ਓਮ ਪ੍ਰਕਾਸ਼ ਸੋਨੀ ਵੱਲੋਂ ਤਰਸ ਦੇ ਅਧਾਰ ‘ਤੇ 67 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਵੰਡੇ

ਸੋਨੀ ਵਲੋਂ ਨਵ ਨਿਯੁਕਤ ਮੁਲਾਜਮਾਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਅਪੀਲ

ਚੰਡੀਗੜ – ਸਿੱਖਿਆ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਅੱਜ ਇੱਥੇ ਆਪਣੇ ਕੈਂਪ ਆਫ਼ਿਸ ਵਿਖੇ ਤਰਸ ਦੇ ਅਧਾਰ ‘ਤੇ 67 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਨੋਕਰੀ ਹਾਸਲ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਇਨਾਂ ਨਵ ਨਿਯੁਕਤ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਸਿੱਖਿਆ ਵਿਭਾਗ ਨੂੰ ਹੋਰ ਬਿਹਤਰ ਬਨਾਉਣ ਲਈ ਹਰ ਸੰਭਵ ਯਤਨ ਕਰਨ। ਉਨਾ ਕਿਹਾ ਕਿ ਵਿਭਾਗ ਵਿੱਚ ਤਰਸ ਦੇ ਅਧਾਰ ਤੇ ਮੇਰੇ ਵੱਲੋਂ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ 4 ਵਾਰ ਸਮਾਗਮ ਕਰਕੇ 500 ਦੇ ਕਰੀਬ ਨੌਕਰੀਆ ਦਿੱਤੀ ਜਾ ਚੁਕੀਆ ਹਨ ਅਤੇ ਮੇਰੇ ਵੱਲੋਂ ਇਸ ਸਬੰਧੀ ਸਪਸ਼ਟ ਹਦਾਇਤਾਂ ਹਨ ਕਿ ਜੇਕਰ ਕਿਸੇ ਮੁਲਾਜਮਾਂ ਦੀ ਨੋਕਰੀ ਦੋਰਾਨ ਮੋਤ ਹੋ ਜਾਂਦੀ ਹੈ ਉਸ ਦੇ ਅਸ਼ਰਿਤਾਂ ਨੂੰ ਬਿਨਾਂ ਕਿਸੇ ਅੋਕੜਾ ਦੇ ਅਰਜੀ ਪ੍ਰਾਪਤ ਹੋਣ ਤੋਂ ਬਾਅਦ ਇਲ ਮਹੀਨੇ ਵਿਚ ਉਸ ਦੀ ਯੋਗਤਾ ਅਨੁਸਾਰ ਨੌਕਰੀ ਦੇਣੀ ਯਕੀਨੀ ਬਣਾਈ ਜਾਵੇ।ਅੱਜ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ 67 ਆਸ਼ਰਿਤਾਂ ਨੂੰ ਨੌਕਰੀ ਦਿੱਤੀ ਗਈ ਜਿਨਾਂ ਵਿਚ ਇਕ ਸਾਇੰਸ ਮਾਸਟਰ, ਡੀ.ਪੀ.ਈ. ਦੋ, ਕਲਰਕ 22, ਐਸ.ਐਲ.ਏ. 1, ਲਾਈਬ੍ਰੈਰੀ ਰਿਸਟੋਰਰ 2 ਅਤੇ 39 ਦਰਜਾ ਚਾਰ ਸ਼ਾਮਲ ਹਨ।ਇਸ ਮੌਕੇ ਸਕੱਤਰ ਸਕੁਲ਼ ਸਿੱਖਿਆ ਕ੍ਰਿਸ਼ਨ ਕੁਮਾਰ, ਡੀ.ਪੀ. ਆਈ (ਸੈਕੰਡਰੀ) ਸੁਖਜੀਤ ਪਾਲ ਸਿੰਘ, ਸਮੇਤ ਕਈ ਹੋਰ ਹਾਜਰ ਸਨ।

VIA PUNJAB