ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਪ੍ਰਚਾਰ ਤੇਜ਼

ਰਾਮਾਂ ਮੰਡੀ – ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ।ਇਸੇ ਲੜੀ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹਰਸਿਮਰਤ ਕੌਰ ਬਾਦਲ ਵੱਲੋਂ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਜਗਮੀਤ ਬਰਾੜ ਵੀ ਵਿਸ਼ੇਸ਼ ਤੌਰ ਤੇ ਬੀਬਾ ਬਾਦਲ ਦੇ ਨਾਲ ਪਹੁੰਚੇ।ਇਸ ਮੌਕੇ ਹਰਸਿਮਰਤ ਕੌਰ ਬਾਦਲ ਵੱਲੋਂ ਨੇੜਲੇ ਪਿੰਡ ਸੇਖੂ ਵਿਖੇ ਅਮਨਦੀਪ ਸਿੰਘ ਚੇਅਰਮੈਨ ਸਾਬਕਾ ਬਲਾਕ ਸੰਮਤੀ ਅਤੇ ਬਿੰਦਰ ਸਿੰਘ ਸਾਬਕਾ ਸਰਪੰਚ ਸੇਖੂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜੀ ਆਇਆਂ ਕਿਹਾ ਅਤੇ ਸਿਰੋਪਾਓ ਭੇਂਟ ਕੀਤਾ ਗਿਆ।ਇਸ ਮੌਕੇ ਪਿੰਡ ਸੇਖੂ ,ਨਸੀਬਪੁਰਾ ਅਤੇ ਰਾਮਾਂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਅਤੇ ਹਰ ਵਰਗ ਦੀਆਂ ਸਮੱਸਿਆਂਵਾਂ ਹੱਲ ਕਰਨ ਦੇ ਨਾਲ ਲੋਕਾਂ ਨੂੰ ਵਧੀਆ ਸਹੂਲਤਾਂ ਆਟਾ-ਦਾਲ ਸਕੀਮ,ਪੈਨਸ਼ਨ ਸਕੀਮ,ਲੜਕੀਆਂ ਨੂੰ ਸਾਈਕਲ ਵੰਡਣਾ ਅਤੇ ਸਿਲਾਈ ਮਸ਼ੀਨਾਂ ਵੰਡਣ,ਬਿਜਲੀ ਬਿੱਲ ਮੁਆਫ ਕਰਨ ਤੋਂ ਇਲਾਵਾ ਪਿੰਡ ਸੇਖੂ ਵਿੱਚ ਬਿਜਲੀ ਗਰਿੱਡ ਬਣਾਇਆ ਗਿਆ। ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਸੰਸਦ ਵਿੱਚ ਭੋਜੋ ਤਾਂ ਜੋ ਫਿਰ ਤੋਂ ਪੰਜਾਬ ਅਤੇ ਪੂਰੇ ਦੇਸ਼ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ> ਇਸ ਮੌਕੇ ਗੁਰਚੇਤ ਸਿੰਘ ਸਿੱਧੂ ਪ੍ਰਧਾਨ ਬਾਬਾ ਸਰਬੰਗੀ ਕਲੱਬ ਰਾਮਾਂ,ਟੈਣੀ ਅਗਰਵਾਲ,ਕ੍ਰਿਸ਼ਨ ਮਿੱਤਲ ਪ੍ਰਧਾਨ ਨਗਰ ਕੌਂਸਲ ਰਾਮਾਂ,ਅਸ਼ੋਕ ਗੋਇਲ,ਕੁਲਵੰਤ ਸਿੰਘ ਸਰਾਂ ਸਾਬਕਾ ਸਰਪੰਚ ਸੇਖੂ,ਅਮਨਦੀਪ ਸਿੰਘ ਸੇਖੂ ਸਾਬਕਾ ਚੇਅਰਮੈਨ ਬਲਾਕ ਸੰਮਤੀ ,ਬਿੰਦਰ ਸਿੰਘ ਸੇਖੂ ਸਾਬਕਾ ਸਰਪੰਚ, ,ਗਰਾਦਿੱਤਾ ਸਿੰਘ ਕਮਾਲੂ ਸਾਬਕਾ ਸਰਪੰਚ,ਲੱਖਾ ਰਾਮ ਸ਼ਰਮਾਂ,ਦਰਸ਼ਨ ਸਿੱਧੂ, ਸੁਖਪਾਲ ਸਿੰਘ ਸੇਖੂ,ਸ਼ੇਰ ਸਿੰਘ ਸੇਖੂ,ਮੋਦਨ ਸਿੰਘ ਸੇਖੂ,ਹਰਬੰਸ ਸਿੰਘ ਗਿੱਲ,ਜਗਸੀਰ ਸਿੰਘ ਪ੍ਰਧਾਨ ਕੋ-ਆਪ੍ਰੇਟਿਵ ਸੁਸਾਇਟੀ ਅਤੇ ਜਲੌਰ ਗਿੱਲ,ਕ੍ਰਿਸ਼ਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜਰ ਸਨ।

VIA PUNJAB