ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਸਰਕਾਰ ਦੀ ਯੋਜਨਾਵਾਂ ਦੀ ਫਿਲਮ ਵਿਖਾਈ ਜਾਵੇ

ਚੰਡੀਗੜ – ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ ਨੇ ਕਿਹਾ ਹੈ ਕਿ ਵਿਭਾਗ ਵੱਲੋਂ ਆਯੋਜਿਤ ਰਾਤ ਦੇ ਪ੍ਰੋਗ੍ਰਾਮਾਂ ਵਿਚ ਸਰਕਾਰ ਦੀ ਯੋਜਨਾਵਾਂ ਦੀ ਫਿਲਮ ਵਿਖਾਈ ਜਾਵੇ ਤਾਂ ਜੋ ਜਨਤਾ ਨੂੰ ਇੰਨਾਂ ਯੋਜਨਾਵਾਂ ਦੀ ਪੂਰੀ ਜਾਣਕਾਰੀ ਮਿਲ ਸਕੇ ਅਤੇ ਲੋਕ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਚੁੱਕ ਸਕਣ| ਡਾਇਰੈਕਟਰ ਜਨਰਲ ਪੰਚਕੂਲਾ ਵਿਚ ਸਾਰੇ ਜਿਲਿਆਂ ਤੋਂ ਆਏ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨਾਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਦੇ ਰਹੇ ਸਨ| ਉਨਾਂ ਕਿਹਾ ਕਿ ਸਾਰੇ ਜਿਲਾ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਫੇਸਬੁੱਕ, ਟਵਿਟਰ, ਵਾਟਸਅਪ, ਇੰਸਟਾਗ੍ਰਾਮ ਆਦਿ ਨੂੰ ਰੈਗੂਲਰ ਤੌਰ ‘ਤੇ ਅਪਡੇਟ ਕਰਨ ਲਅਤੇ ਵਿਭਾਗੀ ਵੈਬਸਾਇਟ ਨੂੰ ਅਪਡੇਟ ਕਰਨ ਲਈ ਵਧੀਆ ਸੁਝਾਅ ਭੇਜਣ ਤਾਂ ਜੋ ਇੰਨਾਂ ਨੂੰ ਵਿਭਾਗੀ ਵੈਬਸਾਇਟ ਨੂੰ ਹੋਰ ਵਧੀਆ ਬਣਾਇਆ ਜਾ ਸਕੇ| ਉਨਾਂ ਕਿਹਾ ਕਿ ਯੋਜਨਾਵਾਂ ਦੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਸੂਬੇ ਦੇ ਸਾਰੇ ਪਿੰਡਾਂ ਵਿਚ ਜਨਤਕ ਥਾਂਵਾਂ ‘ਤੇ ਵਾਲ ਪੇਂਟਿੰਗ ਕਰਵਾਈ ਜਾਵੇਗੀ| ਇਸ ਲਈ ਅਧਿਕਾਰੀ ਹਰ ਪਿੰਡ ਵਿਚ 4-5 ਥਾਂਵਾਂ ਦੀ ਚੋਣ ਕਰਕੇ ਮੁੱਖ ਦਫਤਰ ਨੂੰ ਸੂਚੀ ਭਿਜਵਾਉਣਾ ਯਕੀਨੀ ਕਰਨ| ਇਸ ਤੋਂ ਇਲਾਵਾ, ਸੂਬੇ ਦੇ ਸਾਰੇ ਪੈਟ੍ਰੋਲ ਪੰਪਾਂ ‘ਤੇ ਸਰਕਾਰ ਦੀ ਲੋਕ ਭਲਾਈ ਨੀਤੀਆਂ ਨੂੰ ਦਰਸਾਉਣ ਵਾਲੇ ਹੋਡਿੰਗ ਵੀ ਲਗਾਏ ਜਾਣਗੇ| ਉਨਾਂ ਕਿਹਾ ਕਿ ਜਨਤਕ ਥਾਂਵਾਂ ‘ਤੇ ਸਰਕਾਰ ਦੀ ਵਾਲ ਸਕ੍ਰੀਨ ਲਗਾਉਣ ਲਈ ਵੀ ਤਿਆਰੀਆਂ ਕੀਤੀ ਜਾ ਰਹੀ ਹੈ| ਡਾਇਰੈਕਟਰ ਜਰਨਲ ਨੇ ਕਿਹਾ ਕਿ ਵਿਭਾਗ ਵੱਲੋਂ ਸਰਲ ਪੋਟਰਲ ਰਾਹੀਂ ਪੱਤਰਕਾਰਾਂ ਦੀ ਮਾਨਤਾ, ਹਿੰਦੀ ਅੰਦੋਲਨਕਾਰੀਆਂ ਅਤੇ ਪੱਤਰਕਾਰਾਂ ਦੀ ਪੈਨਸ਼ਨ ਦੇ ਬਿਨੈ ਆਨ-ਲਾਈਨ ਕੀਤੇ ਜਾ ਚੁੱਕੇ ਹਨ| ਜਿਲਾ ਪੱਧਰ ਅਧਿਕਾਰ ਇੰਨਾਂ ਬਿਨਿਆਂ ਨੂੰ ਸਰਕਾਰ ਪੋਟਰਲ ਰਾਹੀਂ ਭਿਜਵਾਉਣਾ ਯਕੀਨੀ ਕਰਨ| ਉਨਾਂ ਕਿਹਾ ਕਿ ਪਾਇਲੈਟ ਪ੍ਰੋਜੈਕਟ ਵੱਜੋਂ ਗੱਡੀਆਂ ‘ਤੇ ਐਲ.ਈ.ਡੀ. ਲਗਾ ਕੇ ਸਰਕਾਰ ਦੀ ਯੋਜਨਾਵਾਂ ਤੇ ਸਮਾਜਿਕ ਬੁਰਾਇਆਂ ਦੇ ਪ੍ਰਤੀ ਸਚੇਤ ਕਰਨ ਵਾਲੀ ਫਿਲਮ ਵਿਖਾਉਣ ਦੀ ਯੋਜਨਾ ਵੀ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ| ਸ਼ੁਰੂ ਵਿਚ ਕਰਨਾਲ, ਫਰੀਦਾਬਾਦ, ਅੰਬਾਲਾ ਤੇ ਗੁਰੂਗ੍ਰਾਮ ਜਿਲਿਆਂ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ| ਸ੍ਰੀ ਸਰੋ ਨੇ ਕਿਹਾ ਕਿ ਜਿਲਾ ਪੱਧਰ ‘ਤੇ ਅਧਿਕਾਰੀ ਹਰ ਮਹੀਨੇ ਅੰਤਯੋਦਯ ਭਵਨ ਵਿਚ ਜਾਣ ਅਤੇ ਉਨਾਂ ਵਿਚ ਵਿਭਾਗ ਦੀ ਪ੍ਰਚਾਰ ਸਮੱਗਰੀ ਦੀ ਵੰਡ ਦੀ ਵਿਵਸਥਾ ਕਰਨਾ ਯਕੀਨੀ ਕਰਨ| ਉਨਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਕੀਤੇ ਜਾਣ ਵਾਲੇ ਰਾਤ ਦੇ ਪ੍ਰੋਗ੍ਰਾਮਾਂ ਨੂੰ ਵਧੀਆ ਆਯੋਜਿਤ ਕਰਨ ਲਈ ਸਰਪੰਚ, ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ, ਐਸ.ਐਚ.ਓ., ਡਿਪਟੀ ਕਮਿਸ਼ਨਰ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂੰ ਕਰਵਾਉਣ ਤਾਂ ਜੋ ਕਿਸੇ ਤਰਾਂ ਦੀ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਏ| ਇਸ ਮੌਕੇ ‘ਤੇ ਡਾਇਰੈਕਟਰ ਜਰਨਲ ਨੇ ਜਿਲਿਆਂ ਵਿਚ ਵਿਭਾਗ ਦੀ ਵੱਖ-ਵੱਖ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਸਮੱਸਿਆਵਾਂ ਦੀ ਜਾਣਕਾਰੀ ਵੀ ਲਈ| ਵਧੀਆ ਡਾਇਰੈਕਟਰ ਸਤੀਸ਼ ਜੈਨ ਤੇ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਗੌਰੀ ਮਿਢਾ ਨੇ ਡਾਇਰੈਕਟਰ ਜਰਨਲ ਨੂੰ ਭਰੋਸਾ ਦਿੱਤਾ ਕਿ ਉਨਾਂ ਨੇ ਅਧਿਕਾਰੀਆਂ ਨੂੰ ਜੋ ਦਿਸ਼ਾ-ਨਿਰਦੇਸ਼ ਦਿੱਤੇ ਹਨ, ਉਹ ਸਾਰੀਆਂ ਉਨਾਂ ਦੀ ਪਾਲਣਾ ਯਕੀਨੀ ਕਰਨਗੇ|

VIA PUNJAB