- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
2022 ਤੱਕ ਹਰ ਭਾਰਤੀ ਕੋਲ ਹੋਵੇਗਾ ਆਪਣਾ ਘਰ : ਮੋਦੀ
ਜੂਨਾਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਚ ਦਿਲੀ ਤੋਂ ਨਿਕਲਿਆ ਇਕ ਰੁਪਇਆ ਗਰੀਬਾਂ ਦੇ ਘਰ ‘ਚ ਪੂਰੇ ਇਕ ਸੌ ਪੈਸੇ ਦੇ ਤੌਰ ’ਤੇ ਹੀ ਪੁਜਦਾ ਹੈ।ਮੋਦੀ ਨੇ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਵਲਸਾਡ ਜ਼ਿਲੇ ਦੇ ਜੁਜਵਾ ’ਚ ਇਕ ਸਭਾ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ’ਚ ਇਹ ਹਿੰਮਤ ਹੈ ਕਿ ਮੀਡੀਆ ਦੇ ਸਾਹਮਣੇ ਉਹ ਕਿਸੇ ਮਾਂ ਤੋਂ ਇਹ ਪੁਛ ਸਕਣ ਕਿ ਉਨ੍ਹਾਂ ਨੇ ਘਰ ਲੈਣ ਲਈ ਕੋਈ ਦਲਾਲੀ ਜਾਂ ਰਿਸ਼ਵਤ ਤਾਂ ਨਹੀਂ ਦਿਤੀ।ਸੰਬੋਧਨ ਤੋਂ ਪਹਿਲਾਂ ਪ੍ਰਧਾਨਮੰਤਰੀ ਘਰ ਯੋਜਨਾ ਤਹਿਤ ਬਣੇ ਘਰਾਂ ਦੇ ਲਾਭ ਪਾਤਰਾਂ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਕੀਤੀ ਗਈ ਗਲਬਾਤ ਦੀ ਚਰਚਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਨ੍ਹਾਂ ਘਰਾਂ ਨੂੰ ਦੇਖ ਕੇ ਇਹ ਸੋਚ ਉਠਦੀ ਸੀ ਕਿ ਕੀ ਪ੍ਰਧਾਨਮੰਤਰੀ ਘਰ ਯੋਜਨਾ ਵਰਗੀ ਸਰਕਾਰੀ ਯੋਜਨਾ ਤਹਿਤ ਵੀ ਅਜਿਹੇ ਸੁੰਦਰ ਘਰ ਬਣ ਸਕਦੇ ਹਨ ਪਰ ਉਨ੍ਹਾਂ ਦੀ ਸਰਕਾਰ ਨੇ ਇਹ ਸੰਭਵ ਕਰ ਦਿਖਾਇਆ ਹੈ।ਘਰ ਵੀ ਸਰਕਾਰੀ ਠੇਕੇਦਾਰਾਂ ਨੇ ਨਹੀਂ ਬਣਾਇਆ ਸਗੋਂ ਇਨ੍ਹਾਂ ‘ਚ ਰਹਿਣ ਵਾਲਿਆਂ ਨੇ ਇਸ ਲਈ ਵਰਤੋਂ ਹੋਣ ਵਾਲੀ ਸਮਗਰੀ ਤੈਅ ਕੀਤੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਨ ਧਨ ਯੋਜਨਾ ਦੇ ਜ਼ਰੀਏ ਬੈਂਕਾਂ ਨੂੰ ਹੀ ਗਰੀਬਾਂ ਦੇ ਘਰ ਦੇ ਸਾਹਮਣੇ ਲੈ ਆਈ। ਮੋਦੀ ਨੇ ਸਵਰਗੀ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਨਾਂ ਲੈਂਦੇ ਕਿਹਾ ਕਿ ਉਨ੍ਹਾਂ ਨਾਲ ਜੁੜੀ ਪਿੰਡ ਸੜਕ ਯੋਜਨਾ ਨੂੰ ਵੀ ਉਨ੍ਹਾਂ ਦੀ ਸਰਕਾਰ ਪੂਰਾ ਕਰੇਗੀ।ਗੁਜਰਾਤ ‘ਚ ਮਿਲੀ ਸਿਖਿਆ ਦੇ ਅਨੁਕੂਲ ਉਹ ਸਮਾਨ ਤੋਂ ਸਮਾਨ ਵਿਅਕਤੀ ਦੇ ਜੀਵਨ ‘ਚ ਪਰਿਵਰਤਨ ਅਤੇ ਉਨ੍ਹਾਂ ਦੇ ਸਪਨਿਆਂ ਨੂੰ ਪੂਰਾ ਕਰਨ ਲਈ ਸਮੇਂਬਧ ਤਰੀਕੇ ਨਾਲ ਕੰਮ ਕਰ ਰਹੇ ਹਾਂ।2022 ‘ਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਸਭ ਦੇ ਲਈ ਘਰ ਦਾ ਪੂਰਾ ਸਪਨਾ ਪੂਰਾ ਕਰਾਂਗੇ।


