ਅਨਏਡਿਡ ਕਾਲੇਜਿਸ ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਗਹਿਲੋਤ ਨੂੰ ਨਵੀਂ ਦਿੱਲੀ ਵਿੱਚ ਮਿਲਣਗੇ

ਮੋਹਾਲੀ – ਅਨਏਡਿਡ ਕਾਲੇਜਿਸ ਦੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦਾ ਵਫਦ ਬਕਾਇਆ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਫੰਡ ਦੇ ਲਈ ਮਿਨਿਸਟਰੀ ਆਫ ਸਟੇਟ ਫਾਰ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ, ਸ਼੍ਰੀ ਵਿਜੈ ਸਾਂਪਲਾ ਅਤੇ ਸੈਂਟਰ ਮਿਨਿਸਟਰ ਆਫ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ, ਡਾ.ਥਾਵਰ ਚੰਦ ਗਹਿਲੋਤ ਨੂੰ 31 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਮਿਲੇਗਾ।ਜੈਕ ਦੇ ਬੁਲਾਰੇ, ਡਾ.ਅੰਸ਼ੂ ਕਟਾਰੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਰਥਿਕ ਸਾਲ ਹੁਣ ਖਤਮ ਹੋਣ ਵਾਲਾ ਹੈ। ਪਹਿਲਾਂ ਤੋਂ ਹੀ ਬਹੁਤ ਸਾਰੇ ਕਾਲੇਜ ਧਨਰਾਸ਼ੀ ਜਾਰੀ ਨਾ ਹੋਣ ਦੇ ਕਾਰਣ ਮੁਸ਼ਕਿਲ ਵਿੱਚ ਹਨ ਅਤੇ ਬਹੁਤ ਸਾਰੇ ਕਾਲੇਜ ਕੇਂਦਰ ਸਰਕਾਰ ਵੱਲ 1200 ਕਰੋੜ ਦੇ ਬਕਾਇਆ ਪੀਐਮਐਸ ਦੇ ਕਾਰਣ 31 ਮਾਰਚ ਨੂੰ ਨੋਨ ਪ੍ਰੌਫੀਟੇਬਲ ਐਸਟਸ ਵਿੱਚ ਤਬਦੀਲ ਹੋ ਜਾਣਗੇ।ਜੈਕ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਭੁਗਤਾਨ ਨਾ ਹੋਣ ਦੇ ਕਾਰਣ ਕਾਲੇਜਿਸ ਨੂੰ ਕਈ ਤਰਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਐਨਪੀਏ ਅਕਾਊਂਟਸ, ਕਬਜੇ, ਚੈੱਕ ਬਾਊਂਸਿੰਗ ਦੇ ਮਾਮਲੇ, ਤਨਖਾਹਾਂ ਵਿੱਚ ਦੇਰੀ, ਅਨਏਡਿਡ ਕਾਲੇਜਿਸ ਦੀ ਮੈਨੇਜਮੈਂਟ ਅਤੇ ਸਟਾਫ ਤੇ ਮਾਨਸਿਕ ਦਬਾਵ।ਇਸ ਵਫਦ ਵਿੱਚ 12 ਸੰਘਾਂ ਦੇ ਪ੍ਰੈਜ਼ੀਡੈਂਟ ਸ਼ਾਮਿਲ ਹੌਣਗੇ ਜਿਹਨਾਂ ਵਿੱਚ ਡਾ.ਜੇ.ਐਸ.ਧਾਲੀਵਾਲ, ਪ੍ਰੈਜ਼ੀਡੈਂਟ, ਪੁਟੀਆ; ਡਾ.ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸ਼੍ਰੀ ਜਗਜੀਤ ਸਿੰਘ ਬੀ.ਐੱਡ ਫੈਡਰੇਸ਼ਨ; ਸ਼੍ਰੀ ਚਰਨਜੀਤ ਵਾਲੀਆ, ਪ੍ਰੈਜ਼ੀਡੈਂਟ ਨਰਸਿੰਗ ਕਾਲੇਜਿਸ ਐਸੋਸਿਏਸ਼ਨ; ਡਾ.ਗੁਰਮੀਤ ਸਿੰਘ ਧਾਲੀਵਾਲ, ਅਕੈਡਮਿਕ ਐਡਵਾਈਜ਼ਰੀ ਫੋਰਮ (ਏਏਐਫ); ਸ਼੍ਰੀ ਅਨਿਲ ਚੌਪੜਾ, ਕੰਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ; ਸਰਦਾਰ ਨਿਰਮਲ ਸਿੰਘ ਈਟੀਟੀ ਫੈਡਰੇਸ਼ਨ; ਸ਼੍ਰੀ ਵਿਪਿਨ ਸ਼ਰਮਾ, ਪੋਲੀਟੈਕਨਿਕ ਐਸੋਸਿਏਸ਼ਨ; ਸ਼੍ਰੀ ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ; ਸਰਦਾਰ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸਿਏਸ਼ਨ; (ਪੁੱਡਕਾ); ਸ਼੍ਰੀ ਸ਼ਿਮਾਂਸ਼ੂ ਗੁਪਤਾ ਆਈਟੀਆਈ ਐਸੋਸਿਏਸ਼ਨ; ਡਾ.ਸਤਵਿੰਦਰ ਸੰਧੂ, ਬੀ.ਐਡ ਐਸੋਸਿਏਸ਼ਨ ਜੀਐਨਡੀਯੂ ਕਾਲੇਜਿਸ ਆਦਿ ਸ਼ਾਮਿਲ ਹਨ।

VIA PUNJAB