- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਈਰੋਪ੍ਰੈਕਟਿਕ ਮੁਫ਼ਤ ਚੈੱਕਅੱਪ ਕੈਂਪ ਆਯੋਜਿਤ
ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਅਨ ਐਸੋਸੀਏਸ਼ਨ ਕਾਈਰੋਪ੍ਰੈਕਟਿਕ ਡਾਕਟਰਜ਼ (ਆਈ.ਏ.ਸੀ.ਡੀ.) ਵੱਲੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿਖੇ ਤਿੰਨ ਦਿਨਾਂ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦਾ 3500 ਦੇ ਕਰੀਬ ਲੋਕਾਂ ਨੇ ਲਾਭ ਲਿਆ। ਦੱਸਣਯੋਗ ਹੈ ਕਿ ਕਾਈਰੋਪ੍ਰੈਕਟਿਕ ਇਲਾਜ਼ ਪ੍ਰਣਾਲੀ ਨੂੰ ਪੂਰੇ ਵਿਸ਼ਵ ਅੰਦਰ ਉਭਾਰਨ ਲਈ ਇਹ ਸੰਸਥਾ ਯਤਨਸ਼ੀਲ ਹੈ। ਇਸ ਤਹਿਤ ਕਰਮ ਦਰਦ, ਸਿਰ ਦਰਦ, ਗਰਦਨ ਦਰਦ, ਟਰੋਮਾ, ਲੱਤਾਂ ਦਾ ਦਰਦ, ਜੋੜਾ ਦਾ ਦਰਦ, ਰੀੜ ਦੀ ਹੱਡੀ ਦਾ ਦਰਦ ਆਦਿ ਤੋਂ ਛੁਟਕਾਰੇ ਲਈ ਇਲਾਜ਼ ਕੀਤਾ ਜਾਂਦਾ ਹੈ। ਖ਼ਾਸ ਤੌਰ ’ਤੇ ਇਹ ਇਲਾਜ਼ ਨਸਾਂ ਅਤੇ ਰੀੜ ਦੀ ਹੱਡੀ ਨਾਲ ਸਬੰਧਤ ਹੁੰਦਾ ਹੈ। ਇਸ ਅਨੁਸਾਰ ਬਿਨਾ ਦਵਾਈ ਤੋਂ ਪਿੱਠ, ਗਰਦਨ ਅਤੇ ਜੋੜਾਂ ਆਦਿ ਦੀ ਕਸਰਤ ਕਰਵਾਈ ਜਾਂਦੀ ਹੈ। ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਿਮੀ ਨੰਦਾ ਨੇ ਦੱਸਿਆ ਕਿ ਇਹ ਇਲਾਜ਼ ਪ੍ਰਣਾਲੀ ਬਿਲਕੁਲ ਕੁਦਰਤੀ ਹੈ। ਨਸਾਂ ਅਤੇ ਰੀੜ ਦੀ ਹੱਡੀ ਦਾ ਮਨੁੱਖੀ ਸਰੀਰ ਅੰਦਰ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਅਤੇ ਇਸ ਨੂੰ ਤੰਦਰੁਸਤ ਤੇ ਨਰੋਆ ਰੱਖਣ ਲਈ ਇਸ ਦੀ ਕਸਰਤ ਜ਼ਰੂਰੀ ਹੈ। ਕਾਇਰੋਪ੍ਰੈਕਟਿਕ ਰਾਹੀਂ ਇਹ ਸੰਭਵ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 20 ਮਾਹਿਰ ਡਾਕਟਰ ਅਮਰੀਕਾ, ਕੈਨੇਡਾ, ਸਪੇਨ, ਜਰਮਨੀ, ਇਟਲੀ, ਯੂ.ਕੇ. ਆਦਿ ਦੇਸ਼ਾਂ ਤੋਂ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਇਸ ਵਕਤ ਪੂਰੇ ਭਾਰਤ ਅੰਦਰ ਇਸ ਦੇ ਕੇਵਲ 16 ਦੇ ਕਰੀਬ ਹੀ ਡਾਕਟਰ ਮੌਜੂਦ ਹਨ, ਜਦਕਿ ਐਸੋਸੀਏਸ਼ਨ ਵੱਲੋਂ ਇਸ ਇਲਾਜ਼ ਪ੍ਰਣਾਲੀ ਦੇ ਉਭਾਰ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੈਂਪ ਲਗਾਉਣ ਪੁੱਜੇ ਡਾਕਟਰਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਇਹ ਯਤਨ ਮਨੁੱਖਤਾ ਦੇ ਭਲੇ ਲਈ ਹੈ ਅਤੇ ਲੋਕਾਂ ਨੂੰ ਇਸ ਤੋਂ ਲਾਭ ਲੈਣਾ ਚਾਹੀਦਾ ਹੈ।


