- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੈਂਗਲੁਰੂ ਏਅਰ ਸ਼ੋਅ ਰਿਹਰਸਲ ਦੌਰਾਨ ਆਪਸ ਵਿੱਚ ਟਕਰਾਏ 2 ਏਅਰਕ੍ਰਾਫਟ
ਬੈਂਗਲੁਰੂ – ਕਰਨਾਟਕ ਦੇ ਬੈਂਗਲੁਰੂ ਵਿੱਚ ਏਅਰ ਸ਼ੋਅ ਦੀ ਰਿਹਰਸਲ ਦੌਰਾਨ 2 ਏਅਰਕ੍ਰਾਫਟ ਟਕਰਾਅ ਗਏ| ਹਾਲਾਂਕਿ ਦੋਵੇਂ ਜਹਾਜ਼ਾਂ ਦੇ ਪਾਇਲਟ ਸੁਰੱਖਿਅਤ ਦੱਸੇ ਜਾ ਰਹੇ ਹਨ| ਹਾਦਸੇ ਤੋਂ ਬਾਅਦ ਆਸਮਾਨ ਵਿੱਚ ਧੂੰਏ ਦਾ ਗੁਬਾਰ ਵੀ ਦੇਖਿਆ ਗਿਆ| ਜ਼ਿਕਰਯੋਗ ਹੈ ਕਿ ਬੈਂਗਲੁਰੂ ਦੇ ਯੇਲਾਹੰਕਾ ਏਅਰਬੇਸ ਵਿੱਚ ਬੁੱਧਵਾਰ ਨੂੰ ਏਅਰ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ| ਉਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਦੇ ਜਹਾਜ਼ ਇੱਥੇ ਪ੍ਰਦਰਸ਼ਨ ਦੀ ਰਿਹਰਸਲ ਕਰ ਰਹੇ ਹਨ| ਰਿਹਰਸਲ ਦੌਰਾਨ ਹੀ 2 ਸੂਰੀਆ ਕਿਰਨ ਏਅਰਕ੍ਰਾਫਟ ਉਡਾਣ ਭਰਦੇ ਹੋਏ ਟਕਰਾਅ ਗਏ| ਦੋਵੇਂ ਏਅਰਕ੍ਰਾਫਟ ਦੇ ਪਾਇਲਟ ਸੁਰੱਖਿਅਤ ਦੱਸੇ ਜਾ ਰਹੇ ਹਨ| ਫਿਲਹਾਲ ਹਾਦਸੇ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਹਾਜ਼ਾਂ ਵਿੱਚ ਆਪਸ ਵਿੱਚ ਟੱਕਰ ਦੌਰਾਨ ਹਾਦਸਾ ਹੋਇਆ| 1996 ਵਿੱਚ ਸੂਰੀਆ ਕਿਰਨ ਟੀਮ ਦਾ ਗਠਨ ਕੀਤਾ ਗਿਆ ਸੀ|


