ਅੰਨਾ ਹਜ਼ਾਰੇ ਦਾ ਐਲਾਨ-ਮੋਦੀ ਸਰਕਾਰ ਖਿਲਾਫ ਫਿਰ ਕਰਾਂਗਾ ਭੁੱਖ ਹੜਤਾਲ

ਨੈਸ਼ਨਲ ਡੈਸਕ— ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ ਕੇਂਦਰ ‘ਚ ਲੋਕਪਾਲ ਦੀ ਨਿਯੁਕਤੀ ‘ਚ ਦੇਰੀ ਦੇ ਵਿਰੋਧ ‘ਚ ਕੇਂਦਰ ਸਰਕਾਰ ਖਿਲਾਫ 2 ਅਕਤੂਬਰ ਤੋਂ ਭੁੱਖ ਹੜਤਾਲ ਕਰਨਗੇ। ਉਨ੍ਹ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਉਨ੍ਹਾਂ ਦੀ ਮੁਹਿੰਮ ‘ਚ ਉਨ੍ਹਾਂ ਦਾ ਸਾਥ ਦੇਣ। ਹਜ਼ਾਰੇ ਨੇ ਕਿਹਾ ਕਿ ਮੈਂ ਮਹਾਰਾਸ਼ਟਰ ‘ਚ ਅਹਿਮਦਨਗਰ ਜ਼ਿਲੇ ਦੇ ਆਪਣੇ ਪਿੰਡ ਰਾਲੇਗਣ ਸਿੱਧੀ ‘ਚ ਮਹਾਤਮਾ ਗਾਂਧੀ ਦੀ ਜਯੰਤੀ ਵਾਲੇ ਦਿਨ ਤੋਂ ਭੁੱਖ ਹੜਤਾਲ ਕਰਾਂਗਾ। ਰਾਜਗ ਸਰਕਾਰ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਉਹ ਲੋਕਪਾਲ ਦੀ ਨਿਯੁਕਤੀ ਕਰੇਗੀ ਅਤੇ ਸੰਸਦ ਵੱਲੋਂ ਪਾਸ ਅਤੇ ਰਾਸ਼ਟਰਪਤੀ ਵੱਲੋਂ ਜਨਵਰੀ 2014 ‘ਚ ਦਸਤਖਤ ਕੀਤੇ ਲੋਕਪਾਲ ਬਿੱਲ ਨੂੰ ਲਾਗੂ ਕਰੇਗੀ ਪਰ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਨੂੰ ਲੈ ਕੇ ਇਸ ਸਰਕਾਰ ਕੋਲ ਇੱਛਾ ਸ਼ਕਤੀ ਦੀ ਘਾਟ ਹੈ। ਇਸ ਲਈ ਇਹ ਬਹੁਤ ਸਾਰੇ ਕਾਰਨ ਦੱਸ ਰਹੀ ਹੈ ਅਤੇ ਲੋਕਪਾਲ ਦੀ ਨਿਯੁਕਤੀ ‘ਚ ਦੇਰੀ ਕਰ ਰਹੀ ਹੈ। ਲੋਕਪਾਲ ਅੰਦੋਲਨ ਦਾ ਚਿਹਰਾ ਰਹੇ ਹਜ਼ਾਰੇ ਨੇ 2011 ‘ਚ 12 ਦਿਨ ਤੱਕ ਭੁੱਖ ਹੜਤਾਲ ਕੀਤੀ ਸੀ। ਉਨ੍ਹਾਂ ਦੀ ਹੜਤਾਲ ਨੂੰ ਦੇਸ਼ ‘ਚ ਵਿਆਪਕ ਜਨ-ਸਮਰਥਨ ਮਿਲਿਆ ਸੀ। ਇਸ ਦੇ ਚੱਲਦੇ ਸਰਕਾਰ ਨੇ ਲੋਕਪਾਲ ਬਿੱਲ ਪਾਸ ਕਰ ਦਿੱਤਾ ਸੀ। ਹਾਈਕੋਰਟ ਨੇ ਇਸ ਹਫਤੇ ਦੇ ਸ਼ੁਰੂ ‘ਚ ਲੋਕਪਾਲ ਲਈ ਸਰਚ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਕਰਕੇ ਕੇਂਦਰ ਦੇ ਜਵਾਬ ‘ਤੇ ਅਸੰਤੋਸ਼ ਪ੍ਰਗਟ ਕੀਤਾ ਸੀ।

VIA PUNJAB