ਸਰਕਾਰੀ ਵਿਭਾਗਾਂ ਨੂੰ ਹਿੰਦੀ ਭਾਸ਼ਾ ਵਿਚ ਵੱਧ ਤੋਂ ਵੱਧ ਲਿਖਤ-ਪੜਤ ਕਰਨੀ ਚਾਹੀਦੀ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਿੰਦੀ ਉੱਤਰ ਭਾਰਤ ਦੇ ਸੂਬਿਆਂ ਦੀ ਰਾਜਭਾਸ਼ਾ ਤਾਂ ਹੈ ਹੀ, ਪਰ ਇਸ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰੀ ਵਿਭਾਗਾਂ ਨੂੰ ਹਿੰਦੀ ਭਾਸ਼ਾ ਵਿਚ ਵੱਧ ਤੋਂ ਵੱਧ ਲਿਖਤ-ਪੜਤ ਕਰਨੀ ਚਾਹੀਦੀ ਹੈ ਤਾਂ ਜੋ ਆਮ ਵਿਅਕਤੀ ਨੂੰ ਆਸਾਨੀ ਨਾਲ ਜਾਣਕਾਰੀ ਮਹੁੱਇਆ ਹੋ ਸਕੇ| ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਤਕ ਅਦਾਲਤ ਤੇ ਹੋਰ ਗੈਰ-ਹਿੰਦੀ ਉੱਤਰ ਭਾਰਤ ਦੇ ਸੂਬਿਆਂ ਦੇ ਨਾਲ ਸਰਕਾਰੀ ਵਿਭਾਗਾਂ ਦਾ ਲਿਖਤ-ਪੜਤ ਹੁੰਦਾ ਹੈ, ਉੱਥੇ ਹਿੰਦੀ ਦੇ ਨਾਲ-ਨਾਲ ਅੰਗ੍ਰੇਜੀ ਵਿਚ ਵਿਚ ਲਿਖਤ-ਪੜਤ ਕੀਤਾ ਜਾਣਾ ਚਾਹੀਦਾ ਹੈ| ਉਨਾਂ ਕਿਹਾ ਕਿ ਜਿੱਥੇ ਤਕ ਹਰਿਆਣਾ ਵਿਚ ਸਰਕਾਰੀ ਵਿਭਾਗਾਂ ਦੇ ਹਿੰਦੀ ਵਿਚ ਕੰਮ ਕਰਨ ਦੀ ਗੱਲ ਹੈ, ਇਸ ਸਬੰਧ ਵਿਚ ਮੁੱਖ ਸਕੱਤਰ ਦਫਤਰ ਦੇ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਨੋਟੀਫਿਕੇਸ਼ਨ ਪ੍ਰਸ਼ਾਸਨਿਕ ਸਕੱਤਰਾਂ ਨੂੰ ਜਾਰੀ ਕੀਤੇ ਜਾਂਦੇ ਹਨ| ਉਨਾਂ ਕਿਹਾ ਕਿ ਮੁੱਖ ਸਕੱਤਰ ਦਫਤਰ ਵੱਲੋਂ ਕਲ ਹੀ ਇਕ ਅਜਿਹੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ| ਇੰਨਾਂ ਹੀ ਨਹੀਂ, ਇਸ ਤੋਂ ਪਹਿਲਾਂ ਵੀ ਸਾਲ 1993, 1999, 2006 ਅਤੇ 2016 ਵਿਚ ਵੀ ਮੁੱਖ ਸਕੱਤਰ ਦਫਤਰ ਵੱਲੋਂ ਕਲ ਹੀ ਇਕ ਅਜਿਹੀ ਨੋਟੀਫਿਕੇਸ਼ਨ ਜਾਰੀ ਹੋਈ ਹੈ|

VIA PUNJAB