ਝਾਰਖੰਡ ਵਿੱਚ ਹੋਏ ਸਖਤ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 5 ਨਕਸਲੀ ਕੀਤੇ ਢੇਰ

ਰਾਂਚੀ – ਝਾਰਖੰਡ ਦੇ ਸਿੰਘਭੂਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ| ਅੱਜ ਹੋਏ ਸਖਤ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 5 ਨਕਸਲੀਆਂ ਨੂੰ ਮਾਰ ਦਿੱਤਾ| ਮੁਕਾਬਲੇ ਵਾਲੇ ਸਥਾਨ ਤੇ ਪੁਲੀਸ ਨੂੰ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ| ਪ੍ਰਾਪਤ ਜਾਣਕਾਰੀ ਮੁਤਾਬਕ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਜਾਣਕਾਰੀ ਮਿਲਣ ਤੇ ਸੋਮਵਾਰ ਸ਼ਾਮ ਕੇਂਦਰੀ ਰਿਜ਼ਰਵ ਪੁਲੀਸ ਬਲ ਦੀ ਕੋਬਰਾ ਬਟਾਲੀਅਨ ਅਤੇ ਖੂੰਟੀ ਪੁਲੀਸ ਨੇ ਮੁਰਹੂ ਥਾਣਾ ਖੇਤਰ ਵਿੱਚ ਨਕਸਲੀਆਂ ਦੇ ਠਿਕਾਣਿਆਂ ਦੀ ਘੇਰਾਬੰਦੀ ਕਰ ਦਿੱਤੀ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਲਈ ਕਿਹਾ ਪਰ ਨਕਸਲੀਆਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ| ਇਸ ਤੋਂ ਬਾਅਦ ਅੱਜ ਸਵੇਰੇਸਾਰ ਹੋਈ ਭਿਆਨਕ ਗੋਲੀਬਾਰੀ ਵਿੱਚ ਸੁਰੱਖਿਆ ਬਲਾ ਨੇ 4 ਨਕਸਲੀਆਂ ਨੂੰ ਮਾਰ ਦਿੱਤਾ ਅਤੇ 2 ਹੋਰ ਨਕਸਲੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ|

VIA PUNJAB