- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿਸਤਾਨ ਚੋਣਾਂ ’ਚ ਇਮਰਾਨ ਖਾਨ ਦੀ ਪਾਰਟੀ 114 ਸੀਟਾਂ ’ਤੇ ਜੇਤੂ ਕਰਾਰ
ਵਜ਼ੀਰ-ਏ-ਆਜ਼ਮ ਬਣਨ ਲਈ ਖਾਨ ਨੂੰ ਛੋਟੀਆਂ ਪਾਰਟੀਆਂ ਦੀ ਹਾਸਿਲ ਕਰਨੀ ਪਵੇਗੀ ਹਮਾਇਤ
ਇਸਲਾਮਾਬਾਦ – ਪਾਕਿਸਤਾਨ ਚੋਣ ਕਮਿਸ਼ਨ ਨੇ ਕੌਮੀ ਅਸੈਂਬਲੀ ਦੀਆਂ 270 ਵਿਚੋਂ 250 ਸੀਟਾਂ ਦੇ ਨਤੀਜੇ ਅਧਿਕਾਰਕ ਤੌਰ ‘ਤੇ ਐਲਾਨ ਕਰ ਦਿਤੇ ਹਨ।ਨਤੀਜਿਆਂ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਭ ਤੋਂ ਵਡੀ ਪਾਰਟੀ ਬਣੀ ਹੈ। ਹਾਲਾਂਕਿ ਸਰਕਾਰ ਬਨਾਉਣ ਲਈ ਉਸ ਨੂੰ ਹੋਰ ਸੰਸਦ ਮੈਂਬਰਾਂ ਦੀ ਲੋੜ ਹੋਵੇਗੀ।ਇਸ ਵਾਰ ਚੋਣਾਂ ਦੀ ਗਿਣਤੀ ਵਿਚ ਕਾਫੀ ਸਮਾਂ ਲਿਆ ਗਿਆ। ਪਾਕਿਸਤਾਨ ਚੋਣ ਕਮਿਸ਼ਨ ਮੁਤਾਬਿਕ ਪੀ.ਟੀ.ਆਈ. ਨੂੰ 270 ਸੀਟਾਂ ਵਿਚੋਂ 114 ਸੀਟਾਂ ’ਤੇ ਜਿਤ ਹਾਸਲ ਹੋਈ ਹੈ।ਦੂਜੇ ਨੰਬਰ ‘ਤੇ ਸ਼ਾਹਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਨੂੰ 63 ਸੀਟਾਂ ਮਿਲੀਆਂ ਹਨ। ਤੀਜੇ ਨੰਬਰ ‘ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਰਹੀ, ਜਿਸ ਨੂੰ 42 ਸੀਟਾਂ ਮਿਲੀਆਂ ਹਨ। ਆਜ਼ਾਦ ਉਮੀਦਵਾਰਾਂ ਨੇ 12 ਸੀਟਾਂ ‘ਤੇ ਜਿਤ ਦਰਜ ਕੀਤੀ ਹੈ।ਖਬੇ ਪਖੀ ਧਾਰਮਿਕ ਦਲਾਂ ਮਤਲਬ ਜਮਾਤ-ਏ-ਇਸਲਾਮੀ ਅਤੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਦੇ ਗਠਜੋੜ ਮੁਤਾਹਿਦਾ ਮਜਲਿਸ-ਏ-ਅਮਾਲ-ਪਾਕਿਸਤਾਨ (ਐਮ.ਐਮ.ਏ.ਪੀ.) ਨੇ 11 ਸੀਟਾਂ ’ਤੇ ਜਿਤ ਹਾਸਲ ਕੀਤੀ ਹੈ। ਪੰਜਾਬ ਦੇ ਸਾਬਕਾ ਮੁਖ ਮੰਤਰੀ ਪਰਵੇਜ਼ ਇਲਾਹੀ ਦੀ ਪਾਕਿਸਤਾਨ ਮੁਸਲਿਮ ਲੀਗ ਨੂੰ 5 ਸੀਟਾਂ ਮਿਲੀਆਂ ਹਨ। ਈ.ਸੀ.ਪੀ. ਨੇ ਨਤੀਜਿਆਂ ਮੁਤਾਬਕ ਕਰਾਚੀ ਦੇ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐਮ.ਕਿਊ.ਐਮ.ਪੀ.) ਨੂੰ ਸਭ ਤੋਂ ਘਟ ਸੀਟਾਂ ਮਿਲੀਆਂ ਹਨ।


