- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੀ.ਈ.ਉ. ਵਲੋਂ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ
ਚੰਡੀਗੜ – ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਫੋਟੋ ਵੋਟਰ ਸੂਚੀਆਂ ਦੀ ਸੂਧਾਈ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸਟੇਟ ਕਮਿਊਨਿਸਟ ਪਾਰਟੀ ਆਫ ਇੰਡੀਆ ਅਤੇ ਦੇ ਨੁਮਾਇੰਦਿਆਂ ਨੇ ਭਾਗ ਲਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਈ.ਉ. ਡਾ. ਰਾਜੂ ਨੇ ਕਿਹਾ ਕਿ ਮਿਤੀ 2 ਮਾਰਚ ਅਤੇ 3 ਮਾਰਚ 2019 ਨੂੰ ਹਰੇਕ ਪੋਲਿੰਗ ਬੂਥ ਤੇ ਵਿਸ਼ੇਸ਼ ਕੈਪ ਲਗਾ ਕੇ ਵੋਟਾਂ ਬਨਾਉਣ ਦਾ ਆਖਰੀ ਮੌਕੇ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ ਮੁਹਿੰਮ ਦੌਰਾਨ ਵੋਟਰ ਸੂਚੀਆਂ ਵਿਚੋਂ ਦੋਹਰੇ ਇੰਦਰਾਜ ਜਾਂ ਦੋ ਬਾਰ ਦਰਜ ਹੋਏ ਵੇਰਵਿਆਂ ਨੂੰ ਕੱਟਣਾ, ਪੱਕੇ ਤੌਰ ਤੇ ਰਿਹਾਇਸ਼ ਬਦਲਣ ਵਾਲੇ ਅਤੇ ਮਰ ਚੁੱਕੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਜਾਵੇਗਾ ਸੀ.ਈ.ਉ. ਨੇ ਇਸ ਮੌਕੇ ਹਾਜ਼ਰ ਸਮੂੰਹ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਿਲਾ ਇਕਾਈ ਦੇ ਆਗੂਆਂ ਨੁੰ ਨਿਰਦੇਸ਼ ਦੇਣ ਕਿ ਹਰੇਕ ਪੋਲਿੰਗ ਬੂਥ ਵਾਈਜ ਬੀ.ਐਲ. ਏ. ਜਰੂਰ ਨਿਯੁਕਤ ਕਰਨ।ਮੀਟਿੰਗ ਦੋਰਾਨ ਡਾ. ਰਾਜੂ ਨੇ ਰਾਜਨੀਤਕ ਪਾਰਟੀਆਂ ਦੇ ਆਗੂਆ ਨੂੰ ਫਾਰਮ 26 , ਏ ਅਤੇ ਬੀ ਬਾਰੇ ਵੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਐਫੀਡੇਵਟ ਨਾਮਜਦਗੀ ਪੱਤਰ ਦਾਖਲ਼ ਕਰਨ ਦੇ ਆਖਰੀ ਦਿਨ ਬਾਦ ਦੁਪਹਿਰ ਤਿੰਨ ਵਜੇ ਤੋਂ ਪਹਿਲਾਂ ਹਰ ਹਾਲਤ ਵਿਚ ਭਰਨਾ ਹੈ।ਜੇਕਰ ਫਾਰਮ 26 ਦਾ ਕੋਈ ਕਾਲਮ ਖਾਲੀ ਰਿਹ ਗਿਆ ਤਾਂ ਨਾਮਜਦਗੀ ਪਤਰ ਦਾਖਲ ਕਰਨ ਵਾਲੇ ਉਮੀਦਵਾਰ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਸ਼ੁਰੂ ਹੋਣ ਤੋਂ ਪਹਿਲ਼ਾ ਹਰ ਹਾਲਤ ਪੂਰੀ ਤਰਾ ਭਰਿਆ ਹੋਇਆ ਐਫੀਡੇਵਟ ਜਮਾ ਕਰਵਾਉਣਾ ਜਰੂਰੀ ਹੋਵੇਗਾ। ਜੇਕਰ ਕੋਈ ਉਮੀਦਵਾਰ ਆਰ. ਉ. ਵਲੋਂ ਰੀਮਾਂਡਰ ਜਾਰੀ ਹੋਣ ਤੋਂ ਬਾਦ ਵੀ ਇਹ ਐਫੀਡੇਵਟ ਜਮਾ ਕਰਵਾਉਣ ਵਿੱਚ ਨਾਕਾਮ ਰਹਿੰਦਾ ਹੈ ਤਾ ਆਰ. ਉ. ਇਸ ਅਧਾਰ ਤੇ ਨਾਮਜਦਗੀ ਪੱਤਰ ਪੜਤਾਲ ਦੌਰਾਨ ਰੱਦ ਕਰ ਸਕਦਾ ਹੈ। ਇਸ ਤੋਂ ਇਲਾਵਾ ਨਾਮਜਗੀ ਪੱਤਰਾਂ ਦੀ ਪੜਤਾਲ ਤੋਂ ਪਹਿਲਾ ਸਹੁੰ ਚੁਕਣੀ ਵੀ ਜਰੂਰੀ ਹੈ ਅਤੇ ਉਮੀਦਵਰ ਦਾ ਨਾਮ ਜਿਸ ਵੋਟਰ ਸੂਚੀ ਵਿੱਚ ਦਰਜ ਹੈ ਉਸ ਦੀ ਤਸਦੀਕਸ਼ੁਦਾ ਕਾਪੀ ਵੀ ਜਮਾ ਕਰਵਾਏਗਾ।


