- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਤੇ ਸਾਊਦੀ ਅਰਬ ਵੱਲੋਂ ਅਤਿਵਾਦ ਸਾਂਝੀ ਚੁਣੌਤੀ ਕਰਾਰ
ਨਵੀਂ ਦਿੱਲੀ – ਭਾਰਤ ਦੌਰੇ ’ਤੇ ਆਏ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਅੱਜ ਇੱਥੇ ਕਿਹਾ ਕਿ ਅਤਿਵਾਦ ਤੇ ਕੱਟੜਵਾਦ ਸਾਰਿਆਂ ਲਈ ‘ਸਾਂਝੀ ਚੁਣੌਤੀ’ ਹਨ ਤੇ ਸਾਊਦੀ ਅਰਬ ਇਨ੍ਹਾਂ ਨਾਲ ਨਜਿੱਠਣ ਲਈ ਭਾਰਤ ਤੇ ਹੋਰ ਗੁਆਂਢੀ ਮੁਲਕਾਂ ਨੂੰ ਪੂਰਨ ਸਹਿਯੋਗ ਕਰੇਗਾ। ਸਲਮਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਕੀਤੀ ਗੱਲਬਾਤ ਨੂੰ ‘ਵਿਸਤਾਰਤ ਤੇ ਸਫ਼ਲ’ ਕਰਾਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਊਦੀ ਆਗੂ ਇਸਲਾਮਾਬਾਦ ਦੇ ਦੌਰੇ ਤੋਂ ਬਾਅਦ ਉਸ ਵੇਲੇ ਭਾਰਤ ਆਏ ਹਨ ਜਦ ਭਾਰਤ-ਪਾਕਿ ਸਬੰਧਾਂ ਵਿਚ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਤਣਾਅ ਸਿਖ਼ਰਾਂ ’ਤੇ ਹੈ। ਸ੍ਰੀ ਮੋਦੀ ਨੇ ਜਿੱਥੇ ਇਸ ਹਮਲੇ ਨੂੰ ਅਤਿਵਾਦ ਦਾ ਸਭ ਤੋਂ ਘਿਨੌਣਾ ਚਿਹਰਾ ਗਰਦਾਨਿਆ, ਉੱਥੇ ਸ਼ਹਿਜ਼ਾਦੇ ਨੇ ਹਮਲੇ ਦਾ ਜ਼ਿਕਰ ਤੱਕ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਿਵਾਦ ਆਲਮੀ ਚੁਣੌਤੀ ਹੈ ਤੇ ਖ਼ਤਰਾ ਪੂਰੀ ਦੁਨੀਆ ’ਤੇ ਮੰਡਰਾ ਰਿਹਾ ਹੈ। ਮੋਦੀ ਨੇ ਪਾਕਿ ਦਾ ਨਾਂ ਲਏ ਬ਼ਗੈਰ ਕਿਹਾ ਕਿ ਅਤਿਵਾਦ ਨੂੰ ਸ਼ਹਿ ਦੇਣ ਵਾਲੇ ਮੁਲਕਾਂ ’ਤੇ ਦਬਾਅ ਬਣਾਉਣ ਦੀ ਕਵਾਇਦ ਆਰੰਭਣ ਦੀ ਲੋੜ ਹੈ। ਇਸ ਮੌਕੇ ਭਾਰਤ ਅਤੇ ਸਾਊਦੀ ਅਰਬ ਨੇ ਵੱਖ-ਵੱਖ ਖੇਤਰਾਂ ਦੇ ਪੰਜ ਸਮਝੌਤਿਆਂ ਉੱਤੇ ਸਹੀ ਪਾਈ। ਇਨ੍ਹਾਂ ਵਿਚ ਵਪਾਰਕ ਤੇ ਨਿਵੇਸ਼ ਖੇਤਰ ਅਹਿਮ ਹਨ। ਦੋਵੇਂ ਮੁਲਕ ਇਕ ਵਪਾਰਕ ਸੰਮੇਲਨ ਕਰਵਾਉਣ ਤੇ ਰਣਨੀਤਕ ਭਾਈਵਾਲ ਕੌਂਸਲ ਬਣਾਉਣ ਲਈ ਵੀ ਸਹਿਮਤ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਮਜ਼ਬੂਤ ਦੁਵੱਲੇ ਸਬੰਧਾਂ ਦਾ ਹਾਮੀ ਹੈ ਤੇ ਦੋਵੇਂ ਮੁਲਕ ਅਤਿਵਾਦ ਨਾਲ ਨਜਿੱਠਣ, ਸਮੁੰਦਰੀ ਇਲਾਕਿਆਂ ਦੀ ਸੁਰੱਖਿਆ ਤੇ ਸਾਈਬਰ ਸਕਿਉਰਿਟੀ ਖੇਤਰਾਂ ਵਿਚ ਸਹਿਯੋਗ ਕਰਨਗੇ।


