- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਦੀ ਸਰਕਾਰ ਨੇ ਕਾਂਗਰਸ ਤੋਂ ਸਸਤੇ ਖਰੀਦੇ ਰਾਫੇਲ ਜਹਾਜ਼ : ਕੈਗ
ਨਵੀਂ ਦਿੱਲੀ – ਰਾਜਸਭਾ ’ਚ ਅੱਜ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਮੁਤਬਿਕ ਮੋਦੀ ਸਰਕਾਰ ਨੇ ਮਨਮੋਹਨ ਸਰਕਾਰ ਦੇ ਮੁਕਾਬਲੇ ਘਟ ਕੀਮਤ ’ਤੇ ਰਾਫੇਲ ਜਹਾਜ਼ ਖਰੀਦੇ ਹਨ। ਹਾਲਾਂਕਿ ਰਿਪੋਰਟ ’ਚ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ। ਰਿਪੋਰਟ ’ਚ ਕਿਹਾ ਗਿਆ ਕਿ ਮੋਦੀ ਸਰਕਾਰ ਨੇ ਯੂ.ਪੀ.ਏ. ਸਰਕਾਰ ਨਾਲੋਂ 2.86 ਫ਼ੀਸਦੀ ਘਟ ਕੀਮਤ ’ਤੇ ਇਨ੍ਹਾਂ ਜਹਾਜ਼ਾਂ ਦੀ ਖਰੀਦ ਕੀਤੀ ਹੈ। ਰਿਪੋਰਟ ਤੋਂ ਬਾਅਦ ਰਾਜਸਭਾ ’ਚ ਹੰਗਾਮਾ ਸ਼ੁਰੂ ਹੋ ਗਿਆ। ਇਸ ਰਿਪੋਰਟ ਵਿਚ ਰਾਫੇਲ ਸੌਦੇ ਨਾਲ ਸਬੰਧਿਤ ਸਾਰੇ ਵੇਰਵੇ ਦਿਤੇ ਗਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 126 ਜਹਾਜ਼ਾਂ ਦੀ ਪੁਰਾਣੀ ਡੀਲ ਦੀ ਤੁਲਨਾ ਕੀਤੀ ਜਾਏ ਤਾਂ 36 ਰਾਫੇਲ ਜਹਾਜ਼ਾਂ ਦੇ ਨਵੇਂ ਸੌਦੇ ਨਾਲ ਭਾਰਤ ਸਰਕਾਰ ਨੇ 17.08 ਫ਼ੀਸਦੀ ਪੈਸੇ ਦੀ ਬਚਤ ਕੀਤੀ ਹੈ। ਪੁਰਾਣੇ ਸੌਦੇ ਦੇ ਮੁਕਾਬਲੇ ਨਵੇਂ ਸੌਦੇ ਵਿਚ 18 ਜਹਾਜ਼ਾਂ ਦੀ ਡਿਲੀਵਰੀ ਦਾ ਸਮਾਂ ਬਿਹਤਰ ਹੈ। 5 ਮਹੀਨਿਆਂ ਅੰਦਰ ਭਾਰਤ ਨੂੰ ਸ਼ੁਰੂਆਤੀ 18 ਜਹਾਜ਼ ਮਿਲ ਜਾਣਗੇ। ਹਾਲਾਂਕਿ ਮੀਡੀਆ ਰਿਪੋਰਟਾਂ ਕੈਗ ਦੀ ਰਿਪੋਰਟ ਨਾਲ ਮੇਲ ਨਹੀਂ ਖਾ ਰਹੀਆਂ। ਰਖਿਆ ਮੰਤਰਾਲੇ ਦੇ 3 ਸੀਨੀਅਰ ਅਫ਼ਸਰਾਂ ਦੀ ਟੀਮ ਇਸ ਸਿਟੇ ’ਤੇ ਪੁਜੀ ਸੀ ਕਿ ਮੋਦੀ ਸਰਕਾਰ ਦੀ ਰਾਫੇਲ ਡੀਲ ਯੂ.ਪੀ.ਏ. ਸਰਕਾਰ ਦੌਰਾਨ ਮਿਲੇ ਆਫਰ ਤੋਂ ਬਿਹਤਰ ਨਹੀਂ। ਮੋਦੀ ਸਰਕਾਰ ਨੇ 36 ਤਿਆਰ ਲੜਾਕੂ ਜਹਾਜ਼ਾਂ ਦੀ ਡੀਲ ਕੀਤੀ ਹੈ, ਜਦੋਂ ਕਿ ਯੂ.ਪੀ.ਏ. ਸਰਕਾਰ ਵੇਲੇ ਦੈਸੋ ਕੰਪਨੀ ਨੇ 126 ਰਾਫੇਲ ਜਹਾਜ਼ਾਂ ਦਾ ਆਫਰ ਦਿਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਤਿੰਨਾਂ ਅਫ਼ਸਰਾਂ ਨੇ ਕਿਹਾ ਸੀ ਕਿ ਨਵੀਂ ਡੀਲ ਵਿਚ 36 ਵਿਚੋਂ 18 ਜਹਾਜ਼ਾਂ ਦੀ ਡਿਲੀਵਰੀ ਵੀ ਪੁਰਾਣੇ ਆਫਰ ਤਹਿਤ ਮਿਲਣ ਵਾਲੇ 18 ਜਹਾਜ਼ਾਂ ਤੋਂ ਹੌਲ਼ੀ ਰਹੇਗੀ।


