- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬੀ ਸਟਾਰ ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਟੀਵੀ ਐਕਟਰ ਰਵੀ ਦੁਬੇ ਨੇ ਆਰੀਅਨਜ਼ ਦੇ ਵਿਦਿਆਰਥੀਆਂ ਦਾ ਮੰਨੋਰੰਜਨ ਕੀਤਾ
ਮੌਹਾਲੀ – ਆਉਣ ਵਾਲੀ ਪੰਜਾਬੀ ਫਿਲਮ ‘‘ਕਾਲਾ ਸ਼ਾਹ ਕਾਲਾ’’ ਦੇ ਕਲਾਕਾਰ ਅਤੇ ਕਾਮੇਡੀਅਨ, ਬੀਨੂੰ ਢਿੱਲੋਂ; ਪੰਜਾਬੀ ਅਦਾਕਾਰਾ ਸਰਗੁਣ ਮਹਿਤਾ; ਬਾੱਲੀਵੁੱਡ ਟੀਵੀ ਅਭਿਨੇਤਾ, ਰਵੀ ਦੁਬੇ; ਡਾਇਰੇਕਟਰ ਅਮਰਜੀਤ ਸਿੰਘ; ਰਾਇਜ਼ਿੰਗ ਸਟਾਰ ਕੌਂਟੈਸਟ, ਅਫਸਾਨਾ ਖਾਨ ਨੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਕਾਲੇਜ ਕੈਂਪਸ ਵਿੱਚ ਇੱਕ ਅਭਿਵਾਦਨ ਸਤਰ ਦੇ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਨਾਲ ਗੱਲਬਾਤ ਕੀਤੀ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ:ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਵਿਦਿਆਰਥੀਆਂ ਦੀ ਮੰਗ ਤੇ ਅਫਸਾਨਾ ਖਾਨ ਨੇ ਆਪਣੇ ਹਿੱਟ ਗੀਤਾਂ ਤੇ ਪ੍ਰਫੌਂਰਮੈਂਸ ਦਿੱਤੀ ਜਿਹਨਾਂ ਵਿੱਚ ਯੈਂਕਣਾ, ਰੱਬਾ ਮੇਰੇ, ਰੱਬ ਜਾਣੇ ਆਦਿ ਸ਼ਾਮਿਲ ਹਨ। ਸਟਾਰ ਕਾਸਟ ਨੇ ਆਉਣ ਵਾਲੀ ਪੰਜਾਬੀ ਫਿਲਮ ‘‘ਕਾਲਾ ਸ਼ਾਹ ਕਾਲਾ’’ ਦੇ ਗੀਤਾਂ ਤੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਐਕਟਰ-ਪ੍ਰੌਡਿਊਸਰ ਬੀਨੂੰ ਢਿੱਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਫਿਲਮ ਮਸਤੀ ਅਤੇ ਕਾਮੇਡੀ ਨਾਲ ਭਰਪੂਰ ਹੈ ਅਤੇ ਇੱਕ ਸਮਾਜਿਕ ਸੰਦੇਸ਼ ਤੇ ਅਧਾਰਿਤ ਹੈ। ਫਿਲਮ ਦੀ ਕਹਾਣੀ ਸਮਾਜ ਵਿੱਚ ਰੰਗ ਅਤੇ ਰੰਗ ਦੇ ਆਧਾਰ ਤੇ ਭੇਦਭਾਵ ਤੇ ਅਧਾਰਿਤ ਹੈ।ਸਟਾਰਕਾਸਟ ਨੇ ਫਿਲਮ ਵਿੱਚ ਕੀਤੇ ਗਏ ਵੱਖੋ-ਵੱਖਰੀਆਂ ਭੂਮਿਕਾਵਾਂ ਦੇ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਸਰਹੁਣ ਮਹਿਤਾ, ਬੀਨੂੰ ਢਿੱਲੋਂ ਅਤੇ ਜਾਰਡਨ ਸੰਧੂ ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਦੁਨੀਆਂ ਭਰ ਵਿੱਚ 14 ਫਰਵਰੀ ਨੂੰ ਵੈਂਲੇਨਟਾਈਨ ਡੇ ਤੇ ਰਿਲਿਜ਼ ਹੋ ਰਹੀ ਹੈ ।


