ਭਾਰਤੀ ਫੌਜ ਨੇ ਐੱਫ-16 ਨੂੰ ਤਬਾਹ ਕਰਨ ਦੇ ਦਿੱਤੇ ਸਬੂਤ

ਨਵੀਂ ਦਿੱਲੀ – ਭਾਰਤ ਦੀ ਸੁਰੱਖਿਆ ਨੂੰ ਲੈ ਕੇ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਵਿਚਾਲੇ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ‘ਚ ਤਿੰਨਾਂ ਫੌਜਾਂ ਦੇ ਪ੍ਰਮੁੱਖ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਮੌਜੂਦ ਹਨ। ਹਵਾਈ ਫੌਜ ਪ੍ਰਮੁੱਖ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ ਭਾਰਤ ‘ਚ ਐਂਟਰ ਹੋਏ ਸੀ, ਅਸੀਂ ਪਾਕਿਸਤਾਨ ਦੀ ਕੋਸ਼ਿਸ਼ ਨਾਕਾਮ ਕੀਤੀ। ਪਾਕਿਸਤਾਨ ਨੇ ਭਾਰਤ ਦੀਆਂ ਹਵਾਈ ਸਰਹੱਦਾਂ ਦਾ ਉਲੰਘਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ 2 ਜਹਾਜ਼ ਸੁੱਟਣ ਦਾ ਝੂਠ ਬੋਲਿਆ। ਪਾਕਿਸਤਾਨ ਨੇ ਫੌਜੀ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਦੀ ਕਾਰਵਾਈ ਨਾਲ ਭਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਾਕਿਸਤਾਨ ਵਲੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਸਾਡੇ ਜਵਾਨਾਂ ਪਾਕਿਸਤਾਨ ਦੀ ਗੋਲੀਬਾਰੀ ਦਾ ਜਵਾਬ ਦੇ ਰਹੇ ਹਨ। ਤਿੰਨਾਂ ਫੌਜ ਮੁਖੀਆਂ ਨੇ ਪ੍ਰੈਸ ਕਾਨਫਰੰਸ ਕੀਤੀ। ਫੌਜ ਮੁਖੀ ਨੇ ਕਿਹਾ ਕਿ 27 ਫਰਵਰੀ ਨੂੰ ਪਾਕਿਸਤਾਨੀ ਜਹਾਜ਼ ਭਾਰਤੀ ਸਰਹੱਦ ‘ਚ ਆਏ ਸਨ। ਪਾਕਿਸਤਾਨ ਨੇ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਉਨ੍ਹਾਂ ਨੇ ਐੱਫ-16 ਨੂੰ ਮਾਰ ਗਿਰਾਇਆ।

VIA PUNJAB