’84 ਸਿੱਖ ਕਤਲੇਆਮ ਦੇ ਇੱਕ ਹੋਰ ਮਾਮਲੇ ’ਚ ਗਵਾਹ ਚਾਮ ਕੌਰ ਦੀ ਜਿਰਹਾ ਪੂਰੀ

ਨਵੀਂ ਦਿਲੀ – ਸਾਬਕਾ ਕਾਂਗਰਸੀ ਲੀਡਰ ਤੇ ਦਿਲੀ ਵਿਚ ਪੰਜ ਸਿਖਾਂ ਦੇ ਕਾਤਲ ਸਜਣ ਕੁਮਾਰ ਨੂੰ 1984 ਕਤਲੋਗਾਰਤ ਦੇ ਇਕ ਹੋਰ ਮਾਮਲੇ ਵਿਚ ਦਿਲੀ ਦੀ ਪਟਿਆਲਾ ਹਾਊਸ ਅਦਾਲਤ ’ਚ ਪੇਸ਼ ਕੀਤਾ ਗਿਆ। ਸਿਖ ਵਿਰੋਧੀ ਦੰਗਿਆਂ ਨਾਲ ਜੁੜੇ ਇਸ ਮਾਮਲੇ ’ਚ ਗਵਾਹ ਚਾਮ ਕੌਰ ਦੀ ਜਿਰ੍ਹਾ ਪੂਰੀ ਹੋ ਗਈ ਹੈ। ਸਜਣ ਨੂੰ ਦਿਲੀ ਦੇ ਸੁਲਤਾਨਪੁਰੀ ਇਲਾਕੇ ’ਚ ਸੁਰਜੀਤ ਸਿੰਘ ਕਤਲ ਮਾਮਲੇ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਉਸ ਤੋਂ ਇਲਾਵਾ ਬ੍ਰਹਮਾਨੰਦ ਗੁਪਤਾ ਤੇ ਵੇਦ ਪ੍ਰਕਾਸ਼ ਵੀ ਮੁਲਜ਼ਮ ਹਨ।

VIA PUNJAB