ਮੋਦੀ ਨੂੰ ਮਿਲੇਗਾ ਦੂਜਾ ਕਾਰਜਕਾਲ, ਲਖਨਊ ਵਿੱਚ ਮੇਰੇ ਲਈ ਕੋਈ ਚੁਣੌਤੀ ਨਹੀਂ : ਰਾਜਨਾਥ

ਲਖਨਊ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਾਅਵਾ ਕੀਤਾ ਕਿ 23 ਮਈ ਨੂੰ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣਾ ਨਵਾਂ ਕਾਰਜਕਾਲ ਸ਼ੁਰੂ ਕਰਨਗੇ| ਰਾਜਨਾਥ ਸਿੰਘ ਨੇ ਅੱਜ ਇੱਥੇ ਵੋਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸ਼੍ਰੀ ਮੋਦੀ 23 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣਾ ਨਵਾਂ ਕਾਰਜਕਾਲ ਸ਼ੁਰੂ ਕਰਨਗੇ| ਉਨ੍ਹਾਂ ਨੇ ਕਿਹਾ ਕਿ ਲਖਨਊ ਚੋਣ ਸੀਟ ਤੇ ਉਨ੍ਹਾਂ ਨੂੰ ਮਹਾਗਠਜੋੜ ਤੋਂ ਕੋਈ ਚੁਣੌਤੀ ਨਹੀਂ ਮਿਲ ਰਹੀ ਹੈ| ਉਨ੍ਹਾਂ ਨੇ ਕਿਹਾ,”ਮੈਂ ਗਠਜੋੜ ਉਮੀਦਵਾਰ ਪੂਨਮ ਸਿਨਹਾ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰਾ ਮੰਨਣਾ ਹੈ ਕਿ ਚੋਣਾਂ ਵਿਅਕਤੀ ਬਾਰੇ ਨਹੀਂ ਸਗੋਂ ਮੁੱਦਿਆਂ ਬਾਰੇ ਹਨ| ਭਾਜਪਾ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੀ ਹੈ|”ਰਾਜਨਾਥ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਵਿਕਾਸ ਤੋਂ ਇਲਾਵਾ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਤੇ ਜ਼ਰੂਰੀ ਧਿਆਨ ਦੇ ਸਕਦੀ ਹੈ| ਹਾਲਾਂਕਿ ਉਨ੍ਹਾਂ ਨੇ ਲਖਨਊ ਤੋਂ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਿੰਗ ਕਰਨ ਦੀ ਅਪੀਲ ਕੀਤੀ ਤਾਂ ਕਿ ਇਹ ਚੋਣ ਖੇਤਰ ਇਸ ਵਾਰ ਰਿਕਾਰਡ ਬਣਾ ਕੇ ਫਰਸਟ ਡਿਵੀਜ਼ਨ ਨਾਲ ਪਾਸ ਹੋ ਸਕੇ|

VIA PUNJAB