ਐਨ.ਆਈ.ਏ. ਵੱਲੋਂ ਕੇਰਲ ’ਚ ਆਈ.ਐਸ. ਦਾ ਸ਼ੱਕੀ ਮੋਡਿਊਲ ਬੇਨਕਾਬ

1 ਗ੍ਰਿਫਤਾਰੀ ਹੋਰਾਂ ਦੀ ਭਾਲ ਜਾਰੀ

ਤਿਰੁਵਨੰਤਪੁਰਮ – ਕੌਮੀ ਜਾਂਚ ਏਜੰਸੀ (ਐਨਆਈਏ) ਨੇ ਇਸਲਾਮਿਕ ਸਟੇਟ (ਆਈਐਸ) ਦੇ ਇਕ ਮੋਡੀਊਲ ਦਾ ਪਤਾ ਲਗਾਉਣ ਦੇ ਸਿਲਸਿਲੇ ’ਚ ਐਤਵਾਰ ਨੂੰ ਕੇਰਲ ਚ ਤਿੰਨ ਥਾਂਵਾਂ ’ਤੇ ਛਾਪੇਮਾਰੀ ਕੀਤੀ। ਸੂਬੇ ਦੀ ਪੁਲਿਸ ਨੇ ਕਿਹਾ ਹੈ ਕਿ ਇਕ ਸ਼ਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਐਨਆਈਏ ਮੁਤਾਬਿਕ ਆਈ.ਐਸ. ਨਾਲ ਜੁੜੇ ਤਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰਾਂ ਅਨੁਸਾਰ ਬੀਤੇ ਦਿਨੀਂ ਸ੍ਰੀਲੰਕਾ ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਤਾਰ ਭਾਰਤੀ ਇਲਾਕਿਆਂ ਨਾਲ ਜੁੜਦੇ ਨਜ਼ਰ ਆ ਰਹੇ ਹਨ। ਐਨ.ਆਈ.ਏ. ਦੇ ਸੀਨੀਅਰ ਅਫਸਰ ਮੁਤਾਬਕ ਤਿੰਨ ਥਾਂਵਾਂ ’ਤੇ ਛਾਪੇਮਾਰੀ ਦੌਰਾਨ 2 ਥਾਂਵਾਂ ਕਾਸਰਗੋਡ ਅਤੇ ਇਕ ਪਲਕੜ ’ਚ ਹੈ। ਏਜੰਸੀ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਤਿੰਨ ਲੋਕ ਕਥਿਤ ਤੌਰ ’ਤੇ ਆਈ.ਐਸ. ’ਚ ਸ਼ਾਮਲ ਹੋਣ ਲਈ ਭਾਰਤ ਤੋਂ ਭਜ ਗਏ ਹਨ। ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ। ਕੇਰਲ ਪੁਲਿਸ ਨੇ ਕਿਹਾ ਕਿ ਐਨ.ਆਈ.ਏ. ਨੇ ਇਕ ਵਿਅਕਤੀ ਨੂੰ ਪਲਕੜ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜ਼ਿਲ੍ਹਾ ਤਾਮਿਲਨਾਡੂ ਦੀ ਸਰਹਦ ਨਾਲ ਲਗਿਆ ਹੋਇਆ ਹੈ। ਕੋਲੇਨਗੋਡ ਪੁਲਿਸ ਥਾਣੇ ਦੀ ਦੇ ਇਕ ਅਫ਼ਸਰ ਨੇ ਕਿਹਾ ਕਿ ਐਨ.ਆਈ.ਏ. ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਸੁਰਖਿਆ ਮੰਗੀ ਸੀ।

VIA PUNJAB