਕੀਤੀ ਜਾ ਸਕੇ| ਮੁੱਖ ਮੰਤਰੀ ਅੱਜ ਇੱਥੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਯੋਜਿਤ ਕਿਸਾਨਾਂ, ਵਿਗਿਆਨਕਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਟਾਪ 100 ਅਗਰੀਕਲਚਰ ਮੀਟ ਦੇ ਸਮਾਪਨ ਸੈਸ਼ਨ ਵਿਚ ਬੋਲ ਰਹੇ ਸਨ| ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓ.ਪੀ.ਧਨਖੜ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰੀਕਟਿੰਗ ਬੋਰਡ ਦੀ ਚੇਅਰਮੈਨ ਸ੍ਰੀਮਤੀ ਕ੍ਰਿਸ਼ਣ ਗਹਲਾਵਤ ਵੀ ਇਸ ਮੌਕੇ ‘ਤੇ ਹਾਜਿਰ ਸਨ| ਮੁੱਖ ਮੰਤਰੀ ਕਿਸਾਨ ਖੇਤ ਸੜਕ ਮਾਰਗ ਯੋਜਨਾ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਕੰਮ ਪੇਂਡੂ ਵਿਕਾਸ ਵਿਭਾਗ ਵੱਲੋਂ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਵਿਚ ਹਰੇਕ ਵਿਧਾਨ ਸਭਾ ਖੇਤਰ ਤੋਂ 25 ਕਿਲੋਮੀਟਰ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਵੀ ਫੈਸਲਾ ਕੀਤਾ ਹੈ ਕਿ ਹੁਣ ਸੂਬੇ ਵਿਚ ਕਿਸਾਨ ਆਪਣੀ ਖੇਤੀਬਾੜੀ ਯੋਗ ਜਮੀਨ ਦਾ ਰਜਿਸਟਰੇਸ਼ਨ ਸਾਲ ਵਿਚ ਦੋ ਵਾਰ ਕਰਵਾ ਸਕਣਗੇ| ਉਨਾਂ ਕਿਹਾ ਕਿ ਕਿਸਾਨ ਪਿੰਡ ਪੱਧਰ ‘ਤੇ ਸਥਾਪਿਤ ਸਾਂਝਾ ਸੇਵਾ ਕੇਂਦਰਾਂ ਵਿਚ ਬਿਜਾਈ ਕੀਤੀ ਗਈ ਫਸਲ ਦਾ ਨਾਂਅ ਅਤੇ ਖੇਤਰ ਜਿਵੇਂ ਵੇਰਵਾ ਦੇ ਸਕਦੇ ਹਨ| ਉਨਾਂ ਕਿਹਾ ਕਿ ਇਸ ਫੈਸਲੇ ਨਾਲ ਵੱਖ-ਵੱਖ ਮਾਨਕਾਂ ‘ਤੇ ਕਿਸਾਨਾਂ ਦੀ ਮਦਦ ਹੋ ਸਕੇਗੀ,| ਜਿਸ ਵਿਚ ਖਰੀਦ, ਮੁਆਵਜਾ, ਬੀਮਾ ਅਤੇ ਬੈਂਕ ਕਰਜਾ ਆਦਿ ਸ਼ਾਮਿਲ ਹਨ| ਕਿਸਾਨਾਂ ਵੱਲੋਂ ਜਦ ਜਮੀਨ ਦਾ ਰਜਿਸਟਰੇਸ਼ਨ ਕਰਵਾਇਆ ਜਾਵੇਗਾ ਤਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਪਿੰਡ ਦੇ ਪਟਵਾਰੀ ਵੱਲੋਂ ਇਸ ਨੂੰ ਤਸਦੀਕ ਕੀਤਾ ਜਾਵੇਗਾ| ਉਨਾਂ ਕਿਹਾ ਕਿ ਕਿਸਾਨਾਂ ਦੀ ਜਮੀਨ ਦਾ ਰਜਿਸਟਰੇਸ਼ਨ ਦੋਵੇਂ ਮਾਮਲਿਆਂ, ਭਾਵੇਂ ਉਸ ਜਮੀਨ ‘ਤੇ ਫਸਲ ਦੀ ਬਿਜਾਈ ਹੋਈ ਹੋਵੇ ਜਾਂ ਉਹ ਖਾਲੀ ਪਇਆ ਹੋਵੇ, ਵਿਚ ਹੋ ਸਕੇਗਾ| ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ| ਹਰਿਆਣਾ ਖੇਤੀ ਪ੍ਰਧਾਨ ਰਾਜ ਹੋਣ ਦੇ ਨਾਤੇ, ਸਮਾਜ ਦੇ ਹੋਰ ਸਮੂਹਾਂ ਦੀ ਤੁਲਨਾ ਵਿਚ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਣੀ ਚਾਹੀਦੀ ਹੈ| ਰਾਜ ਸਰਕਾਰ ਵੱਲੋਂ ਇਹ ਯਕੀਨੀ ਕਰਨ ਲਈ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਫਸਲ ਵਿਵਿਧੀਕਰਣ ਅਤੇ ਵਿਗਿਆਨ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਪ੍ਰਤੀ ਏਕੜ ਘੱਟੋਂ ਘੱਟ ਇਕ ਲੱਖ ਰੁਪਏ ਦੀ ਆਮਦਨ ਹੋਵੇ| ਇਸ ਲਈ, ਉਨਾਂ ਨੇ ਪ੍ਰਗਤੀਸ਼ੀਲ ਕਿਸਾਨਾਂ ਅਤੇ ਕਿਸਾਨ ਨੇਤਾਵਾਂ ਨੂੰ ਅੱਗੇ ਆਉਣ ਅਤੇ ਕਿਸਾਨਾਂ ਦੀ ਆਮਦਨ ਵੱਧਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ| ਉਨਾਂ ਨੇ ਕਿਸਾਨਾਂ ਦੇ ਮਾਲੀ ਪ੍ਰਬੰਧਨ ਲਈ ਵੀ ਇਕ ਤੰਤਰ ਵਿਕਸਿਤ ਕਰਨ ‘ਤੇ ਜੋਰ ਦਿੱਤਾ ਤਾਂ ਜੋ ਉਹ ਆਪਣੀ ਉਤਪਾਦਕਤਾ ਵੱਧਾਉਣ ਲਈ ਰਕਮ ਦੀ ਯੋਗ ਵਰਤੋਂ ਕਰ ਸਕਣ| ਖੇਤੀਬਾੜੀ ਨੂੰ ਇਕ ਕਿੱਤਾ ਦੱਸਦੇ ਹੋਏ ਉਨਾਂ ਕਿਹਾ ਕਿ ਸਿੱਧੇ ਮਾਰਕੀਟ ਦੀ ਪ੍ਰਣਾਲੀ ਵਿਕਸਿਤ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਦੇ ਖਰਚੇ ਨੂੰ ਘੱਟ ਕੀਤਾ ਜਾ ਸਕੇ ਅਤੇ ਉਨਾਂ ਦੀ ਆਮਦਨ ਵੱਧਾਈ ਜਾ ਸਕੇ| ਇਸ ਮੌਕੇ ‘ਤੇ ਹਾਜਿਰ ਖੇਤੀਬਾੜੀ ਵਿਗਿਆਨਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਉਨਾਂ ਤੋਂ ਜੈਵਿਕ ਉਤਪਾਦਾਂ ਦੇ ਤਸਦੀਕੀਕਰਣ ਲਈ ਕੰਮ ਕਰਨ ਦੀ ਅਪੀਲ ਕੀਤੀ, ਕਿਉਂਕਿ ਇਸ ਨਾਲ ਨਾ ਸਿਰਫ ਖਪਤਕਾਰਾਂ ਦਾ ਭਰੋਸਾ ਵੱਧਣ ਵਿਚ ਮਦਦ ਮਿਲੇਗੀ, ਸਗੋਂ ਜੈਵਿਕ ਉਤਪਾਦਾਂ ਦੀ ਵਿਕਰੀ ਵੀ ਵੱਧੇਗੀ| ਇਸ ਤੋਂ ਇਲਾਵਾ, ਉਨਾਂ ਕਿਹਾ ਕਿ ਇਕ ਜਾਂ ਦੋ ਏਕੜ ਦੀ ਜਮੀਨ ਜੋਤ ਵਾਲੇ ਸੀਮਾਂਤ ਕਿਸਾਨਾਂ ਦੀ ਵਾਧੂ ਆਮਦਨ ਯਕੀਨੀ ਕਰਨ ਲਈ ਵੀ ਇਕ ਤੰਤਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ| ਉਨਾਂ ਕਿਹਾ ਕਿ ਕਿਸਾਨਾਂ ਦੀ ਬਿਜਾਈ ਵਾਲੀ ਜਮੀਨ ਘੱਟ ਹੁੰਦੀ ਜਾ ਰਹੀ ਹੈ ਅਤੇ ਸਹਿਕਾਰੀ ਖੇਤੀਬਾੜੀ ਜਿਵੇਂ ਪ੍ਰਣਾਲੀ ਕਿਸਾਨਾਂ ਦੀ ਆਮਦਨ ਵੱਧਾਉਣ ਵਿਚ ਲਾਭਕਾਰੀ ਸਿੱਧ ਹੋ ਸਕਦੀ ਹੈ| ਕਿਸਾਨਾਂ ਨੂੰ ਰਿਵਾਇਤੀ ਖੇਤੀ ਦੀ ਥਾਂ ਸਬਜੀ, ਫਲ-ਫੂਲ ਅਤੇ ਦਵਾਈ ਪੌਦਿਆਂ ਦੀ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨ ਦੀ ਲੋਂੜ ‘ਤੇ ਜੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੁੱਧ, ਫਲ-ਫੂਲ ਅਤੇ ਅੰਡਿਆਂ ਵਰਗੀ ਲੋਂੜੀਦੀ ਚੀਜਾਂ ਦੀ ਸਪਲਾਈ ਰਾਹੀਂ ਦਿੱਲੀ ਅਤੇ ਉਸ ਦੇ ਨੇੜਲੇ ਗੁਰੂਗ੍ਰਾਮ, ਫਰੀਦਾਬਾਦ, ਨੋਇਡਾ ਵਰਗੇ ਖੇਤਰਾਂ ਦੀ ਲਗਭਗ ਚਾਰ ਕਰੋੜ ਆਬਾਦੀ ਦੀ ਲੋਂੜਾਂ ਨੂੰ ਪੂਰਾ ਕਰਨ ਅਤੇ ਕਿਸਾਨਾਂ ਦੀ ਆਮਦਨ ਵੱਧਾਉਣ ਲਈ ਪੈਰੀ ਅਰਬਨ ਖੇਤੀ ਦੀ ਪਰਿਕਲਪਨਾ ‘ਤੇ ਵੀ ਵਿਸ਼ੇਸ਼ ਜ਼ੋਰ ਦੇ ਰਹੀ ਹੈ|
ਉਨਾਂ ਕਿਹਾ ਕਿ ਪਾਣੀ ਬਚਾਉਣ ਲਈ ਰਾਜ ਦੇ ਕਿਸਾਨਾਂ ਨੂੰ ਫਲਡ ਇਰੀਗੇਸ਼ਨ ਨਾ ਕਰਨ ਅਤੇ ਸੂਖ਼ਮ ਸਿੰਚਾਈ ਨੂੰ ਅਪਨਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ| ਇਸ ਨਾਲ ਨਾ ਸਿਰਫ ਸਿੰਚਾਈ ਦੀ ਲਾਗਤ ਘੱਟ ਹੋਵੇਗੀ, ਸਗੋਂ ਪਾਣੀ ਦੀ ਘੱਟ ਉਪਲੱਬਧਤਾ ਵਾਲੇ ਖੇਤਰਾਂ ਵਿਚ ਯੋਗ ਪਾਣੀ ਮਹੁੱਇਆ ਹੋਵੇਗਾ| ਇਸ ਤੋਂ ਇਲਾਵਾ, ਬਿਜਲੀ ਬਚਾਉਣ ਲਈ ਸੌਰ ਊਰਜਾ ਪੰਪਾਂ ਦੀ ਵਰਤੋਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ| ਇਸ ਤਰਾਂ, ਜਲ ਭੰਡਾਰਣ ਅਤੇ ਜਲ ਰਿਚਿੰਰਜਿੰਗ ਲਈ ਵੀ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਜਦੋਂ ਲੋਂੜ ਹੋਵੇ ਤਦ ਸੂਖ਼ਮ ਸਿੰਚਾਈ ਰਾਹੀਂ ਪਾਣੀ ਦੀ ਵਰਤੋਂ ਕੀਤੀ ਜਾ ਸਕੇ| ਇਸ ਤੋਂ ਪਹਿਲਾਂ, ਇਸ ਮੌਕੇ ‘ਤੇ ਬੋਲਦੇ ਹੋਏ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓ.ਪੀ.ਧਨਖੜ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਨੂੰ ਦੁਗੱਣਾ ਅਤੇ ਜੈਵਿਕ ਖੇਤੀ ਕਰਨ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਕਿਸਾਨਾਂ ਅਤੇ ਵਿਗਿਆਨਕਾਂ ਸਮੇਤ ਸਾਰੇ ਸਟੇਕਹੋਲਡਰਾਂ ਵੱਲੋਂ ਦਿੱਤੇ ਗਏ ਸੁਝਾਵ ਯਕੀਨੀ ਤੌਰ ‘ਤੇ ਰਾਜ ਸਰਕਾਰ ਨੂੰ ਇਸ ਦਿਸ਼ਾ ਵਿਚ ਮਜਬੂਤ ਫੈਸਲਾ ਲੈਣ ਵਿਚ ਮਦਦ ਕਰਨਗੇ| ਉਨਾਂ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਨੇ ਖੇਤੀਬਾੜੀ ਸੰਮੇਲਨ, ਮਵੇਸ਼ੀ ਮੇਲੇ, ਕਿਸਾਨ ਰਤਨ ਪੁਰਸਕਾਰ ਵਰਗੀ ਕਈ ਅਨੋਖੀ ਪਹਿਲ ਕੀਤੀ ਹੈ, ਜਿੰਨਾਂ ਨੂੰ ਪਹਿਲਾਂ ਕਦੇ ਨਹੀਂ ਕੀਤਾ ਗਿਆ| ਸ੍ਰੀ ਧਨਖੜ ਨੇ ਕਿਸਾਨਾਂ ਦੀ ਆਮਦਨ ਨੂੰ ਦੁਗੱਣੀ ਕਰਨ, ਉਤਪਾਦਨ ਦੀ ਲਾਗਤ ਨੂੰ ਘੱਟ ਕਰਨ ਅਤੇ ਜੈਵਿਕ ਖਾਦਾਂ ਦੀ ਵਰਤੋਂ ਦੀ ਲੋਂੜ ‘ਤੇ ਜ਼ੋਰ ਦਿੱਤਾ| ਇਸ ਮੌਕੇ ‘ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਨਵਰਾਜ ਸੰਧੂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਅਜੀਤ ਬਾਲਾਜੀ ਜੋਸ਼ੀ, ਵਿਗਿਆਨਕ ਅਤੇ ਕਿਸਾਨ ਸ਼ਾਮਿਲ ਸਨ|


