ਆਰੀਅਨਜ਼ ਗਰੁੱਪ ਦੇ ਡੀਨ, ਪ੍ਰੌਫੈਸਰ ਏਪੀ ਜੈਨ ਦਾ ਦਿਹਾਂਤ

ਸ਼ਾਂਤੀ ਪਾਠ 20 ਜਨਵਰੀ , ਐਤਵਾਰ ਨੂੰ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਡੀਨ, ਪ੍ਰੌਫੈਸਰ ਏਪੀ ਜੈਨ ਹੁਣ ਇਸ ਦੁਨੀਆਂ ਵਿੱਚ ਰਹੇ। 16 ਜਨਵਰੀ ਨੂੰ ਹੀਰੋ ਹਰਟ ਹੋਸਪੀਟਲ ਵਿੱਚ ਇੱਕ ਹਫਤੇ ਦੀ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ। ਉਹ 80 ਤੋਂ ਜਿਆਦਾ ਉਮਰ ਦੇ ਸਨ। ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਸ਼ਾਂਤੀ ਪਾਠ 20 ਜਨਵਰੀ , ਐਤਵਾਰ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਦਾਲਿਮਾ ਵਿਹਾਰ ਮੰਦਿਰ ਰਾਜਪੁਰਾ ਵਿੱਚ ਹੋਵੇਗਾ। ਪ੍ਰੌਫੈਸਰ ਏਪੀ ਜੈਨ ਸਾਲ 2007 ਤੋਂ ਆਰੀਅਨਜ਼ ਨਾਲ ਜੁੜੇ ਹੋਏ ਸਨ। ਜਿਆਦਾ ਉਮਰ ਦੇ ਬਾਵਜੂਦ ਉਹ ਬਹੁਤ ਚੁਸਤ ਅਤੇ ਫੁਰਤੀਲੇ ਸਨ ਅਤੇ ਹੋਰ ਟੀਮ ਮੈਂਬਰਾਂ ਦੇ ਲਈ ਰੋਲ ਮਾੱਡਲ ਸਨ। ਉਹ ਆਰੀਅਨਜ਼ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਕਈ ਸਾਲਾਂ ਤੱਕ ਪੀਐਮਐਨ ਕਾਲੇਜ, ਰਾਜਪੁਰਾ ਦੇ ਪ੍ਰਿੰਸੀਪਲ ਵੀ ਰਹੇ ਸਨ।

VIA PUNJAB