ਨਸ਼ਾ ਤਸਕਰ ਹੈਰੋਇਨ ਤੇ 5.20 ਲੱਖ ਦੀ ਨਗਦੀ ਸਮੇਤ ਕਾਬੂ

ਅੰਮ੍ਰਿਤਸਰ – ਜ਼ਿਲ੍ਹਾ ਪੁਲਸ ਕਮਿਸ਼ਨਰ ਸ੍ਰੀ ਐਸ.ਐਸ. ਸ੍ਰੀਵਾਸਤਵਾ, ਏ.ਡੀ.ਸੀ.ਪੀ-1 ਸ. ਜਗਜੀਤ ਸਿੰਘ ਵਾਲੀਆ ਅਤੇ ਏ.ਸੀ.ਪੀ ਸ. ਪ੍ਰਭਜੋਤ ਸਿੰਘ ਵਿਰਕ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਥਾਣਾ ਮੋਹਕਪੁਰਾ ਦੀ ਪੁਲਸ ਨੂੰ ਅੱਜ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ, ਜਦ ਐਸ.ਐਚ.ਓ ਜਗਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਨਾਕਾਬੰਦੀ ਦੋਰਾਨ ਟੀ. ਪੁਆਇੰਟ ਸਿਟੀ ਬਾਗ ਵਿੱਖੇ ਸੁਬੇਗ ਸਿੰਘ ਉਰਫ ਬੰਟੀ ਪੁੱਤਰ ਧਰਮ ਸਿੰਘ ਵਾਸੀ ਮੁਹੱਲਾ ਸ਼ੇਖੂਪੁਰਾ ਵਾਰਡ ਨੰਬਰ 2 ਜੰਡਿਆਲਾ ਗੁਰੂ ਅਤੇ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਨੱਥੂਆਣਾ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਜੋ ਆਈ-20 ਕਾਰ ਪੀ.ਬੀ 46- ਪੀ-0886 ‘ਤੇ ਸਵਾਰ ਹੋ ਕੇ ਆ ਰਹੇ ਸਨ। ਤਲਾਸ਼ੀ ਦੋਰਾਨ ਉਕਤ ਕਥਿਤ ਦੋਸ਼ੀਆਂ ਕੋਲੋ 300 ਗ੍ਰਾਮ ਹੈਰੋਇੰਨ, ਇਲੈਕਟਰੋਨਿਕ ਕੰਡਾ ਅਤੇ ਹੈਰੋਇੰਨ ਦੀ ਵੱਟਤ 5.20 ਲੱਖ ਰੁਪਏ ਬਰਾਮਦ ਕਰਕੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਡੀ.ਸੀ.ਪੀ-1 ਸ. ਜਗਜੀਤ ਸਿੰਘ ਵਾਲੀਆ ਅਤੇ ਏ.ਸੀ.ਪੀ ਸ. ਪ੍ਰਭਜੋਤ ਸਿੰਘ ਵਿਰਕ ਨੇ ਸਾਂਝੇ ਤੋਰ ਤੇ ਦੱਸਿਆਂ ਕਿ ਉਕਤ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਇੰਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੈਰੋਇੰਨ ਦੇ ਧੰਦੇ ਨਾਲ ਜੁੜੇ ਵਿਅਕਤੀਆਂ ਦੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇੰਨ੍ਹਾਂ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ। ਇਸ ਤੋ ਇਲਾਵਾ ਉਕਤ ਕਥਿਤ ਦੋਸ਼ੀ ਅਜੇਪਾਲ ਸਿੰਘ ਖਿਲਾਫ ਥਾਣਾ ਸਿਟੀ ਤਰਨਤਾਰਨ ਵਿਚ 500 ਗ੍ਰਾਮ ਹੈਰੋਇੰਨ ਦਾ ਮਾਮਲਾ ਦਰਜ਼ ਹੈ, ਜਿਸ ਵਿਚ ਉਹ ਭਗੋੜਾ ਹੈ ਅਤੇ ਇਸ ਤੇ 6 ਹੋਰ ਮੁੱਕਦਮੇ ਦਰਜ਼ ਹਨ। ਉਨ੍ਹਾਂ ਅੱਗੇ ਦੱਸਿਆਂ ਕਿ ਇਸੇ ਤਰ੍ਹਾਂ ਹੀ ਸੁਬੇਗ ਸਿੰਘ ਉਰਫ ਬੰਟੀ ਦੇ ਖਿਲਾਫ 5 ਮੁਕੱਦਮੇ ਦਰਜ਼ ਹਨ।

VIA PUNJAB