5 ਮਈ ਨੂੰ ਡਾ. ਜ਼ੋਰਾ ਸਿੰਘ ਦੀ ਮਾਂ ਦੇ ਭੋਗ ਅਤੇ ਅੰਤਿਮ ਅਰਦਾਸ

ਮੋਹਾਲੀ – ਪੰਜਾਬ ਅਨਐਡਿਡ ਕਾਲੇਜ਼ਿਜ ਐਸੋਸਿਏਸ਼ਨ (ਪੁੱਕਾ) ਨੇ ਡਾ ਜੋਰਾ ਸਿੰਘ (ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ) ਅਤੇ ਪੱਡਾ ਦੇ ਸੇਵਾਮੁਕਤ ਵਧੀਕ ਮੁੱਖ ਪ੍ਰਸ਼ਾਸ਼ਕ, ਸ. ਹਰਦੇਵ ਸਿੰਘ ਦੀ ਮਾਤਾ ਅਤੇ ਸੁਤੰਤਰਾ ਸੇਨਾਨੀ, ਸਵਰਗੀਐ ਸ਼੍ਰੀ ਲਾਲ ਸਿੰਘ ਦੀ ਧਰਮਪਤਨੀ ਸਰਦਾਰਨੀ ਜਰਨੈਲ ਕੌਰ (ੳਮਰ 92 ਸਾਲ) ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ। ਭੋਗ ਅਤੇ ਅੰਤਿਮ ਅਰਦਾਸ 5 ਮਈ ਨੂੰ ਗੁਰਦੁਆਰਾ ਅੰਗੀਥਾ ਸਾਹਿਬ, ਫੇਜ਼ -8, ਮੁਹਾਲੀ ਵਿਖੇ 12 ਤੋਂ 1 ਵਜੇ ਤਕ ਹੋਵੇਗੀ।ਡਾ. ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸ਼੍ਰੀ ਅਮਿਤ ਸ਼ਰਮਾਂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ; ਸ.ਗੁਰਫਤਿਹ ਗਿੱਲ, ਵਾਈਸ ਪ੍ਰੈਜ਼ੀਡੈਂਟ; ਸ. ਗੁਰਪ੍ਰੀਤ ਸਿੰਘ, ਜਨਰਲ ਸੈਕਰੇਟਰੀ; ਸ਼੍ਰੀ ਅਸ਼ੌਕ ਗਰਗ, ਖਜਾਨਚੀ, ਗੁਰਕੀਰਤ ਸਿੰਘ, ਜੁਆਇੰਟ ਸੈਕਰੇਟਰੀ-1, ਸੀਏ ਰੇਨੂੰ ਅਰੌੜਾ, ਜੁਆਇੰਟ ਸੈਕਰੇਟਰੀ-ਲਲ; ਮਿ. ਰਜਨੀਸ਼ ਗਰਗ, ਕੋਰਡੀਨੇਟਰ; ਬਠਿੰਡਾਂ; ਸੀਏ ਡਾ. ਮਨਮੋਹਨ ਗਰਗ, ਫਾਈਨਾਂਸ ਸੈਕਰੇਟਰੀ; ਮਾਨਵ ਧਵਨ, ਟਰਾਈਸਿਟੀ ਕੋਰਡੀਨੇਟਰ; ਚੈਰੀ ਗੋਇਲ, ਮਾਲਵਾ-1 ਕੋਰਡੀਨੇਟਰ, ਮੌਟੀ ਗਰਗ, ਮਾਲਵਾ- ਲਲ ਕੋਰਡੀਨੇਟਰ, ਡਾ. ਅਕਾਸ਼ਦੀਪ ਸਿੰਘ, ਮਾਂਝਾਂ ਕੋਰਡੀਨੇਟਰ ਅਤੇ ਮਿ. ਸੰਜੀਵ ਚੋਪੜਾ, ਦੁਆਬਾ ਕੋਰਡੀਨੇਟਰ ਆਦਿ ਨੇ ਇਸ ਸ਼ੋਕ ਸਭਾ ਵਿੱਚ ਸ਼ਰਧਾਂਜਲੀ ਦਿੱਤੀ।

VIA PUNJAB