- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੀ.ਬੀ.ਐਸ.ਈ. ਨੇ 12ਵੀਂ ਦਾ ਨਤੀਜਾ ਐਲਾਨਿਆ-ਕੁੜੀਆਂ ਨੇ ਮਾਰੀ ਬਾਜ਼ੀ
ਨਵੀਂ ਦਿਲੀ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿਤਾ ਹੈ। ਰਿਜ਼ਲਟ ਨੂੰ ਅਧਿਕਾਰਿਕ ਵੈਬਸਾਈਟ ’ਤੇ ਦੇਖਿਆ ਜਾ ਸਕਦਾ ਹੈ। ਨਤੀਜਾ ਤਿੰਨੇ ਸਟ੍ਰੀਮ ਸਾਇੰਸ, ਆਰਟਸ ਤੇ ਕਾਮਰਸ ਦਾ ਐਲਾਨਿਆ ਗਿਆ ਹੈ। ਇਸ ਵਾਰ 2 ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ’ਚ ਡੀ.ਪੀ.ਐਸ. ਗਾਜ਼ੀਆਬਾਦ ਦੀ ਹੰਸਿਕਾ ਸ਼ੁਕਲਾ ਤੇ ਐਸ.ਡੀ. ਪਬਲਿਕ ਸਕੂਲ ਮਜ਼ਫਰਨਗਰ ਤੋਂ ਕ੍ਰਿਸ਼ਮਾ ਅਰੋੜਾ ਨੇ 499 ਨੰਬਰ ਹਾਸਲ ਕਰ ਪੂਰੇ ਦੇਸ਼ ’ਚ ਟਾਪ ਕੀਤਾ ਹੈ। 12ਵੀਂ ਦੇ ਨਤੀਜਿਆਂ ’ਚ ਇਸ ਵਾਰ ਕੁਲ 83.4 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਰੀਜ਼ਨ ਵਾਈਜ਼ 98.4 ਫੀਸਦੀ ਵਿਦਿਆਰਥੀ ਸਭ ਤੋਂ ਜ਼ਿਆਦਾ ਤ੍ਰਿਵੇਂਦਰਮ ਤੋਂ ਪਾਸ ਹੋਏ ਹਨ। ਚੇਨਈ ਰੀਜਨ ਦਾ ਸਥਾਨ ਦੂਜੇ ਨੰਬਰ ’ਤੇ ਹੈ, ਜਿਥੇ 92.93 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਕੁੜੀਆਂ ਦਾ ਰਿਜ਼ਲਟ ਮੁੰਡਿਆਂ ਤੋਂ 9 ਫੀਸਦੀ ਵਧੀਆ ਰਿਹਾ।ਹੈ। ਕੇਂਦਰੀ ਸਕੂਲ ਦਾ ਰਿਜ਼ਲਟ 98.54 ਫ਼ੀਸਦੀ ਰਿਹਾ। ਬੋਰਡ ਨੇ 28 ਦਿਨ ਦੇ ਅੰਦਰ ਰਿਜ਼ਲਟ ਤਿਆਰ ਕੀਤਾ ਹੈ। 12ਵੀਂ ਦਾ ਆਖਰੀ ਪੇਪਰ 4 ਅਪ੍ਰੈਲ ਨੂੰ ਹੋਇਆ ਸੀ।


