ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣ ਸੁਮਿੱਤਰਾ ਮਹਾਜਨ: ਉਮਰ

ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੀਤੀਆਂ ਟਿੱਪਣੀਆਂ ਲਈ ਉਨ੍ਹਾਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਦੀ ਮਰਿਆਣਾ ਦਾ ਖਿਆਲ ਰੱਖਣ ਚਾਹੀਦਾ ਹੈ। ਸ੍ਰੀਮਤੀ ਮਹਾਜਨ ਨੇ ਲੰਘੇ ਦਿਨ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਵਾਡਰਾ ਦੇ ਸਿਆਸੀ ਪਿੜ ’ਚ ਨਿੱਤਰਨ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਹੀਂ ਨਿਭਾ ਸਕਦੇ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਨੇ ਮਹਾਜਨ ਨੂੰ ਚੇਤੇ ਕਰਵਾਇਆ ਕਿ ਉਹ ਲੋਕ ਸਭਾ ਦੇ ਸਪੀਕਰ ਹਨ। ਉਮਰ ਨੇ ਮਹਾਜਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਅਜਿਹੀ ਫੋਕੀ ਬਿਆਨਬਾਜ਼ੀ ਨੂੰ ਭਵਿੱਖ ਲਈ ਬਚਾ ਕੇ ਰੱਖਣ ਤੇ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਰੱਖਣ। ਉਮਰ ਨੇ ਟਵੀਟ ਕੀਤਾ, ‘ਮੈਮ ਤੁਸੀਂ ਲੋਕ ਸਭਾ ਦੇ ਸਪੀਕਰ ਹੋ। ਅਜਿਹੀ ਫੋਕੀ ਬਿਆਨਬਾਜ਼ੀ ਉਦੋਂ ਕੀਤੀ ਜਾਵੇ ਜਦੋਂ ਤੁਸੀਂ ਇਸ ਅਹੁਦੇ ਉੱਤੇ ਨਾ ਹੋਵੋ।

VIA PUNJAB