- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਾਊਨ ਅਤੇ ਕੰਟਰੀ ਪਲੈਨਰਜ਼ ਦੀ 3 ਰੋਜ਼ਾ ਰੋਜ਼ਾ ਰਾਸ਼ਟਰੀ ਕਾਂਗਰਸ ਚੰਡੀਗੜ ਵਿਚ 4 ਜਨਵਰੀ ਤੋਂ
ਦੇਸ਼ ਭਰ ਦੇ ਟਾਊਨ ਪਲੈਨਰਜ਼ ਸ਼ਹਿਰੀ ਲੈਂਡ ਨੀਤੀਆਂ ਅਤੇ ਸ਼ਹਿਰੀ ਵਿਕਾਸ ਬਾਰੇ ਵਿਚਾਰ ਕਰਨ ਲਈ ਚੰਡੀਗੜ ਵਿਚ ਜੁੜਨਗੇ
ਚੰਡੀਗੜ – ਦੇਸ਼ ਭਰ ਦੇ ਟਾਊਨ ਪਲੈਨਰਜ਼ 4 ਤੋਂ 6 ਜਨਵਰੀ ਤੱਕ ਚੰਡੀਗੜ ਵਿੱਚ ਹੋਣ ਵਾਲੀ 67ਵੀਂ ਤਿੰਨ ਦਿਨਾ ਰਾਸ਼ਟਰੀ ਟਾਊਨ ਤੇ ਕੰਟਰੀ ਪਲੈਨਰਜ਼ ਕਾਂਗਰਸ ਲਈ ਇਕੱਠੇ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਟੀ.ਪੀ.ਆਈ ਦੇ ਪ੍ਰਧਾਨ ਡਾ: ਡੀ.ਐਸ ਮੇਸ਼ਰਾਮ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਮਾਹਰ ‘ਸ਼ਹਿਰੀ ਲੈਂਡ ਨੀਤੀਆਂ ਅਤੇ ਸ਼ਹਿਰੀ ਯੋਜਨਾਬੰਦੀ’ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕਰਨਗੇ ਅਤੇ ਇਨਾਂ ਤਿੰਨ ਦਿਨਾਂ ਵਿੱਚ ਆਪੋ-ਆਪਣੇ ਤਜਰਬੇ ਵਿਸ਼ੇਸ਼ ਤੌਰ ’ਤੇ ਕਾਮਯਾਬੀ ਦੇ ਕਿੱਸੇ ਸਾਂਝੇ ਕਰਨਗੇ। ਉਨਾਂ ਕਿਹਾ ਕਿ ਨਾ-ਕਾਮਯਾਬੀ ਦੀਆਂ ਕਹਾਣੀਆਂ ਵੀ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਕਿ ਇਹ ਪੜਚੋਲ ਕੀਤੀ ਜਾ ਕਿ ਅਜਿਹੀਆਂ ਚੁਣੌਤੀਆਂ ਕਿਉਂ ਪੈਦਾ ਹੋਈਆਂ ਤਾਂ ਜੋ ਭਵਿੱਖ ਵਿਚ ਨਵੀਨਤਮ ਤਕਨਾਲੋਜੀ ਨੂੰ ਅਖ਼ਤਿਆਰ ਕਰਨ ਸਮੇਂ ਲੋੜੀਂਦੀਆਂ ਸਾਵਧਾਨੀਆਂ ਰੱਖੀਆਂ ਜਾ ਸਕਣ।ਡਾ. ਮੇਸ਼ਰਾਮ ਨੇ ਦੱਸਿਆ ਕਿ 4 ਜਨਵਰੀ, 2019 ਨੂੰ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਇਸ ਕਾਂਗਰਸ ਦਾ ਉਦਘਾਟਨ ਕਰਨਗੇ ਅਤੇ ਉਦਘਾਟਨੀ ਭਾਸ਼ਨ ਦੇਣਗੇ। ਇਸ ਮੌਕੇ ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪੰਜਾਬ ਗੈਸਟ ਆਫ ਆਨਰ ਹੋਣਗੇ ਅਤੇ ਸ੍ਰੀਮਤੀ ਵਿੰਨੀ ਮਹਾਜਨ ਵਧੀਕ ਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਉਦਘਾਟਨੀ ਸੈਸ਼ਨ ਦੌਰਾਨ ਨੁਮਾਇੰਦਿਆਂ ਨੂੰ ਸੰਬੋਧਨ ਕਰਨਗੇ। ਇਸ ਸੈਸ਼ਨ ਉਪਰੰਤ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਇੱਕ ਵਿਸੇਸ਼ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।ਸ੍ਰੀ ਮੇਸ਼ਰਾਮ ਨੇ ਅੱਗੇ ਦੱਸਿਆ ਕਿ ਲੋਕ ਨਿਰਮਾਣ ਅਤੇ ਸੂਚਨਾ ਤੇ ਤਕਨਾਲੋਜੀ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਉਦਘਾਟਨੀ ਸੈਸ਼ਨ ਤੋਂ ਬਾਅਦ 12:30 ਤੋਂ ਸ਼ਾਮ 2 ਵਜੇ ਤੱਕ ‘ਅਰਬਨ ਲੈਂਡ ਪਾਲੀਸੀਜ਼ ਐਂਡ ਸਿਟੀ ਪਲੈਨਿੰਗ‘ ਵਿਸ਼ੇ ‘ਤੇ ਕਰਵਾਏ ਜਾ ਰਹੇ ਪਲੈਂਨਰੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ।ਪਹਿਲੇ ਦਿਨ ਸ਼ਾਮ ਦੇ ਸੈਸ਼ਨ ਦੌਰਾਨ ‘ਉਦਯੋਗਿਕ ਵਿਕਾਸ ਲਈ ਨੀਤੀ‘ ਵਿਸ਼ੇ ‘ਤੇ ਵਰਕਸ਼ਾਪ ਕਰਵਾਈ ਜਾਵੇਗੀ, ਇਸ ਦੀ ਪ੍ਰਧਾਨਗੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੁਜ਼ਗਾਰ ੳੱਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਕਰਨਗੇ।ਮੀਟਿੰਗ ਦੇ ਦੂਜੇ ਦਿਨ 5 ਜਨਵਰੀ ਨੂੰ ਸਵੇਰ ਦੇ ਸੈਸ਼ਨ ਵਿਚ ‘ਲੈਂਡ ਪ੍ਰੋਕੀਊਰਮੈਂਟ ਮੈਥਡਸ ਐਂਡ ਰੀਡਿਵੈਲਪਮੈਂਟ‘ ਵਿਸ਼ੇ ‘ਤੇ ਵਰਕਸ਼ਾਪ ਕਰਵਾਈ ਜਾਵੇਗੀ, ਇਸ ਮੌਕੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਮੁੱਖ ਮਹਿਮਾਨ ਹੋਣਗੇ ਅਤੇ ਬਾਅਦ ਦੁਪਹਿਰ ਦਾ ਸੈਸ਼ਨ ‘ਲੈਂਡ ਐਕੀਊਜੀਸ਼ਨ ਐਂਡ ਅਸੈਂਬਲੀ (ਲੋਕਲ ਸਬ ਥੀਮ) ਵਿਸ਼ੇ ‘ਤੇ ਹੋਵੇਗਾ ਇਸ ਸੈਸ਼ਨ ਦੀ ਪ੍ਰਧਾਨਗੀ ਸਕੂਲ ਸਿੱਖਿਆ ਅਤੇ ਸੁਤੰਰਤਾ ਸੈਨਾਨੀ ਮੰਤਰੀ ਸ੍ਰੀ ਓ.ਪੀ. ਸੋਨੀ ਕਰਨਗੇ।ਡਾ. ਮੇਸ਼ਰਾਮ ਨੇ ਦੱਸਿਆ ਕਿ 5 ਜਨਵਰੀ, 2019 ਨੂੰ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਸਹਿਕਾਰਤਾ ਤੇ ਜੇਲ ਮੰਤਰੀ, ਪੰਜਾਬ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਕਰਨਗੇ। 6 ਜਨਵਰੀ ਨੂੰ ਸਾਰੇ ਡੈਲੀਗੇਟਸ ਫੀਲਡ ਦੌਰਾ ਕਰਨਗੇ।


