- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਮ ਚੋਣਾਂ 2019 ਦੇ ਮੱਦੇਨਜਰ ਸਵੀਪ ਗਤੀਵਿਧੀਆਂ ਲਾਂਚ
ਵੋਟਰਾਂ ਨੂੰ ਜਾਗਰੁਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਸਵੀਪ ਗਤੀਵਿਧੀਆ : ਸੀ.ਈ.ਉ.
ਚੰਡੀਗੜ – ਆਮ ਚੋਣਾਂ 2019 ਦੇ ਮੱਦੇਨਜਰ ਅੱਜ ਇਥੇ ਦਫਤਰ ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਸਵੀਪ ਗਤੀਵਿਧੀਆਂ ਨੂੰ ਲਾਂਚ ਕੀਤਾ ਗਿਆ।ਇਹ ਗਤੀਵਿਧੀਆ ਚੋਣ ਕਮਿਸ਼ਨ ਭਾਰਤ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਕੀਤੀਆਂ ਜਾਣਗੀਆਂ, ਤਾਂ ਜੋ ਆਮ ਚੋਣਾਂ 2019 ਦੇ ਮੱਦੇਨਜਰ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ।ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਿਸਟੈਮੈਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ (ਸਵੀਪ) ਨੂੰ ਸੁਰੂ ਕਰਨ ਦਾ ਮਕਸਦ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਅਤੇ ਆਦਰਸ਼ ਵੋਟਿੰਗ ਕਰਨ ਪ੍ਰਤੀ ਜਾਗਰੂਕ ਕਰਨਾਂ ਹੈ ।ਉਨਾਂ ਦੱਸਿਆ ਕਿ ਸਵੀਪ ਗਤੀਵਿਧੀਆਂ ਪਹਿਲਾਂ ਵੀ ਚਲਾਈਆ ਜਾਂਦੀਆਂ ਹਨ ਪਰ ਇਸ ਵਾਰ ਐਨ.ਜੀ.ਜ ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਦੀ ਮਦਦ ਨਾਲ ਇਸ ਗਤੀਵਿਧੀ ਨੂੰ ਵੱਡੇ ਪੱਧਰ ‘ਤੇ ਚਲਾਇਆ ਜਾਵੇਗਾ। ਡਾ ਰਾਜੂ ਨੇ ਦੱਸਿਆ ਕਿ ਇਸ ਗਤੀਵਿਧੀ ਨਾਲ ਜੁੜੇ ਐਨ.ਜੀ.ਜ., ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਇਸ ਕਾਰਜ ਲਈ ਪਹਿਲਾਂ ਤੋਂ ਸਥਾਪਤ ਕੀਤੀਆਂ ਗਈਆ ਸੰਸਥਾਵਾਂ ਨਾਲ ਮਿਲ ਕੇ ਵੋਟਰਾਂ ਨੂੰ ਜਾਗਰੁਕ ਕਰਨ ਦਾ ਕੰਮ ਕਰਨਗੀਆ।ਉਨਾਂ ਦੱਸਿਆ ਕਿ ਇਹ ਮੁੱਖ ਤੋਰ ਤੇ ਚੋਣ ਪਾਠਸ਼ਾਲਾ ਦਾ ਆਯੋਜਨ ਕਰਨ,ਵੋਟਰ ਜਾਗਰੂਕਤਾ ਕਲੱਬ ਸਥਾਪਤ ਕਰਨ,ਵੋਟਰ ਜਾਗਰੂਕਤਾ ਫੋਰਮ ਸਥਾਪਤ ਕਰਨ ਜਾ ਪਹਿਲਾ ਤੋਂ ਸਥਾਪਤ ਕਲੱਬਾਂ ਅਤੇ ਫੋਰਮਜ਼ ਨੂੰ ਹੋਰ ਮਜਬੁਤ ਕਰਨ ਦਾ ਕੰਮ, ਸਰਵਿਸ ਵੋਟਰਾਂ ਨੂੰ ਉਨਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ, ਵੋਟਰ ਸਹਾਇਤਾ ਕੇਂਦਰ ਸਥਾਪਨ, 360 ਡਿਗਰੀ ਕਮਿਊਨੀਕੇਸ਼ਨ ਕੰਪੇਨ ਅਧੀਨ ਵੋਟਰ ਹੈਲਪਲਾਈਨਨੰਬਰ 1950 ਬਾਰੇ ਜਾਗਰੁਕ ਕਰਨਾ ਹੈ।ਸੀ.ਈ.ਉ. ਨੇ ਦੱਸਿਆ ਕਿ ਇਸ ਤੋਂ ਇਲਾਵਾ ਪੂਰੇ ਰਾਜ ਵਿੱਚ ਚੋਣਾਂ ਸਬੰਧੀ ਅਤੇ ਵੋਟਰਾਂ ਦੇ ਅਧਿਕਾਰਾਂ ਸਬੰਧੀ ਜਾਣੂ ਕਰਵਉਦੇ ਪੋਸਟਰ ਲਗਾਏ ਜਾਣਗੇ, ਮਲਟੀ ਮੀਡੀਆ, ਸੋਸ਼ਲ ਮੀਡੀਆਂ ਰਾਹੀ ਜਾਗਰੂਕ ਕਰਨ ਦਾ ਕੰਮ, ਰੇਡਉਿ ਜੋਕੀਜ਼ ਦੀ ਵਰਕਸ਼ਾਪ, ਵੱਖ- ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾ ਨੂੰ ਜਾਗਰੂਕ ਕਰਨ ਬਾਰੇ ਵੀ ਪ੍ਰੋਗਰਾਮ ਕੀਤੇ ਜਾਣਗੇ।


