ਪ੍ਰਧਾਨ ਮੰਤਰੀ ਨੇ ਅੰਬਾਨੀ ਦਾ ਵਿਚੋਲਾ ਬਣ ਕੇ ਦੇਸ਼ ਧ੍ਰੋਹ ਕੀਤਾ: ਰਾਹੁਲ

ਨਵੀਂ ਦਿੱਲੀ – ਰਾਫਾਲ ਮਾਮਲੇ ’ਚ ਸਾਹਮਣੇ ਆਈ ਨਵੀਂ ਮੀਡੀਆ ਰਿਪੋਰਟ ਦੇ ਆਧਾਰ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਾਰੋਬਾਰੀ ਅਨਿਲ ਅੰਬਾਨੀ ਲਈ ਵਿਚੋਲੇ ਵਜੋਂ ਕੰਮ ਕਰਨ ਤੇ ਸਰਕਾਰੀ ਦਸਤਾਵੇਜ਼ਾਂ ਦਾ ਭੇਤ ਰੱਖਣ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਜੋ ਕੀਤਾ ਹੈ ਉਹ ‘ਦੇਸ਼ ਧਰੋਹ’ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਮੋਦੀ ’ਤੇ ਅਪਰਾਧਿਕ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਹੈ। ੍ਰੀ ਗਾਂਧੀ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੇ ਫਰਾਂਸ ਦੌਰੇ ਤੋਂ ਪਹਿਲਾਂ ਅੰਬਾਨੀ ਨੂੰ ਕਿਵੇਂ ਪਤਾ ਚੱਲ ਗਿਆ ਸੀ ਕਿ ਸੌਦਾ ਹੋਣ ਵਾਲਾ ਹੈ ਅਤੇ ਠੇਕਾ ਉਨ੍ਹਾਂ ਨੂੰ ਮਿਲਣ ਵਾਲਾ ਹੈ? ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ’ਤੇ ਤਾਜ਼ਾ ਹਮਲਾ ਉਸ ਸਮੇਂ ਬੋਲਿਆ ਹੈ ਜਦੋਂ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਮਾਰਚ 2015 ਦੇ ਚੌਥੇ ਹਫ਼ਤੇ ’ਚ ਕਾਰੋਬਾਰੀ ਅਨਿਲ ਅੰਬਾਨੀ ਫਰਾਂਸ ਦੇ ਤਤਕਾਲੀ ਰੱਖਿਆ ਮੰਤਰੀ ਯਾਂ ਯਵੇਸ ਲੇ ਡ੍ਰਿਅਨ ਦੇ ਪੈਰਿਸ ਸਥਿਤ ਦਫ਼ਤਰ ਗਿਆ ਸੀ।

VIA PUNJAB