- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਪੜ ਵਿਖੇ ਦਰਦਨਾਕ ਹਾਦਸਾ-ਔਰਤ ਦੀ ਮੌਤ
ਰੂਪਨਗਰ – ਰੂਪਨਗਰ ਦੇ ਨੈਸ਼ਨਲ ਹਾਈਵੇ ਨੰਬਰ 205 ਦੇ ਚੌਕ ਨੇੜੇ ਜੇ. ਆਰ .ਥੀਏਟਰ ਦੇ ਕੋਲ ਤੇ ਉਸ ਸਮੇਂ ਦਰਦਨਾਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਆ ਰਹੀ ਸਵਿਫ਼ਟ ਕਾਰ ਜਿਸ ਨੂੰ ਕਿ ਸਤਪਾਲ ਸਿੰਘ ਵਾਸੀ ਸ੍ਰੀ ਅਨੰਦਪੁਰ ਸਾਹਿਬ ਚਲਾ ਰਿਹਾ ਸੀ ਜੋ ਕਿ ਅਨੰਦਪੁਰ ਸਾਹਿਬ ਤੋਂ ਲੁਧਿਆਣੇ ਜਾ ਰਹੇ ਸਨ । ਜਦੋਂ ਉਹ ਰੋਪੜ ਨੈਸ਼ਨਲ ਹਾਈਵੇ ਨੰਬਰ 205 ਤੇ ਰੋਪੜ ਤੋਂ ਲੁਧਿਆਣਾ ਜਾਣ ਵਾਸਤੇ ਮੁੜੇ ਤਾਂ ਕਾਰ ਚਲਾ ਰਹੇ ਸਤਪਾਲ ਸਿੰਘ ਨੇ ਆਪਣੇ ਨਾਲ ਜਾ ਰਹੇ ਟਿਪਰ ਨੂੰ ਗਲਤ ਪਾਸਿਓਂ ਓਵਰਟੇਕ ਕਰ ਕੇ ਇਕਦਮ ਕਾਰ ਨੂੰ ਲੁਧਿਆਣੇ ਵਲ ਨੂੰ ਮੁੜਨ ਲਗੇ ਤਾਂ ਪਿਛੋਂ ਆ ਰਹੇ ਟਿਪਰ ਦੀ ਚਪੇਟ ਵਿਚ ਆ ਗਏ ਟਿਪਰ ਚਾਲਕ ਨੇ ਇਕਦਮ ਕਾਰ ਨੂੰ ਅਗੇ ਵੇਖ ਟਿਪਰ ਨੂੰ ਓਵਰ ਸਪੀਡ ਵਿਚ ਹੀ ਲੁਧਿਆਣੇ ਵਾਲੀ ਸਾਈਡ ਨੂੰ ਮੋੜ ਦਿਤਾ ਅਤੇ ਬਜਰੀ ਨਾਲ ਭਰਿਆ ਹੋਇਆ ਟਿਪਰ ਸਵਿਫ਼ਟ ਕਾਰ ਦੇ ਉਪਰ ਪਲਟ ਗਿਆ ਅਤੇ ਕਾਰ ਵਿਚ ਸਵਾਰ ਕਾਰ ਚਾਲਕ ਸਤਪਾਲ ਸਿੰਘ ਉਨ੍ਹਾਂ ਦੇ ਪੁਤਰ ਵਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਜਿੰਦਰ ਕੌਰ ਭਰੇ ਹੋਏ ਬਜਰੀ ਵਾਲੇ ਟਿਪਰ ਦੇ ਥਲੇ ਦਬ ਗਏ। ਜਿਸ ਕਾਰਨ ਰਾਜਵਿੰਦਰ ਕੌਰ ਪਤਨੀ ਸਤਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਸਤਪਾਲ ਸਿੰਘ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਪੁਤਰ ਬਰਿੰਦਰ ਸਿੰਘ ਜੋ ਕਿ ਕਾਰ ਵਿਚ ਪਿਛੇ ਵਾਲੀ ਸੀਟ ਤੇ ਬੈਠੇ ਹੋਏ ਸਨ । ਉਸ ਦੀਆਂ ਦੋਨੋਂ ਲਤਾਂ ਟੁਟ ਗਈਆਂ ਅਤੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਪੀ.ਜੀ.ਆਈ ਰੈਫਰ ਕਰ ਦਿਤਾ ਗਿਆ।ਇਸ ਵਡੇ ਸੜਕ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਖਿਲਾਫ਼ ਰੋਸ ਵੀ ਪ੍ਰਗਟ ਅਤੇ ਕਿਹਾ ਕਿ ਉਹ ਪਹਿਲਾਂ ਵੀ ਮੰਗ ਕਰਦੇ ਆਏ ਹਨ ਕਿ ਇਸ ਜਗ੍ਹਾ ਉਪਰ ਬਤੀਆਂ ਲਗਾਉਣੀਆਂ ਚਾਹੀਦੀਆਂ ਹਨ। ਇਸ ਸੜਕ ਹਾਦਸੇ ਤੋਂ ਬਾਅਦ ਲੋਕਾਂ ਦਾ ਗੁਸਾ ਨੈਸ਼ਨਲ ਹਾਈਵੇ ਬਣਾਉਣ ਵਾਲੀ ਕੰਪਨੀ ਬੀ.ਐਸ.ਸੀ ਅਤੇ ਸੀ .ਐਡ. ਸੀ ਉਪਰ ਵੀ ਨਿਕਲਿਆ।


