- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਨ.ਆਈ.ਏ. ਮਾਮਲੇ ਤੇ ਜੇਤਲੀ ਨੇ ਘੇਰੀ ਕਾਂਗਰਸ
ਨਵੀਂ ਦਿੱਲੀ – ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਦੇ ਅੱਤਵਾਦ ਵਿਰੋਧੀ ਹਾਲੀਆ ਮੁਹਿੰਮ ਦਾ ਸਹਾਰਾ ਲੈ ਕੇ ਕਾਂਗਰਸ ਤੇ ਹਮਲਾ ਬੋਲਿਆ ਹੈ| ਜੇਤਲੀ ਨੇ ਸਵਾਲ ਕੀਤਾ ਕਿ ਕੀ ਇਲੈਕਟ੍ਰਾਨਿਕ ਕਮਿਊਨਿਕੇਸ਼ਨ ਦੇ ਇੰਟਰਸੈਪਸ਼ਨ ਦੇ ਬਿਨਾਂ ਐਨ.ਆਈ.ਏ. ਵੱਲੋਂ ਅੱਤਵਾਦੀ ਮੋਡਿਊਲ ਦੇ ਖਿਲਾਫ ਕਾਰਵਾਈ ਸੰਭਵ ਸੀ? ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਸਪੈਸ਼ਲ ਸੈਲ ਅਤੇ ਯੂ.ਪੀ. ਐਸ.ਟੀ.ਐਫ. ਦੀ ਮਦਦ ਨਾਲ ਆਈ.ਐੱਸ. ਦੇ ਇਕ ਅੱਤਵਾਦ ਮੋਡਿਊਲ ਨੂੰ ਨਸ਼ਟ ਕੀਤਾ ਹੈ| ਜੇਤਲੀ ਨੇ ਇਸ ਕੰਮ ਲਈ ਐੱਨ.ਆਈ.ਏ. ਦੀ ਤਾਰੀਫ ਕਰਦੇ ਹੋਏ ਇਸ ਦਾ ਇਸਤੇਮਾਲ ਆਈ.ਟੀ. ਐਕਟ ਦੇ ਅਧੀਨ ਗ੍ਰਹਿ ਮੰਤਰਾਲੇ ਦੇ ਹਾਲੀਆ ਫੈਸਲੇ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਕਾਂਗਰਸ ਤੇ ਤੰਜ਼ ਕੱਸਣ ਲਈ ਕੀਤਾ| ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੁਝ ਏਜੰਸੀਆਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਇੰਟਰਸੈਪਸ਼ਨ (ਰੋਕਥਾਮ), ਮਾਨਿਟਰਿੰਗ (ਨਿਗਰਾਨੀ) ਅਤੇ ਡਿਕ੍ਰਿਪਸ਼ਨ ਦੇ ਮਕਸਦ ਨਾਲ ਕਿਸੇ ਵੀ ਕੰਪਿਊਟਰ ਡਾਟਾ ਨੂੰ ਦੇਖ ਸਕਦੀ ਹੈ| ਕਾਂਗਰਸ ਸਮੇਤ ਵਿਰੋਧੀ ਧਿਰ ਨੇ ਇਸ ਨੂੰ ਨਿਜਤਾ ਤੇ ਵਾਰ ਕਹਿ ਕੇ, ਇਸ ਫੈਸਲੇ ਦੀ ਆਲੋਚਨਾ ਕੀਤੀ ਹੈ| ਵਿੱਤ ਮੰਤਰੀ ਜੇਤਲੀ ਨੇ ਅੱਜ ਟਵੀਟ ਕਰ ਕੇ ਐਨ.ਆਈ.ਏ. ਦੇ ਛਾਪੇ ਦਾ ਬਹਾਨੇ ਪਲਟਵਾਰ ਕੀਤਾ| ਜੇਤਲੀ ਨੇ ਲਿਖਿਆ ਕਿ ਜ਼ਿਆਦਾਤਰ ਇੰਟਰਸੈਪਟ (ਰੋਕਥਾਮ) ਯੂ.ਪੀ.ਏ. ਸ਼ਾਸਨ ਵਿੱਚ ਹੋਇਆ ਸੀ| ਜੇਤਲੀ ਨੇ ਕਿਹਾ,”ਰਾਸ਼ਟਰੀ ਸੁਰੱਖਿਆ ਅਤੇ ਹਕੂਮਤ ਸਰਵਉੱਚ ਹੈ| ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਸਿਰਫ ਮਜ਼ਬੂਤ ਲੋਕਤੰਤਰੀ ਦੇਸ਼ ਵਿੱਚ ਸੁਰੱਖਿਅਤ ਰਹੇਗੀ, ਅੱਤਵਾਦੀ ਪ੍ਰਭੁੱਤਵ ਵਾਲੇ ਦੇਸ਼ ਵਿੱਚ ਨਹੀਂ|” ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਗ੍ਰਹਿ ਮੰਤਰਾਲੇ ਦੇ ਆਦੇਸ਼ ਨੂੰ ਲੈ ਕੇ ਵਿਵਾਦ ਹੋਇਆ ਸੀ| ਕਾਂਗਰਸ ਅਤੇ ਵਿਰੋਧੀ ਧਿਰ ਦੇ ਹਮਲੇ ਦੇ ਜਵਾਬ ਵਿੱਚ ਉਦੋਂ ਭਾਜਪਾ ਨੇ ਕਿਹਾ ਸੀ ਕਿ ਯੂ.ਪੀ.ਏ. ਸਰਕਾਰ ਦੌਰਾਨ ਔਸਤਨ ਹਰ ਮਹੀਨੇ 9000 ਟੈਲੀਫੋਨ ਕਾਲਜ਼ ਅਤੇ 500 ਈ ਮੇਲਾਂ ਦੀ ਨਿਗਰਾਨੀ ਹੋਈ ਸੀ| ਹੁਣ ਜੇਤਲੀ ਨੇ ਅੱਤਵਾਦ ਦੇ ਮੋਡਿਊਲ ਤੇ ਐਨ.ਆਈ.ਏ. ਦੇ ਖੁਲਾਸੇ ਦੇ ਬਹਾਨੇ ਇੰਟਰਸੈਪਸ਼ਨ (ਰੋਕਥਾਮ) ਨੂੰ ਰਾਸ਼ਟਰੀ ਸੁਰੱਖਿਆ ਨਾਲ ਜੋੜਦੇ ਹੋਏ ਵਿਰੋਧੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ|


